ਬਠਿੰਡਾ: ਐੱਫਸੀਆਈ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਇਸ ਵਾਰ ਕਿਸਾਨਾਂ ਦੇ ਖਾਤਿਆਂ ’ਚ ਫਸਲ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ, ਜਿਸ ਲਈ ਕਿਸਾਨਾਂ ਤੋਂ ਉਹਨਾਂ ਦੀ ਜਮੀਨ ਦਾ ਡਾਟਾ ਮੰਗਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੇ ਖਾਤਿਆ ’ਚ ਸਿੱਧੇ ਪੈਸੇ ਪਾਏ ਜਾਣ ਸਕਣ। ਪਰ ਪੰਜਾਬ ਦੇ ਕਿਸਾਨ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਕਿਸਾਨਾਂ ਦੇ ਕਹਿਣਾ ਹੈ ਕਿ ਸਾਨੂੰ ਆੜ੍ਹਤੀਆਂ ਰਾਹੀਂ ਹੀ ਅਦਾਇਗੀ ਕੀਤੀ ਜਾਵੇ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕੇਂਦਰ ਸਰਕਾਰ ਆੜ੍ਹਤੀਆਂ ਤੇ ਕਿਸਾਨਾਂ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਤੋੜਨਾ ਚਾਹੁੰਦੀ ਹੈ, ਇਸ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ।
ਇਹ ਵੀ ਪੜੋ: ਲੌਕਡਾਊਨ ਦੌਰਾਨ ਨਹੀਂ ਵੇਚਿਆ ਖ਼ਰਾਬ ਸਾਮਾਨ : ਦੁਕਾਨਦਾਰ
ਕਿਸਾਨਾਂ ਦਾ ਕਹਿਣਾ ਹੈ ਬੇਸ਼ੱਕ ਕੇਂਦਰ ਸਰਕਾਰ ਕੋਈ ਮਰਜ਼ੀ ਚਾਲ ਚੱਲ ਲਵੇਂ ਪਰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਡਾ ਜੋ ਸੰਘਰਸ਼ ਚੱਲ ਰਿਹਾ ਹੈ ਉਹ ਲਗਾਤਾਰ ਜਾਰੀ ਰਹੇਗਾ ਤੇ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗੇ।
ਇਹ ਵੀ ਪੜੋ: ਪਾਕਿਸਤਾਨੀ ਨਸ਼ਾ ਤਸਕਰ ਢੇਰ: ਹੈਰੋਇਨ ਸਮੇਤ ਹਥਿਆਰ ਅਤੇ ਪਾਕਿਸਤਾਨੀ ਕਰੰਸੀ ਬਰਾਮਦ