ਬਠਿੰਡਾ: ਵਿਸ਼ਵ ਭਰ ’ਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ ਤੇ ਲੋਕ ਸਹਿਮੇ ਹੋਏ ਹਨ। ਜਿਥੇ ਇਸ ਸਮੇਂ ਰੱਬ ਬਣ ਕੰਮ ਕਰ ਰਹੇ ਡਾਕਟਰਾਂ ਦਾ ਬਹੁਤ ਵੱਡਾ ਰੋਲ ਹੈ ਉਥੇ ਹੀ ਕੁਝ ਡਾਕਟਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਸਰਕਾਰੀ ਹਸਪਤਾਲ ਦੇ 2 ਐਮ.ਡੀ. ਮੈਡੀਸਨ ਅਤੇ ਇੱਕ ਆਈਜੀ ਸਪੈਸ਼ਲਿਸਟ ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਮਰਿੰਦਰਪਾਲ ਸਿੰਘ ਨੇ ਦੱਸਿਆ ਕਿ 2 ਐਮਡੀ ਡਾਕਟਰਾਂ ਨੇ ਆਪਣੇ ਅਸਤੀਫ਼ੇ ਦੇ ਪਿੱਛੇ ਘਰੇਲੂ ਕਾਰਨ ਦੱਸੇ ਹਨ ਜਦੋਂ ਕਿ ਅੱਖਾਂ ਦੀ ਮਾਹਿਰ ਡਾਕਟਰ ਦੀਪਿਕਾ ਗੁਪਤਾ ਦੇ ਪਤੀ ਏਅਰਫੋਰਸ ’ਚ ਹਨ ਤੇ ਉਹਨਾਂ ਨੇ ਵੀ ਏਅਰਫੋਰਜ ’ਚ ਭਰਤੀ ਹੋਣਾ ਹੈ।
ਇਹ ਵੀ ਪੜੋ: ਦੇਸ਼ 'ਚ ਬੇਲਗਾਮ ਕੋਰੋਨਾ, ਪਿਛਲੇ 24 ਘੰਟਿਆ 'ਚ 4,12,262 ਸਾਹਮਣੇ ਆਏ ਮਾਮਲੇ, 3,980 ਮੌਤਾਂ
ਐੱਸਐੱਮਓ ਮਰਿੰਦਰਪਾਲ ਸਿੰਘ ਨੇ ਕਿਹਾ ਕਿ ਤਿੰਨਾਂ ਡਾਕਟਰਾਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਬਾਕੀ ਡਾਕਟਰਾਂ ’ਤੇ ਕੰਮ ਦਾ ਭਾਰ ਵਧ ਗਿਆ ਹੈ। ਇਸ ਤੋਂ ਇਲਾਵਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਸਿਹਤ ਮਹਿਕਮੇ ਨੂੰ ਜਾਣਕਾਰੀ ਭੇਜ ਦਿੱਤੀ ਹੈ ਜਿਸ ਸਬੰਧੀ ਅਜੇ ਜਵਾਬ ਆਉਣਾ ਬਾਕੀ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਹੀ ਨਵੇਂ ਡਾਕਟਰਾਂ ਦੀ ਭਰਤੀ ਕਰ ਲਈ ਜਾਵੇਗੀ।
ਇਹ ਵੀ ਪੜੋ: ਕੋਵਿਡ ਕੇਂਦਰ 'ਚ ਮਰੀਜ਼ਾਂ ਅਤੇ ਡਾਕਟਰਾਂ ਨੂੰ ਮਿਲਣ ਪਹੁੰਚੇ ਮਿੱਕੀ ਅਤੇ ਮਿੰਨੀ ਮਾਊਸ