ETV Bharat / city

ਬਠਿੰਡਾ ਰੇਲਵੇ ਸਟੇਸ਼ਨ 'ਤੇ ਹੋ ਰਹੀ ਪਾਣੀ ਦੀ ਦੁਰਵਰਤੋਂ

ਬਠਿੰਡਾ ਦੇ ਰੇਲਵੇ ਸਟੇਸ਼ਨ ਉੱਤੇ ਰੇਲਵੇ ਪ੍ਰਸ਼ਾਸਨ ਦੀ ਅਣਗਿਹਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹਰ ਪਲੇਟਫਾਰਮ ਉੱਤੇ ਪਾਣੀ ਦੀ ਦੁਰਵਰਤੋਂ ਵੇਖਣ ਨੂੰ ਮਿਲੀ। ਸਥਾਨਕ ਲੋਕਾਂ ਦੀ ਮੰਗ ਹੈ ਕਿ ਰੇਲਵੇ ਪ੍ਰਸ਼ਾਸਨ ਇਸ ਉੱਤੇ ਧਿਆਨ ਦਵੇ ਤਾਂ ਜੋ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।

ਫੋਟੋ
author img

By

Published : Nov 23, 2019, 7:09 PM IST

ਬਠਿੰਡਾ : ਸ਼ਹਿਰ ਦੇ ਰੇਲਵੇ ਸਟੇਸ਼ਨ ਉੱਤੇ ਲਗਾਤਾਰ ਪਾਣੀ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਤੋਂ ਰੋਜ਼ਾਨਾ ਕਈ ਰੇਲ ਗੱਡੀਆਂ ਚਲਦੀਆਂ ਹਨ।

ਵੀਡੀਓ

ਰੇਲਵੇ ਸਟੇਸ਼ਨ ਉੱਤੇ ਹਰ ਪਲੇਟਫਾਰਮ ਤੋਂ ਇਲਾਵਾ, ਰੇਲਵੇ ਲਾਈਨਾਂ ਵਿਚਾਲੇ ਬਣੇ ਪਾਣੀ ਦੇ ਵੱਡੇ ਪਾਈਪਾਂ ਚੋਂ ਲਗਾਤਾਰ ਪਾਣੀ ਬਰਬਾਦ ਹੋਣ ,ਸਟੇਸ਼ਨ 'ਤੇ ਸਥਿਤ ਪਖ਼ਾਨੀਆਂ ਵਿੱਚ ਪਾਣੀ ਦੀ ਪਾਈਪਾਂ 'ਚ ਲੀਕੇਜ ਵੇਖਣ ਨੂੰ ਮਿਲੀ।

ਰੇਲਵੇ ਸਟੇਸ਼ਨ 'ਤੇ ਆਉਂਣ ਵਾਲੇ ਯਾਤਰੀਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਸਾਡੇ ਜੀਵਨ ਲਈ ਬੇਹਦ ਅਹਿਮ ਹੈ। ਇਸ ਦੀ ਦੁਰਵਰਤੋਂ ਨਾਲ ਸਾਨੂੰ ਭਵਿੱਖ 'ਚ ਪੀਣ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਪਬਲਿਕ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਕੋਈ ਵੀ ਅਧਿਕਾਰੀ ਜਾਂ ਰੇਲਵੇ ਵਿਭਾਗ ਦੇ ਕਰਮਚਾਰੀ ਇਸ ਉੱਤੇ ਧਿਆਨ ਨਹੀਂ ਦੇ ਰਹੇ।

ਹੋਰ ਪੜ੍ਹੋ: ਸੁਪਰ ਸੀਡਰ ਰਾਹੀਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਖੇਤੀਬਾੜੀ ਵਿਭਾਗ

ਇਸ ਬਾਰੇ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਰੇਲਵੇ ਸੁਪਰੀਡੈਂਟ ਪ੍ਰਦੀਪ ਸ਼ਰਮਾ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਇਸ ਬਾਰੇ ਕੁੱਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਸਥਾਨਕ ਲੋਕਾਂ ਦਾ ਕਹਿਣਾ ਕਿ ਰੇਲਵੇ ਸਟੇਸ਼ਨ ਇੱਕ ਜਨਤਕ ਥਾਂ ਹੈ ਅਤੇ ਇਥੇ ਪਾਣੀ ਦੀ ਦੁਰਵਰਤੋਂ ਹੋਣਾ ਗ਼ਲਤ ਹੈ। ਉਨ੍ਹਾਂ ਨੇ ਰੇਲਵੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਰੇਲਵੇ ਸਟੇਸ਼ਨ ਉੱਤੇ ਹੋ ਰਹੀ ਪਾਣੀ ਦੀ ਬਰਬਾਦੀ ਉੱਤੇ ਧਿਆਨ ਦੇਣ ਦੀ ਗੱਲ ਆਖੀ ਹੈ।

Intro:ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਹੋ ਰਹੀ ਪਾਣੀ ਦੀ ਦੁਰਵਰਤੋਂ Body:
ਬਠਿੰਡਾ ਦਾ ਰੇਲਵੇ ਸਟੇਸ਼ਨ ਜੋ ਕਿ ਉੱਤਰ ਭਾਰਤ ਦੇ ਪ੍ਰਮੁੱਖ ਜੰਕਸ਼ਨ ਵਿੱਚ ਸ਼ੁਮਾਰ ਹੈ ਇਸ ਤੇ ਪਾਣੀ ਦੀ ਦੁਰਵਰਤੋਂ ਲਗਾਤਾਰ ਹੋ ਰਹੀ ਹੈ ,ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਰੇਲ ਪਾਣੀ ਉਸ ਬਾਲ ਕੇ ਇਸਤੇਮਾਲ ਕਰੇ ਤਾਂ ਕਿ ਅਸੀਂ ਪਾਣੀ ਦੀ ਦੁਰਵਰਤੋਂ ਨਾ ਕਰ ਸ਼ੱਕੀ ਦੱਸ ਦੇ ਕਿ ਬਠਿੰਡਾ ਤੋਂ ਪੰਜਾਹ ਤੋਂ ਜ਼ਿਆਦਾ ਗੱਡੀਆਂ ਦਾ ਆਉਣਾ ਜਾਣਾ ਇੱਕ ਦਿਨ ਵਿੱਚ ਲੱਗਿਆ ਰਹਿੰਦਾ ਹੈ,ਇਸ ਤੋਂ ਇਲਾਵਾ ਕਈ ਸਪੈਸ਼ਲ ਟਰੇਨਾਂ ਵੀ ਬਠਿੰਡਾ ਤੋਂ ਹੋ ਕੇ ਅੱਗੇ ਗੁਜ਼ਰਦੀਆਂ ਹਨ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਹਰ ਪਲੇਟਫਾਰਮ ਉੱਪਰ ਪਾਣੀ ਦੀ ਬੇਕਦਰੀ ਦੇਖਣ ਨੂੰ ਮਿਲ ਰਹੀ ਹੈ,ਬਠਿੰਡਾ ਦੇ ਸਟੇਸ਼ਨ ਦੇ ਹਰ ਕੋਨੇ ਤੇ ਪਾਣੀ ਦੀ ਦੁਰਵਰਤੋਂ ਦੇਖੀ ਜਾ ਸਕਦੀ ਹੈ ,ਗੱਡੀਆਂ ਦੀ ਪਾਸਿੰਗ ਵੀ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਹੁੰਦੀ ਹੈ ਇਸ ਤੋਂ ਇਲਾਵਾ ਸਟੇਸ਼ਨ ਤੇ ਬਣੇ ਸ਼ੌਚਾਲਿਆ ਦੇ ਵਿੱਚ ਵੀ ਪਾਣੀ ਦੀ ਦੁਰਵਰਤੋਂ ਦੇਖੀ ਜਾ ਸਕਦੀ ਹੈ ਪਾਣੀ ਨੂੰ ਸੰਜੋ ਕੇ ਰੱਖਣ ਦੀ ਗੱਲ ਕਰਨ ਵਾਲੀ ਸਰਕਾਰ ਦੇ ਕਰਮਚਾਰੀ ਹੀ ਜਦੋਂ ਇਸ ਗੱਲ ਨੂੰ ਅਣਦੇਖਾ ਕਰਨ ਲੱਗ ਜਾਣ ਤਾਂ ਆਮ ਸ਼ਹਿਰ ਵਾਸੀਆਂ ਤੋਂ ਕੋਈ ਕੀ ਉਮੀਦ ਰੱਖ ਸਕਦਾ ਹੈ,ਪਾਈਪਾਂ ਵਿੱਚ ਵੇਲ ਬੇਲੋੜਾ ਪਾਣੀ ਡੁੱਲਦਾ ਰਹਿੰਦਾ ਹੈ ਅਤੇ ਇਸਨੂੰ ਬੰਦ ਕਰਨ ਦੀ ਖੇਚਲ ਕੋਈ ਵੀ ਕਰਮਚਾਰੀ ਨਹੀਂ ਕਰਦਾ,ਉੱਥੇ ਜਦੋਂ ਇਸ ਸਬੰਧੀ ਰੇਲਵੇ ਸੁਪਰਡੈਂਟ ਪ੍ਰਦੀਪ ਸ਼ਰਮਾ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਮੀਡੀਆ ਵਿੱਚ ਕੋਈ ਵੀ ਸਟੇਟਮੈਂਟ ਦੇਣ ਤੋਂ ਸਾਫ ਤੌਰ ਤੇ ਮਨ੍ਹਾ ਕਰ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਦੀ ਹਰ ਗਤੀਵਿਧੀ ਤੇ ਨਜ਼ਰ ਰੱਖ ਰਹੇ ਹਨ ਅਤੇ ਇਸ ਬਾਬਤ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ ,ਉਨ੍ਹਾਂ ਨੇ ਕਿਹਾ ਕਿ ਉਹ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਇਸ ਬਾਬਤ ਜਾਰੀ ਕਰ ਦੇਣਗੇ ਪਰ ਉਹ ਕੈਮਰੇ ਅੱਗੇ ਕੁਝ ਵੀ ਨਹੀਂ ਬੋਲ ਸਕਦੇ
Conclusion:ਆਖਿਰਕਾਰ ਸਰਕਾਰ ਪਾਣੀ ਦੀ ਕੀਮਤ ਕਦੋਂ ਪਹਿਚਾਣੇਗੀ ਇਸ ਗੱਲ ਦਾ ਹਰ ਲੋਕ ਇੰਤਜ਼ਾਰ ਕਰ ਰਹੇ ਹਨ ।
ETV Bharat Logo

Copyright © 2024 Ushodaya Enterprises Pvt. Ltd., All Rights Reserved.