ETV Bharat / city

ਬਠਿੰਡਾ ਦੀਆਂ 2021 ਦੀਆਂ ਖੱਟੀਆਂ ਮਿੱਠੀਆਂ ਯਾਦਾਂ - Blood bank Bathinda Hospital

ਪੰਜਾਬ ਦੀ ਰਾਜਨੀਤੀ (Punjab Politics) ਵਿੱਚ ਮਾਲਵੇ ਦੀ ਵਖਰੀ ਵਿਸ਼ੇਸ਼ਤਾ ਹੈ ਤੇ ਬਠਿੰਡਾ ਨੂੰ ਜੇਕਰ ਮਾਲਵੇ ਦੀ ਰਾਜਧਾਨੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀੰ ਹੋਵੇਗੀ। ਹਮੇਸ਼ਾ ਵਾਂਗ ਬਠਿੰਡਾ ਰਾਜਨੀਤੀ ਦੇ ਮਾਨਚਿੱਤਰ ’ਤੇ ਸਾਲ 2021 ਵਿੱਚ ਵੀ ਛਾਇਆ ਰਿਹਾ ਪਰ ਇਸ ਸਾਲ ਬਠਿੰਡਾ ਦੀ ਪਛਾਣ ਥਰਮਲ ਪਲਾਂਟ ਢਹਿ ਢੇਰੀ (Thermal plant demolished) ਹੋ ਗਿਆ। ਆਓ ਜਾਣਦੇ ਹਾਂ ਕਿਵੇਂ ਰਿਹਾ ਬਠਿੰਡਾ ਲਈ ਸਾਲ 2021

ਬਠਿੰਡਾ ਦੀਆਂ  2021 ਦੀਆਂ ਖੱਟੀਆਂ ਮਿੱਠੀਆਂ ਯਾਦਾਂ

author img

By

Published : Dec 27, 2021, 4:44 PM IST

ਬਠਿੰਡਾ: ਬਠਿੰਡਾ(Punjab Politics) ਵਿੱਚ ਇਸ ਸਾਲ ਵਿੱਚ ਅਨੇਕ ਘਟਨਾਵਾਂ ਅਤੇ ਰਾਜਨੀਤਕ ਘਟਨਾਕ੍ਰਮ ਵਾਪਰੇ। ਜਿਥੇ ਥਰਮਲ ਪਲਾਂਟ ਢਹਿ ਢੇਰੀ ਹੋ ਗਿਆ (Thermal plant demolished), ਉਥੇ ਹੀ ਰਾਜਨੀਤੀ ਦੇ ਵੱਡੇ ਫੇਰ ਬਦਲ ਵੀ ਵੇਖਣ ਨੂੰ ਮਿਲੇ।

ਬਠਿੰਡਾ ਦਾ ਥਰਮਲ :
ਸਾਲ 2021 ਦੀਆਂ ਖੱਟੀਆਂ-ਮਿੱਠੀਆਂ ਯਾਦਾਂ ’ਚ ਕੁੱਝ ਲੋਕਾਂ ਵਾਸਤੇ ਕੌੜੀ ਤੇ ਮੁਨਾਫੇਖੋਰਾਂ ਵਾਸਤੇ ਮਿੱਠੀ ਯਾਦ ਬਠਿੰਡਾ ਦਾ ਥਰਮਲ ਵੀ ਬਣਿਆ। ਕਾਫੀ ਸਮੇਂ ਤੋਂ ਬਠਿੰਡਾ (Bathinda Memories)ਦਾ ਥਰਮਲ ਬੰਦ ਕਰਨ ਦੀ ਚਰਚਾ ਛਿੜੀ ਹੋਈ ਸੀ। ਜਦੋਂ ਸਾਲ 2017 ਦੀਆਂ ਚੋਣਾਂ ਸੀ ਤਾਂ ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਉਨਾਂ ਦਾ ਸੁਪਨਾ ਹੈ ਕਿ ਬਠਿੰਡਾ ਥਰਮਲ ਦੀਆਂ ਚਿਮਨੀਆਂ ’ਚੋਂ ਮੁੜ ਧੂੰਆਂ ਨਿੱਕਲੇ। ਮਨਪ੍ਰੀਤ ਜਿੱਤਕੇ ਵਿੱਤ ਮੰਤਰੀ ਬਣ ਗਏ ਪਰ ਚਿਮਨੀਆਂ ’ਚੋਂ ਧੂੰਆਂ ਕੀ ਨਿੱਕਲਣਾ ਸੀ ਚਿਮਨੀਆਂ ਦਾ ਹੀ ਧੂੰਆਂ ਨਿੱਕਲ ਗਿਆ ਭਾਵ ਥਰਮਲ ਦੀ ਭੰਨ ਤੋੜ ਕਰ ਦਿੱਤੀ ਤੇ ਕਾਫੀ ਮਸ਼ੀਨੀਰੀ ਵੇਚ ਦਿੱਤੀ।

ਬਠਿੰਡਾ ਦਾ ਥਰਮਲ
ਬਠਿੰਡਾ ਦਾ ਥਰਮਲ

ਸਿਆਸੀ ਨਿਘਾਰ ਵਾਲਾ ਰਿਹਾ ਵਰਾ :

ਸਾਲ 2021 ਬਠਿੰਡਾ ਜ਼ਿਲੇ ਦੀ ਸਿਆਸਤ ’ਚ ਕਾਫੀ ਨਿਘਾਰ ਵਾਲਾ ਰਿਹਾ। ਲੋਕਾਂ ਤੋਂ ਵੋਟਾਂ ਲੈ ਕੇ ਵਿਕਾਸ ਦੇ ਵਾਅਦੇ ਕਰਨ ਵਾਲੇ ਦਲ ਬਦਲੀਆਂ ’ਚ ਰੁੱਝੇ ਰਹੇ। ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤੇ ਜਗਦੇਵ ਸਿੰਘ ਕਮਾਲੂ ਆਪ (AAP MLA Jagdev Kamaloo joins Congress) ਨੂੰ ਛੱਡਕੇ ਪਹਿਲਾਂ ਸੁਖਪਾਲ ਖਹਿਰਾ ਨਾਲ ਰਲ ਗਏ ਉਸ ਮਗਰੋਂ ਖਹਿਰੇ ਸਮੇਤ ਕਾਂਗਰਸ ’ਚ ਸ਼ਾਮਿਲ ਹੋ ਗਏ। ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੀ ਉਸੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੀ ਸੀ ਜੋ ਕਹਿੰਦੇ ਸੀ ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਆਏ ਪਰ ਕੁਰਸੀ ਦੀ ਭੁੱਖ ਅੱਗੇ ਉਹ ਵੀ ਬਦਲ ਗਏ।

ਜਗਦੇਵ ਸਿੰਘ ਕਮਾਲੂ ਕਾਂਗਰਸ ’ਚ ਸ਼ਾਮਿਲ
ਜਗਦੇਵ ਸਿੰਘ ਕਮਾਲੂ ਕਾਂਗਰਸ ’ਚ ਸ਼ਾਮਿਲ

ਬਲੱਡ ਬੈਂਕ ਰਿਹਾ ਚਰਚਾ ’ਚ :
ਬਠਿੰਡਾ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ (Blood bank Bathinda Hospital) ਇਸ ਵਰੇ ਇੱਕ ਮਹਿਲਾ ਅਤੇ ਥੈਲੇਸੀਮੀਆ ਪੀੜਤ ਬੱਚੇ ਨੂੰ ਐਚਆਈਵੀ ਪੌਜਟਿਵ ਖੂਨ ਚੜਾਉਣ ਕਾਰਨ ਸੁਰਖੀਆਂ ’ਚ ਰਿਹਾ। ਮਾਮਲਾ ਪੇਚੀਦਾ ਹੋਣ ਕਰਕੇ ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕੁੱਝ ਕਰਮਚਾਰੀਆਂ ’ਤੇ ਵੀ ਕਾਰਵਾਈ ਕੀਤੀ। ਦੋ ਹਫ਼ਤਿਆਂ ਲਈ ਬਲੱਡ ਬੈਂਕ ਦਾ ਲਾਇਸੰਸ ਵੀ ਰੱਦ ਕਰ ਦਿੱਤਾ ਗਿਆ ਸੀ।

ਬਠਿੰਡਾ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ
ਬਠਿੰਡਾ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ
ਸਮਾਜ ਸੇਵੀ ਸੰਸਥਾਵਾਂ ਰਹੀਆਂ ਸਾਰਾ ਸਾਲ ਸਰਗਰਮ : ਬਠਿੰਡਾ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਕੋਰੋਨਾ ਕਾਲ ਦੇ ਬਾਵਜ਼ੂਦ ਸਾਰਾ ਸਾਲ ਸਰਗਰਮ ਰਹੀਆਂ। ਕਰਫਿਊ ਕਾਰਨ ਜਦੋਂ ਗਰੀਬ ਲੋਕਾਂ ਨੂੰ ਰੋਜੀ-ਰੋਟੀ ਲਈ ਵੀ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਸੀ ਤਾਂ ਸੰਸਥਾਵਾਂ ਨੇ ਘਰ-ਘਰ ਤੱਕ ਖਾਣਾ ਪਹੁੰਚਾਇਆ। ਇਹੋ ਹੀ ਨਹੀਂ ਜੋ ਕੋਰੋਨਾ ਪੌਜਟਿਵ ਮਰੀਜਾਂ ਦੀ ਮੌਤ ਹੁੰਦੀ ਸੀ, ਉਨਾਂ ਦਾ ਸਸਕਾਰ ਵੀ ਸੰਸਥਾਵਾਂ ਵੱਲੋਂ ਕੀਤਾ ਜਾਂਦਾ ਰਿਹਾ।
ਵਿਧਾਇਕਾ ਰੁਪਿੰਦਰ ਕੌਰ ਰੂਬੀ
ਵਿਧਾਇਕਾ ਰੁਪਿੰਦਰ ਕੌਰ ਰੂਬੀ

ਅਰਵਿੰਦ ਕੇਜਰੀਵਾਲ ’ਤੇ ਬਠਿੰਡਾ ਅਦਾਲਤ ’ਚ ਕੇਸ :

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਬਠਿੰਡਾ ਆਏ ਸੀ ਤਾਂ ਉਨਾਂ ਵੱਲੋਂ ‘ ਜੋ-ਜੋ ਟੈਕਸ’ ਦਾ ਜ਼ਿਕਰ ਕੀਤੇ ਜਾਣ ਕਾਰਨ ਵਿੱਤ ਮੰਤਰੀ ਦੇ ਨਜ਼ੀਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਬਠਿੰਡਾ ਅਦਾਲਤ ’ਚ ਮਾਣਹਾਨੀ ਦਾ ਕੇਸ ਦਰਜ਼ ਕਰਵਾਇਆ।

ਅਰਵਿੰਦ ਕੇਜਰੀਵਾਲ ’ਤੇ ਬਠਿੰਡਾ ਅਦਾਲਤ ’ਚ ਕੇਸ
ਅਰਵਿੰਦ ਕੇਜਰੀਵਾਲ ’ਤੇ ਬਠਿੰਡਾ ਅਦਾਲਤ ’ਚ ਕੇਸ

ਗੁਲਾਬੀ ਸੂੰਡੀ ਨੇ ਕਿਸਾਨ ਰੋਲੇ :
ਸਾਉਣੀ ਦੀ ਫਸਲ ਨਰਮੇ ’ਤੇ ਪਈ ਗੁਲਾਬੀ ਸੁੰਡੀ ਨੇ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਦਬੇ ਕਿਸਾਨਾਂ ਨੂੰ ਹੋਰ ਰੋਲ ਦਿੱਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲਾ ਬਠਿੰਡਾ ਦਾ ਦੌਰਾ ਕਰਕੇ ਛੇਤੀ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਵੱਲੋਂ ਹੁਣ ਭਾਵੇਂ ਮੁਆਵਜ਼ਾ ਜਾਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਾਰੇ ਕਿਸਾਨਾਂ-ਮਜ਼ਦੂਰਾਂ ਤੱਕ ਹਾਲੇ ਮੁਆਵਜ਼ੇ ਦੀ ਰਾਸ਼ੀ ਨਹੀਂ ਪੁੱਜੀ।

ਚੰਨੀ ਨੇ ਜ਼ਿਲਾ ਬਠਿੰਡਾ ਦਾ ਦੌਰਾ ਕਰਕੇ ਛੇਤੀ ਮੁਆਵਜ਼ਾ ਦੇਣ ਦਾ ਵਾਅਦਾ

ਸਰਕਾਰ ਖਿਲਾਫ਼ ਸਾਰਾ ਸਾਲ ਗੂੰਜੇ ਮੁਰਦਾਬਾਦ ਦੇ ਨਾਅਰੇ :
ਉਂਜ ਤਾਂ ਪੂਰੇ ਪੰਜਾਬ ’ਚ ਹੀ ਪੰਜਾਬ ਸਰਕਾਰ ਖਿਲਾਫ਼ ਬੇਰੁਜ਼ਗਾਰਾਂ ਅਤੇ ਕੱਚੇ ਮੁਲਾਜ਼ਮਾਂ ਆਦਿ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਪਰ ਬਠਿੰਡਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹਲਕਾ ਹੋਣ ਕਰਕੇ ਇੱਥੇ ਸਾਰਾ ਸਾਲ ਹੀ ਸਰਕਾਰ ਵਿਰੋਧ ਨਾਅਰੇ ਗੂੰਜਦੇ ਰਹੇ। ਹਾਲਾਤ ਇਹ ਬਣੇ ਰਹੇ ਕਿ ਬਠਿੰਡਾ ਪੁਲਿਸ ਨੇ ਭਾਰੀ ਗਿਣਤੀ ’ਚ ਬੈਰੀਕੇਡ ਵਿੱਤ ਮੰਤਰੀ ਦੇ ਬਠਿੰਡਾ ਦਫ਼ਤਰ ਅੱਗੇ ਲਗਾ ਦਿੱਤੇ। ਸਾਲ ’ਚ ਕਈ ਵਾਰ ਦਫ਼ਤਰ ਅੱਗੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਖਿੱਚਧੂਹ ਵੀ ਹੋਈ।

ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਬਠਿੰਡਾ ’ਚ ਬਣੀ ਪਹਿਲੀ ਮਹਿਲਾ ਮੇਅਰ :
ਸਰਕਾਰ ’ਚ ਹੋਣ ਦੇ ਬਾਵਜ਼ੂਦ ਵੀ ਕਾਂਗਰਸ ਕੋਲ ਬਠਿੰਡਾ ਨਗਰ ਨਿਗਮ ਦੀ ਵਾਂਗਡੋਰ ਨਹੀਂ ਸੀ। ਸਾਲ 2021 ’ਚ ਕਾਂਗਰਸ ਨੇ ਅੱਧੀ ਸਦੀ ਤੋਂ ਬਾਅਦ ਬਠਿੰਡਾ ਨਗਰ ਨਿਗਮ ਚੋਣਾਂ ’ਚ ਬਾਜੀ ਮਾਰੀ। ਰਮਨ ਗੋਇਲ ਨੂੰ ਬਠਿੰਡਾ ਦੇ ਮੇਅਰ ਚੁਣਿਆ ਗਿਆ। ਉਨਾਂ ਬਠਿੰਡਾ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਬਣਨ ਦਾ ਮਾਣ ਹਾਸਿਲ ਕੀਤਾ।

ਕਾਂਗਰਸ ਕੋਲ ਬਠਿੰਡਾ ਨਗਰ ਨਿਗਮ ਦੀ ਵਾਂਗਡੋਰ
ਕਾਂਗਰਸ ਕੋਲ ਬਠਿੰਡਾ ਨਗਰ ਨਿਗਮ ਦੀ ਵਾਂਗਡੋਰ

ਕੂੜਾ ਡੰਪ ਦਾ ਨਾ ਨਿੱਕਲਿਆ ਹੱਲ :
ਹਰ ਤਰਾਂ ਦੀਆਂ ਚੋਣਾਂ ਵੇਲੇ ਸਿਆਸੀ ਧਿਰਾਂ ਵੱਲੋਂ ਮਾਨਸਾ ਰੋਡ ’ਤੇ ਬਣੇ ਕੂੜਾ ਡੰਪ ਨੂੰ ਚੁਕਵਾਉਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਇਸ ਸਾਲ ਵੀ ਇਹ ਕੂੜਾ ਡੰਪ ਉੱਥੇ ਹੀ ਰਿਹਾ। ਉਂਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੁੱਝ ਦਿਨ ਪਹਿਲਾਂ ਦੱਸਿਆ ਸੀ ਕਿ ਉਨਾਂ ਵੱਲੋਂ ਇਸ ਸਬੰਧੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਵੇਂ ਵਰੇ ਦੇ ਪਹਿਲੇ ਮਹੀਨੇ ਹੀ ਇਸ ਸਬੰਧੀ ਦਿੱਲੀ ਵਿਖੇ ਤਾਰੀਖ ਹੈ।

ਕੋਰੋਨਾ ਕਾਲ ਦੇ ਬਾਵਜ਼ੂਦ ਸਾਰਾ ਸਾਲ ਸਰਗਰਮ ਰਹੀਆਂ

ਕੰਗਨਾ ਰਾਣੌਤ ਖਿਲਾਫ਼ ਦਰਜ਼ ਹੋਇਆ ਮਾਣਹਾਨੀ ਦਾ ਕੇਸ :ਜ਼ਿਲੇ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਖੇਤੀ ਅੰਦੋਲਨ ’ਚ ਲਗਾਤਾਰ ਹਿੱਸਾ ਲੈਂਦੀ ਰਹੀ। ਕੰਗਨਾ ਰਾਣੌਤ ਨੇ ਉਸ ’ਤੇ ਟਿੱਪਣੀ ਕਰਦਿਆਂ ਆਖਿਆ ਸੀ ਕਿ ਉਹ ਦਿਹਾੜੀ ਲੈ ਕੇ ਧਰਨੇ ’ਚ ਆਉਂਦੀ ਹੈ। ਇਸ ਗੱਲ ਤੋਂ ਖਫ਼ਾ ਮਹਿੰਦਰ ਕੌਰ ਨੇ ਕੰਗਣਾ ਰਾਣੌਤ ਖਿਲਾਫ਼ ਬਠਿੰਡਾ ਅਦਾਲਤ ’ਚ ਮਾਣਹਾਨੀ ਦਾ ਦਾਅਵਾ ਕੀਤਾ ਸੀ।
ਕੰਗਣਾ ਰਾਣੌਤ ਖਿਲਾਫ਼ ਬਠਿੰਡਾ ਅਦਾਲਤ ’ਚ ਮਾਣਹਾਨੀ

ਇਹ ਵੀ ਪੜ੍ਹੋ:2021 ਦੀਆ ਜਲੰਧਰ ਵਿਚ ਮਿੱਠੀਆਂ ਕੌੜੀਆਂ ਯਾਦਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.