ਬਠਿੰਡਾ: ਦੇਸ਼ ਭਰ ’ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਦੇ ਨਾਲ ਮੌਤਾਂ ਦਾ ਅਕੜਾਂ ਵੀ ਵਧਦਾ ਹੀ ਜਾ ਰਿਹਾ ਹੈ। ਜਿਥੇ ਦੇਸ਼ ਦੀ ਕਈ ਸੂਬਿਆਂ ’ਚ ਲੋਕਾਂ ਨੂੰ ਸਸਕਾਰ ਕਰਨ ਲਈ ਥਾਂ ਨਹੀਂ ਮਿਲ ਰਹੀ ਉਥੇ ਹੀ ਜੇਕਰ ਗੱਲ ਬਠਿੰਡਾ ਦੀ ਕੀਤੀ ਜਾਵੇ ਤਾਂ ਇਥੇ ਹਰ ਰੋਜ 18 ਤੋਂ 20 ਮੌਤਾਂ ਹੋ ਰਹੀਆਂ ਹਨ। ਜਿਸ ਦੇ ਚੱਲਦਿਆਂ ਰਾਮਬਾਗ ਵਿੱਚ ਵੀ ਹੁਣ ਲੋਕਾਂ ਸਸਕਾਰ ਨੂੰ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ ਲੋਕਾਂ ਨੂੰ ਥੜ੍ਹਿਆਂ ਤੋਂ ਬਾਹਰ ਸਸਕਾਰ ਕਰਨਾ ਪੈ ਰਿਹਾ ਹੈ। ਉਥੇ ਹੀ ਰਾਮ ਬਾਗ ਕਮੇਟੀ ਵੱਲੋਂ ਅਸਥੀਆਂ ਰੱਖਣ ਲਈ ਵੀ ਨਵੀਂ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਲੋਕ ਕੰਧਾਂ ਨਾਲ ਹਸਤੀਆਂ ਬੰਨ੍ਹ-ਬੰਨ੍ਹ ਜਾ ਰਹੇ ਹਨ।
ਇਹ ਵੀ ਪੜੋ: ਪ੍ਰਸ਼ਾਂਤ ਕਿਸ਼ੋਰ ਦੇ ਨਾਮ ਉਤੇ ਕਾਂਗਰਸੀ ਆਗੂ ਨਾਲ ਠੱਗੀ ਦੀ ਕੋਸ਼ਿਸ਼
ਜਦੋਂ ਸਾਡੀ ਸਹਿਯੋਗੀ ਨੇ ਇਸ ਸਬੰਧੀ ਸ਼ਮਸ਼ਾਨ ਘਾਟ ’ਚ ਕੰਮ ਕਰ ਰਹੇ ਮਿਸਤਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ 3 ਦਿਨਾਂ ਤੋਂ ਇਥੇ ਕੰਮ ਕਰ ਰਹੇ ਹਾਂ ਤੇ 50 ਤੋਂ 60 ਨਵੇਂ ਖਾਨੇ ਬਣਾਏ ਜਾ ਰਹੇ ਹਨ ਤਾਂ ਜੋ ਲੋਕ ਅਸਤੀਆ ਰੱਖ ਸਕਣ।
ਇਹ ਵੀ ਪੜੋ: DGP ਦਿਨਕਰ ਗੁਪਤਾ ਦੀ ਸਖ਼ਤ ਚਿਤਾਵਨੀ, ਘਰ ਤੋਂ ਬਾਹਰ ਨਿਕਲੇ ਤਾਂ ਜਾਓਗੇ ਓਪਨ ਜੇਲ੍ਹ !