ਜਲੰਧਰ: ਜ਼ਿਲ੍ਹੇ ਅੰਦਰ ਕੋਰਟ ਦੇ ਸਾਹਮਣੇ 2 ਧਿਰਾਂ ਵਿਚਾਲੇ ਜੰਮਕੇ ਝੜਪ ਹੋਈ। ਇਸ ਦੌਰਾਨ ਇੱਕ ਔਰਤ ਨੇ ਵਕੀਲ ਦੇ ਗਲੇ ਨੂੰ ਫੜ ਜੰਮਕੇ ਹੰਗਾਮਾ ਕੀਤਾ। ਔਰਤ ਨੇ ਇੱਕ ਵਕੀਲ ਤੇ ਇਲਜ਼ਾਮ ਲਗਾਏ ਕਿ ਉਸ ਨੇ ਉਸ ਦੇ ਕੱਪੜੇ ਪਾੜੇ ਤੇ ਉਸ ਨਾਲ ਬਦਸਲੂਕੀ ਕੀਤੀ ਹੈ। ਇਸ ਦੌਰਾਨ ਇੱਕ ਵਿਅਕਤੀ ਜ਼ਖਮੀ ਵੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਔਰਤ ਨੇ ਕਿਹਾ ਕਿ ਉਹ ਕਿਸੇ ਪੇਸ਼ੀ ਲਈ ਕੋਰਟ ਵਿੱਚ ਆਈ ਸੀ ਜਿਥੇ ਵਕੀਲ ਨੇ ਉਸ ਦੇ ਕੱਪੜੇ ਪਾੜੇ ਤੇ ਉਸ ਨਾਲ ਬਦਸਲੂਕੀ ਕੀਤੀ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਵਕੀਲਾਂ ਦਾ ਇੱਕ ਧੜਾ ਸਾਨੂੰ ਕੇਸ ਵਾਪਿਸ ਲੈਣ ਲਈ ਕਹਿ ਰਿਹਾ ਹੈ ਤੇ ਸਾਡੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ।
ਉਥੇ ਹੀ ਦੂਜੇ ਪਾਸੇ ਵਕੀਲ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਇਹ ਔਰਤ ਉਸ ਦੇ ਮਕਾਨ ਵਿੱਚ ਰਹਿ ਰਹੀ ਹੈ ਤੇ ਉਸ ਨੂੰ ਕਿਰਾਇਆ ਨਹੀਂ ਦੇ ਰਹੀ। ਉਸ ਨੇ ਕਿਹਾ ਜਦੋਂ ਉਸ ਨੇ ਕਿਰਾਇਆ ਮੰਗਿਆ ਤੇ ਉਸ ਨੇ ਝੂਠਾ ਇਲਜ਼ਾਮ ਲਗਾ ਕੇਸ ਕਰ ਦਿੱਤਾ।
ਇਹ ਵੀ ਪੜੋ: ਹੁਣ ਕੰਗਣਾ ਰਣੌਤ ਨੇ ਆਮਿਰ ਖ਼ਾਨ ਦੇ ਤਲਾਕ ਨੂੰ ਪੰਜਾਬ ਨਾਲ ਜੋੜਿਆ