ਬਠਿੰਡਾ: ਜ਼ਿਲ੍ਹੇ ਦੀ ਧੋਬੀਆਣਾ ਬਸਤੀ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਦੀ ਲਾਸ਼ ਚੁਰਾਹੇ ਵਿੱਚ ਪਈ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ। ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਅਤੇ ਉਸ ਦੀ ਲਾਸ਼ ਨੇੜੇ ਇੰਜੈਕਸ਼ਨ (Youth dies of drug overdose) ਪਿਆ ਸੀ।
ਮੌਕੇ ਉੱਤੇ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਪਈ ਹੋਣ ਸਬੰਧੀ ਉਨ੍ਹਾਂ ਦੇ ਕੰਟਰੋਲ ਰੂਮ ਉੱਪਰ ਸੂਚਨਾ ਆਈ ਸੀ ਜਿਸ ਸਬੰਧੀ ਉਹ ਮੌਕੇ ਉੱਤੇ ਪਹੁੰਚੇ ਹਨ, ਪਰ ਇਸ ਤੋਂ ਪਹਿਲਾਂ ਹੀ 108 ਐਂਬੂਲੈਂਸ ਪਹੁੰਚ ਜਾਣ ਕਾਰਨ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਪਹੁੰਚੇ ਮਾਡਲ ਟਾਊਨ ਚੌਕੀ ਦੇ ਏ ਐੱਸ ਆਈ ਨੇ ਕਿਹਾ ਕਿ ਫਿਲਹਾਲ ਲਾਸ਼ ਉਨ੍ਹਾਂ ਵੱਲੋਂ ਪੋਸਟਮਾਰਟਮ ਲਈ ਹਸਪਤਾਲ ਲਿਜਾਈ ਜਾ ਰਹੀ ਹੈ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜੋ: ਘਰ 'ਚ ਪਏ ਪੁਰਾਣੇ ਸਾਮਾਨ ਨੂੰ ਦਿੱਤਾ ਨਵਾਂ ਰੰਗ ਰੂਪ, ਮਹਿਲਾ ਦੀ ਇਹ ਕਲਾਕਾਰੀ ਵੇਖ ਹਰ ਕੋਈ ਹੈਰਾਨ