ETV Bharat / city

ਦਰਗਾਹ 'ਤੇ ਚੜ੍ਹਾਵੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਮੌਲਵੀ 'ਤੇ ਲਾਏ ਬੱਕਰਾ ਚੋਰੀ ਕਰਨ ਦੇ ਦੋਸ਼ - ਬਕਾਇਦਾ ਵਕਫ ਬੋਰਡ ਦੀ ਰਸੀਦ

ਇਸ ਦਰਗਾਹ ਉੱਤੇ ਇੱਕ ਕਮੇਟੀ ਬਣੀ ਹੋਈ ਹੈ। ਜਿਸ ਵੱਲੋਂ ਉਸ ਉੱਤੇ ਦੋਸ਼ ਲਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਬੱਕਰਾ ਚੋਰੀ ਕੀਤਾ ਗਿਆ ਹੈ। ਮੌਲਵੀ ਦਾ ਕਹਿਣਾ ਹੈ ਕਿ ਇਹ ਬੱਕਰਾ ਕਿਸੇ ਵੱਲੋਂ ਦਰਗਾਹ ਉੱਤੇ ਚੜ੍ਹਾਇਆ ਗਿਆ ਸੀ ਅਤੇ ਉਸ ਵੱਲੋਂ ਇਹ ਬੱਕਰਾ ਪੰਦਰਾਂ ਸੌ ਰੁਪਏ ਵਿੱਚ ਖਰੀਦਿਆ ਗਿਆ ਹੈ, ਜਿਸ ਦੀ ਉਨ੍ਹਾਂ ਕੋਲੋਂ ਬਕਾਇਦਾ ਵਕਫ ਬੋਰਡ ਦੀ ਰਸੀਦ ਹੈ ਪਰ ਕੁੱਝ ਲੋਕ ਉਨ੍ਹਾਂ ਨੂੰ ਬਦਨਾਮ ਕਰਨੀ ਅਜਿਹੀਆਂ ਸਾਜ਼ਿਸ਼ਾਂ ਘੜ ਰਹੇ ਹਨ।

Maulvi confronted with allegations of stealing goats from two parties
ਦਰਗਾਹ 'ਤੇ ਚੜ੍ਹਾਵੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਮੌਲਵੀ 'ਤੇ ਲਾਏ ਬੱਕਰਾ ਚੋਰੀ ਕਰਨ ਦੇ ਦੋਸ਼
author img

By

Published : May 14, 2022, 12:13 PM IST

ਬਠਿੰਡਾ : ਸ਼ਨੀਵਾਰ ਨੂੰ ਬਠਿੰਡਾ ਦੀ ਬਾਬਾ ਹਾਜੀਰਤਨ ਦਰਗਾਹ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਧਿਰਾਂ ਦਰਗਾਹ ਤੇ ਚੜ੍ਹਦੇ ਚੜ੍ਹਾਵੇ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਇਸ ਮੌਕੇ ਇੱਕ ਧਿਰ ਵੱਲੋਂ ਮੌਲਵੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਬਾਬਾ ਹਾਜੀ ਰਤਨ ਦਰਗਾਹ ਵਿਖੇ ਬਤੌਰ ਮੌਲਵੀ ਕੰਮ ਕਰ ਰਹੇ ਮੁਹੰਮਦ ਨਾਜ਼ਿਮ ਦਾ ਕਹਿਣਾ ਹੈ ਕਿ ਇਸ ਦਰਗਾਹ ਉੱਤੇ ਇੱਕ ਕਮੇਟੀ ਬਣੀ ਹੋਈ ਹੈ।

ਜਿਸ ਵੱਲੋਂ ਉਸ ਉੱਤੇ ਦੋਸ਼ ਲਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਬੱਕਰਾ ਚੋਰੀ ਕੀਤਾ ਗਿਆ ਹੈ। ਮੌਲਵੀ ਦਾ ਕਹਿਣਾ ਹੈ ਕਿ ਇਹ ਬੱਕਰਾ ਕਿਸੇ ਵੱਲੋਂ ਦਰਗਾਹ ਉੱਤੇ ਚੜ੍ਹਾਇਆ ਗਿਆ ਸੀ ਅਤੇ ਉਸ ਵੱਲੋਂ ਇਹ ਬੱਕਰਾ ਪੰਦਰਾਂ ਸੌ ਰੁਪਏ ਵਿੱਚ ਖਰੀਦਿਆ ਗਿਆ ਹੈ, ਜਿਸ ਦੀ ਉਨ੍ਹਾਂ ਕੋਲੋਂ ਬਕਾਇਦਾ ਵਕਫ ਬੋਰਡ ਦੀ ਰਸੀਦ ਹੈ ਪਰ ਕੁੱਝ ਲੋਕ ਉਨ੍ਹਾਂ ਨੂੰ ਬਦਨਾਮ ਕਰਨੀ ਅਜਿਹੀਆਂ ਸਾਜ਼ਿਸ਼ਾਂ ਘੜ ਰਹੇ ਹਨ।

ਮੁਹੰਮਦ ਨਾਜ਼ਿਮ ਮੌਲਵੀ ਨੇ ਦਿੱਤਾ ਇਹ ਬਿਆਨ : ਬਾਬਾ ਹਾਜੀ ਰਤਨ ਦਰਗਾਹ ਦੇ ਕਮੇਟੀ ਦੇ ਜਨਰਲ ਸਕੱਤਰ ਮੁਹੰਮਦ ਅਸ਼ਰਫ ਦਾ ਕਹਿਣਾ ਹੈ ਕਿ ਦਰਗਾਹ ਦੇ ਮੌਲਵੀ ਜਿਸਨੂੰ ਵੱਖ ਬੋਰਡ ਵੱਲੋਂ ਰੱਖਿਆ ਗਿਆ ਸੀ ਪਿਛਲੇ ਲੰਮੇ ਸਮੇਂ ਤੋਂ ਦਰਗਾਹ ਵਿੱਚ ਚੜ੍ਹਦੇ ਚੜ੍ਹਾਵੇ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਸੀ ਅਤੇ ਉਹਨਾਂ ਵੱਲੋਂ ਲਗਾਤਾਰ ਇਸ ਚੜ੍ਹਾਵੇ ਨੂੰ ਆਪਣੇ ਘਰ ਲਿਜਾਇਆ ਜਾ ਰਿਹਾ ਸੀ।

ਦਰਗਾਹ 'ਤੇ ਚੜ੍ਹਾਵੇ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਮੌਲਵੀ 'ਤੇ ਲਾਏ ਬੱਕਰਾ ਚੋਰੀ ਕਰਨ ਦੇ ਦੋਸ਼

ਉਨ੍ਹਾਂ ਦੱਸਿਆ ਕਿ ਇੱਥੇ ਕਿਸੇ ਸ਼ਰਧਾਲੂ ਵੱਲੋਂ ਪਿਛਲੇ ਦਿਨੀਂ ਬੱਕਰਾ ਚੜ੍ਹਾਇਆ ਗਿਆ ਸੀ ਜਿਸ ਨੂੰ ਮੌਲਵੀ ਵੱਲੋਂ ਸਵੇਰੇ 4 ਵਜੇ ਚੋਰੀ ਆਪਣੇ ਨਾਲ ਲਿਜਾਇਆ ਗਿਆ, ਉਨ੍ਹਾਂ ਕਿਹਾ ਕਿ ਸਾਡੇ ਧਰਮ ਵਿੱਚ ਚੜ੍ਹਾਵੇ ਖਾਣ ਦੀ ਸਖ਼ਤ ਮਨਾਹੀ ਹੈ, ਪਰ ਪਤਾ ਨਹੀਂ ਕਿਉਂ ਵਕਫ ਬੋਰਡ ਅਜਿਹੇ ਮੌਲਵੀਆਂ ਨੂੰ ਤਰਜੀਹ ਦੇ ਰਿਹਾ ਹੈ, ਜੋ ਧਰਮ ਦੇ ਵਿਰੋਧ ਵਿੱਚ ਚਲਦੇ ਹੈ। ਉਨ੍ਹਾਂ ਕਿਹਾ ਕਿ ਇਸ ਮੌਲਵੀ ਨੂੰ ਇੱਥੋਂ ਬਦਲਿਆ ਜਾਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਸ਼ਿਕਾਇਤਾਂ ਇਸ ਮੌਲਵੀ ਸਬੰਧੀ ਕੀਤੀਆ ਹਨ।

ਮੁਹੰਮਦ ਅਸ਼ਰਫ ਜਨਰਲ ਸਕੱਤਰ ਨੇ ਦਿੱਤੀ ਇਹ ਜਾਣਕਾਰੀ : ਪੰਜਾਬ ਵਕਫ਼ ਬੋਰਡ ਦੇ ਅਸਟੇਟ ਅਧਿਕਾਰੀ ਮੁਹੰਮਦ ਆਸਿਮ ਦਾ ਕਹਿਣਾ ਹੈ ਕਿ ਇਸ ਦਰਗਾਹ ਉਪਰ ਜੋ ਵੀ ਚੜ੍ਹਾਵਾ ਆਉਂਦਾ ਹੈ। ਉਸ ਉੱਤੇ ਵਕਫ ਬੋਰਡ ਦਾ ਹੱਕ ਹੈ ਨਾ ਕਿ ਕਿਸੇ ਤੀਸਰੀ ਧਿਰ ਦਾ ਜੋ ਪਿਛਲੇ ਦਿਨੀਂ ਦਰਗਾਹ ਉਪਰ ਬੱਕਰਾ ਚੜ੍ਹਾਇਆ ਗਿਆ ਸੀ ਉਹ ਕਈ ਦਿਨ ਵਕਫ਼ ਬੋਰਡ ਦੀ ਜਗ੍ਹਾ ਵਿੱਚ ਹੀ ਰਿਹਾ ਪਰ ਉਨ੍ਹਾਂ ਕੋਲ ਰੱਖਣ ਦਾ ਪ੍ਰਬੰਧ ਨਾ ਹੋਣ ਕਰਕੇ ਇਹ ਬੱਕਰਾ ਸੀਲ ਕੀਤਾ ਗਿਆ ਸੀ ਜਿਸ ਦੀ ਬਕਾਇਦਾ ਮੌਲਵੀ ਸਾਹਿਬ ਨੂੰ ਪੰਦਰਾਂ 100 ਰੁਪਏ ਦੀ ਰਸੀਦ ਵੀ ਦਿੱਤੀ ਗਈ ਸੀ ਪਰ ਇੱਕ ਧਿਰ ਵੱਲੋਂ ਮੌਲਵੀ ਸਾਹਿਬ ਉੱਤੇ ਜੋ ਦੋਸ਼ ਲਾਏ ਗਏ ਹਨ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਇਕ ਵੀਡੀਓ ਵਾਇਰਲ ਕੀਤੀ ਗਈ ਹੈ। ਉਸ ਸਬੰਧੀ ਬਕਾਇਦਾ ਸ਼ਿਕਾਇਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਬਠਿੰਡਾ ਨੂੰ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਮੌਲਵੀ ਦੇ ਮਾਣ ਸਨਮਾਨ ਨੂੰ ਠੇਸ ਪਹੁੰਚੇ।

ਇਹ ਵੀ ਪੜ੍ਹੋ : ਹਿਮਾਚਲ ਵਿਧਾਨਸਭਾ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਦੇ ਮਾਮਲੇ ’ਚ ਦੂਜੀ ਗ੍ਰਿਫਤਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.