ETV Bharat / city

ਰਾਮਪੁਰਾ ਫੂਲ ਦੀ ਵਿਦਿਆਰਥਣ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ

ਐਸਡੀਐਮ ਓਮ ਪ੍ਰਕਾਸ਼ ਨੇ ਸੁਪ੍ਰਿਆ ਨੂੰ ਆਪਣੇ ਦਫ਼ਤਰ ਬੁਲਾ ਕੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਪ੍ਰਿਆ ਨੂੰ ਇੰਨੀ ਤੇਜ਼ ਰਫ਼ਤਾਰ ਨਾਲ ਬੋਲਦਿਆਂ ਸੁਣ ਕੇ ਉਸ ਨੇ ਵੀ ਉਸ ਨੂੰ 'ਕੈਲਕੁਲੇਟਰ' ਕਹਿ ਕੇ ਸੰਬੋਧਨ ਕੀਤਾ।

Supriya blindfolded and set a new record reading tables 10 to 1 in reverse order in 41 seconds
ਰਾਮਪੁਰਾ ਫੂਲ ਦੀ ਵਿਦਿਆਰਥੀ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ
author img

By

Published : Jun 29, 2022, 12:32 PM IST

Updated : Jun 29, 2022, 3:09 PM IST

ਬਠਿੰਡਾ: ਰਾਮਪੁਰਾ ਫੂਲ ਸ਼ਹਿਰ ਦੀ ਵਿਦਿਆਰਥਣ ਸੁਪ੍ਰੀਆ ਨੇ ਤੇਜ਼ ਰਫ਼ਤਾਰ ਨਾਲ ਉਲਟੇ ਕ੍ਰਮ ਵਿੱਚ ਪਹਾੜੇ ਪੜ੍ਹ ਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਜੀਨੀਅਸ ਕੁੜੀ ਵੱਲੋਂ ਅੱਖਾਂ 'ਤੇ ਪੱਟੀ ਬੰਨ੍ਹ ਕੇ, 41 ਸਕਿੰਟਾਂ ਵਿੱਚ ਉਲਟਾ ਕ੍ਰਮ ਵਿੱਚ 10 ਤੋਂ 1 ਤੱਕ ਟੇਬਲ ਨੂੰ ਪੜ੍ਹ ਕੇ ਇੱਕ ਨਵਾਂ ਰਿਕਾਰਡ ਬਣਾਇਆ ਗਿਆ। ਸੁਪ੍ਰਿਆ ਰਾਮਪੁਰਾ ਸਬ-ਡਿਵੀਜ਼ਨ ਦੀ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਥਾਂ ਬਣਾਉਣ ਵਾਲੀ ਦੂਜੀ ਵਿਦਿਆਰਥਣ ਹੈ। ਧਿਆਨ ਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ਹਿਰ ਦੇ ਇੱਕ ਹੋਰ ਵਿਦਿਆਰਥੀ ਆਸ਼ੀਸ਼ ਬਾਂਸਲ ਨੇ ਵੀ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਵਾਂ ਰਿਕਾਰਡ ਬਣਾਇਆ ਸੀ।

ਸੁਪ੍ਰਿਆ ਦੇ ਇਸ ਨਵੇਂ ਰਿਕਾਰਡ ਦੀ ਪੁਸ਼ਟੀ ਇੰਡੀਆ ਬੁੱਕ ਆਫ਼ ਰਿਕਾਰਡਜ਼ ਨੇ ਈਮੇਲ, ਸਰਟੀਫਿਕੇਟ ਅਤੇ ਮੈਡਲ ਭੇਜ ਕੇ ਕੀਤੀ ਹੈ। ਸਬ-ਡਵੀਜ਼ਨ ਦੇ ਐਸਡੀਐਮ ਓਮ ਪ੍ਰਕਾਸ਼ ਨੇ ਸੁਪ੍ਰਿਆ ਨੂੰ ਆਪਣੇ ਦਫ਼ਤਰ ਬੁਲਾ ਕੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਪ੍ਰਿਆ ਨੂੰ ਇੰਨੀ ਤੇਜ਼ ਰਫ਼ਤਾਰ ਨਾਲ ਬੋਲਦਿਆਂ ਸੁਣ ਕੇ ਉਸ ਨੇ ਵੀ ਉਸ ਨੂੰ 'ਕੈਲਕੁਲੇਟਰ' ਕਹਿ ਕੇ ਸੰਬੋਧਨ ਕੀਤਾ। ਐਸਡੀਐਮ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਲਾਕੇ ਦੇ ਇੱਕ ਤੋਂ ਬਾਅਦ ਇੱਕ ਬੱਚੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਰਹੇ ਹਨ।

ਰਾਮਪੁਰਾ ਫੂਲ ਦੀ ਵਿਦਿਆਰਥੀ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ

ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਬੱਚਿਆਂ ਨੂੰ ਇਨ੍ਹਾਂ ਰਿਕਾਰਡਾਂ ਲਈ ਇੱਕੋ ਕੋਚ ਰੰਜੀਵ ਗੋਇਲ ਨੇ ਤਿਆਰ ਕੀਤਾ ਹੈ। ਇੱਕ ਮਹੀਨੇ ਵਿੱਚ ਸ਼ਹਿਰ ਦੇ 2 ਬੱਚਿਆਂ ਦੇ ਨਾਮ ਇੰਡੀਆ ਬੁੱਕ ਵਿੱਚ ਆਉਣ ਨਾਲ ਇਲਾਕੇ ਅੰਦਰ ਭਾਰੀ ਖੁਸ਼ੀ ਦਾ ਮਾਹੌਲ ਹੈ। ਇਸ ਪ੍ਰਾਪਤੀ ਲਈ ਡਾ. ਸੁਖਪ੍ਰੀਤ ਸਿੰਘ ਜਟਾਣਾ, ਡਾ. ਐਸਪੀ ਮੰਗਲਾ, ਡਾ. ਬਲਜਿੰਦਰ ਸਿੰਘ ਜੌੜਾ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਪ੍ਰੋ. ਬਲਜਿੰਦਰ ਸਿੰਘ ਨੇ ਯੂਨੀਵਰਸਿਟੀ ਕਾਲਜ ਦੇ ਵਿਕਾਸ ਗਰਗ ਨੇ ਸੁਪ੍ਰਿਆ ਅਤੇ ਤੇਜ਼ ਦਿਮਾਗ਼ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: 12ਵੀਂ ਦੀ ਪ੍ਰੀਖਿਆ 'ਚੋਂ ਭੁੱਚੋ ਮੰਡੀ ਦੀ ਗੁਰਲੀਨ ਕੌਰ ਦੀ ਸ਼ਾਨਦਾਰ ਪ੍ਰਾਪਤੀ

Last Updated : Jun 29, 2022, 3:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.