ਬਠਿੰਡਾ : ਤ੍ਰਿਣਮੂਲ ਕਾਂਗਰਸ ਨੇ ਪੰਜਾਬ ਵਿਚ ਪਲੇਠਾ ਖੇਲਾ ਹੋਵੇ ਦਿਵਸ ਮਨਾਇਆ ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਜੋ ਭਾਜਪਾ ਵੱਲੋਂ ਬੰਗਾਲ ਵਿਚ ਖੇਲਾ ਹੋਵੇ ਦਾ ਨਾਅਰਾ ਦਿੱਤਾ ਸੀ ਉਹ ਸੋਮਵਾਰ ਦੇ ਦਿਨ ਮਨਾਇਆ ਜਾ ਰਿਹਾ ਹੈ ਕਿਉਂਕਿ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਦੇ ਨਾਅਰੇ ਨੂੰ ਬਾਖ਼ੂਬੀ ਨਿਭਾਇਆ ਅਤੇ ਲੋਕਾਂ ਵਿੱਚ ਜਾ ਕੇ ਖੇਲਾ ਹੋਵੇ ਦੇ ਅਸਲ ਅਰਥ ਦੱਸੇ।
ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਖੇਲਾ ਹੋਵੇਗਾ ਅਤੇ ਜੋ ਭਖਦੇ ਮੁੱਦੇ ਨੇ ਇਨ੍ਹਾਂ ਮੁੱਦਿਆਂ ਉੱਤੇ ਤ੍ਰਿਣਮੂਲ ਕਾਂਗਰਸ 117 ਸੀਟਾਂ 'ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਬੰਗਾਲ ਤੋਂ ਸਿਰਫ਼ ਪਾਰਟੀ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ।
ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਇਸ ਪਾਲਿਸੀ ਨੂੰ ਦਿੱਤੀ ਮਨਜ਼ੂਰੀ
ਫ਼ੈਸਲਾ ਪੰਜਾਬ ਬਾਡੀ ਨੇ ਕਰਨਾ ਹੈ ਵੀ ਉਨ੍ਹਾਂ ਵੱਲੋਂ ਆਪਣੇ ਸਿਆਸੀ ਕੈਰੀਅਰ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਹਮ ਖ਼ਿਆਲੀ ਪਾਰਟੀ ਨਾਲ ਵੀ ਸਮਝੌਤਾ ਕਰਕੇ 117 ਸੀਟਾਂ 'ਤੇ ਚੋਣ ਲੜੀ ਜਾ ਸਕਦੀ ਹੈ।