ਬਠਿੰਡਾ : ਗੋਨਿਆਣਾ 'ਚ ਮਹਿਲਾ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਨੇ ਪਿੰਡ ਦੀ ਹੀ ਮਹਿਲਾ ਸਰਪੰਚ ਅਤੇ ਛੇ ਹੋਰ ਲੋਕਾਂ 'ਤੇ ਇਸ ਜਬਰਨ ਅਜਿਹਾ ਕਰਨ ਦੇ ਦੋਸ਼ ਲਗਾਏ ਹਨ।
ਇਸ ਬਾਰੇ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਅਤੇ ਉਸ ਵਿਚਾਲੇ ਕੁੱਝ ਮਹੀਨੀਆਂ ਤੋਂ ਵਿਵਾਦ ਚੱਲ ਰਿਹਾ ਸੀ। ਜਿਸ ਕਾਰਨ ਉਹ ਪਤੀ ਤੋਂ ਵੱਖ ਹੋ ਕੇ ਕੁੱਝ ਸਮੇਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਪੀੜਤਾ ਨੇ ਦੱਸਿਆ ਕਿ ਉਸ ਦੀ ਮਾਂ ਬਿਮਾਰ ਪੈ ਗਈ ਤਾਂ ਉਸ ਦੇ ਗੁਆਂਢ ਦੀ ਇੱਕ ਔਰਤ ਨਾਲ ਮਹਿਲਾ ਸਰਪੰਚ ਉਸ ਦੇ ਘਰ ਮਾਂ ਦਾ ਹਾਲਚਾਲ ਪੁੱਛਣ ਆਈ। ਉਸ ਨੇ ਦੱਸਿਆ ਕਿ ਮਹਿਲਾ ਸਰਪੰਚ ਮੰਜਿਤ ਕੌਰ ਉਸ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਈ, ਇਥੇ ਉਸ ਦਾ ਪੁੱਤਰ ਲਵਪ੍ਰੀਤ ਅਤੇ ਉਸ ਦਾ ਇੱਕ ਦੋਸਤ ਜਸਵਿੰਦਰ ਪਹਿਲਾਂ ਤੋਂ ਹੀ ਮੌਜ਼ੂਦ ਸਨ। ਉਨ੍ਹਾਂ ਦੋਹਾਂ ਨੇ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਪਰ ਜਦ ਉਹ ਉਥੋਂ ਬਚਾਅ ਕਰਕੇ ਜਾਣ ਲਗੀ ਤਾਂ ਦੋਹਾਂ ਔਰਤਾਂ ਨੇ ਘਰ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ। ਦੋਹਾਂ ਮੁਲਜ਼ਮਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤਾ ਨੇ ਦੱਸਿਆ ਮਹਿਲਾ ਸਰਪੰਚ ਵੱਲੋਂ ਉਸ ਦੇ ਪਤੀ ਨਾਲ ਉਸ ਦਾ ਤਲਾਕ ਕਰਵਾਉਣ ਦੀ ਧਮਕੀ ਦੇ ਚਾਰਾਂ ਮੁਲਜ਼ਮਾਂ ਨੇ ਉਸ ਨੂੰ ਦੇਹ ਵਪਾਰ ਲਈ ਮਜ਼ਬੂਰ ਕੀਤਾ। ਉਹ ਬਹੁਤ ਮੁਸ਼ਕਲਾਂ ਤੋਂ ਬਾਅਦ ਉਨ੍ਹਾਂ ਤੋਂ ਬੱਚ ਕੇ ਆ ਸਕੀ। ਪੀੜਤਾ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਹੋਰ ਪੜ੍ਹੋ : ਬਠਿੰਡਾ ਪੁਲਿਸ ਨੇ ਸੁਲਝਾਇਆ ਕਤਲ ਮਾਮਲਾ, 2 ਮੁਲਜ਼ਮ ਕਾਬੂ
ਪੁਲਿਸ ਨੇ ਪੀੜਿਤਾ ਦੀ ਸ਼ਿਕਾਇਤ ਉੱਤੇ ਮੁਲਜ਼ਮ ਮੰਜੀਤ ਕੌਰ ਮੰਜੀਤ ਕੌਰ , ਮਹਿਲਾ ਸਰਪੰਚ ਮਨਪ੍ਰੀਤ ਕੌਰ ,ਉਸ ਦੇ ਬੇਟੇ ਲਵਪ੍ਰੀਤ ਸਿੰਘ, ਜਸਵਿੰਦਰ ਸਿੰਘ ਸਣੇ ਹੋਰਨਾਂ ਕਈ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਅਜੇ ਤੱਕ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਜਬਰ-ਜਨਾਹ ਕਰਨ, ਸਾਜਿਸ਼ ਅਤੇ ਦੇਹ ਵਪਾਰ ਲਈ ਮਜ਼ਬੂਰ ਕਰਨ ਅਦਿ ਦੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।