ਬਠਿੰਡਾ: ਕੋਰੋਨਾ ਦੀ ਤੀਸਰੀ ਲਹਿਰ(The third wave of the corona) ਨੂੰ ਲੈ ਕੇ ਜਿਥੇ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਥੇ ਹੀ ਪੰਜਾਬ ਸਰਕਾਰ ਕੋਰੋਨਾ ਦੀ ਤੀਸਰੀ ਲਹਿਰ ਸੰਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ ਬਹੁਤੀ ਗੰਭੀਰ ਨਜ਼ਰ ਨਹੀਂ ਆ ਰਹੀ।
ਪਹਿਲੀ ਅਤੇ ਦੂਸਰੀ ਕੋਰੋਨਾ ਲਹਿਰ(The third wave of the corona) ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ 16 ਨਵੰਬਰ ਤੋਂ ਚੰਨੀ ਸਰਕਾਰ ਦੇ ਖਿਲਾਫ਼ ਸੜਕਾਂ 'ਤੇ ਹਨ।
ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਇਨ੍ਹਾਂ ਕਰਮਚਾਰੀਆਂ ਦੇ ਹੜਤਾਲ 'ਤੇ ਚਲੇ ਜਾਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਕੋਰੋਨਾ ਸੈਂਪਲਿੰਗ ਵੈਕਸੀਨੇਸ਼ਨ ਅਤੇ ਡਿਲਿਵਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਸੂਬਾ ਭਰ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਕਰੀਬ 9500 ਕਰਮਚਾਰੀ ਕੰਮ ਕਰਦੇ ਹਨ।
ਜਿਨ੍ਹਾਂ ਨੇ ਕੋਰੋਨਾ ਦੀ ਪਹਿਲੀ ਅਤੇ ਦੂਸਰੀ ਲਹਿਰ ਦੌਰਾਨ ਫਰੰਟ ਲਾਈਨ 'ਤੇ ਕੰਮ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਕੋਰੋਨਾ ਯੋਧੇ ਕਹਿ ਕੇ ਸਨਮਾਨਤ ਵੀ ਕੀਤਾ। ਨੈਸ਼ਨਲ ਹੈਲਥ ਸਿਸਟਮ(National Health System) ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਹੜਤਾਲ 'ਤੇ ਜਾਣ ਕਾਰਨ ਕੋਰੋਨਾ ਵੈਕਸਿਨ ਸੈਂਪਲਿੰਗ ਬੱਚਿਆਂ ਦੀ ਵੈਕਸੀਨ ਗਰਭਵਤੀ ਮਹਿਲਾਵਾਂ ਦੀ ਡਲਿਵਰੀ ਕੇਸ, ਟੀਵੀ ਦੇ ਮਰੀਜ਼ਾਂ ਦਾ ਇਲਾਜ ਅਤੇ ਓ.ਪੀ.ਡੀ ਦੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਕਰੋਨਾ ਦੀ ਤੀਸਰੀ ਲਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਕਰੋਨਾ ਦੀ ਟੈਸਟਿੰਗ ਵਧਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇੱਥੇ ਰੋਜ਼ਾਨਾ ਪਹਿਲਾਂ ਕਰੀਬ 17000 ਹਜ਼ਾਰ ਟੈਸਟ ਕੀਤੇ ਜਾਂਦੇ ਸਨ, ਉਥੇ ਹੀ ਹੁਣ ਇਸ ਦੀ ਗਿਣਤੀ ਵਧਾ ਕੇ 31000 ਹਜ਼ਾਰ ਦੇ ਕਰੀਬ ਕਰ ਦਿੱਤੀ ਗਈ ਹੈ। ਪੂਰੇ ਪੰਜਾਬ ਵਿੱਚ ਹੁਣ ਤੱਕ 603410 ਕੋਰੋਨਾ ਮਰੀਜ਼ ਮਿਲ ਚੁੱਕੇ ਹਨ। ਜਿਨ੍ਹਾਂ ਵਿੱਚ 546444 ਠੀਕ ਹੋ ਚੁੱਕੇ ਹਨ। ਜਦੋਂ ਕਿ 16607 ਲੋਕਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਚੁੱਕੀ ਹੈ, ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਬਿਨ੍ਹਾਂ ਸਟਾਫ਼ ਤੋਂ ਪੰਜਾਬ ਸਰਕਾਰ ਕੋਰੋਨਾ ਦੀ ਟੈਸਟਿੰਗ ਕਿਸ ਤਰ੍ਹਾਂ ਵਧਾ ਪਾਉਂਦੀ ਹੈ।
ਕੋਰੋਨਾ ਟੀਕਾਕਰਨ ਵਿੱਚ ਪੰਜਾਬ ਪਿਛੜਿਆ
ਪੰਜਾਬ ਸਰਕਾਰ ਨੇ ਕੋਰੋਨਾ ਦੀ ਤੀਸਰੀ ਲਹਿਰ ਨਾਲ ਨਜਿੱਠਣ ਲਈ ਮੁਕੰਮਲ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕੋਰੋਨਾ ਟਿਕਾਕਰਨ ਵਿੱਚ ਪੰਜਾਬ ਸੂਬਾ ਪਿਛੜਦਾ ਨਜ਼ਰ ਆ ਰਿਹਾ ਹੈ।
ਪੰਜਾਬ ਸੂਬੇ ਦੀ ਕੁੱਲ ਆਬਾਦੀ 2.77 ਕਰੋੜ੍ਹ ਵਿੱਚੋਂ 2.44 ਕਰੋੜ੍ਹ ਲੋਕਾਂ ਨੇ ਕਰੋਨਾ ਟੀਕਾ ਕਰਨ ਕਰਵਾਇਆ ਹੈ, ਜਿਨ੍ਹਾਂ ਵਿਚੋਂ ਪਹਿਲੀ ਡੋਜ਼ 1.66 ਕਰੋੜ ਲੋਕਾਂ ਨੇ ਲਗਵਾਈ ਹੈ। ਜਦੋਂ ਕਿ ਦੂਸਰੀ ਡੋਜ਼ ਸਿਰਫ਼ 78 ਲੱਖ ਦੇ ਕਰੀਬ ਲੋਕਾਂ ਨੇ ਹੀ ਹੁਣ ਤੱਕ ਲਗਵਾਈ।
ਅੰਕੜਿਆਂ ਤੋਂ ਸਾਫ਼ ਜ਼ਾਹਿਰ ਹੈ ਕਿ ਕਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸੂਬੇ ਦੇ ਲੋਕ ਬਹੁਤੇ ਗੰਭੀਰ ਨਜ਼ਰ ਨਹੀਂ ਆ ਰਹੇ, ਸੂਬੇ ਵਿੱਚ ਅੱਜ ਵੀ 359 ਕੇਸ ਕੋਰੋਨਾ ਮਹਾਂਮਾਰੀ ਦੇ ਐਕਟਿਵ ਹਨ।
ਪੰਜਾਬ ਸਰਕਾਰ ਦੀਆਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਾਰੀ ਗਾਈਡਲਾਈਨਜ਼ ਦੀਆਂ ਉਡਾਈਆਂ ਜਾ ਰਹੀਆਂ ਹਨ ਧੱਜੀਆਂ
ਕਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਜਾਰੀ ਹਦਾਇਤਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਲੋਕਾਂ ਨੇ ਫੇਸ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਉੱਥੇ ਹੀ ਸਮਾਜਿਕ ਦੂਰੀ ਦਾ ਬਿਲਕੁਲ ਹੀ ਧਿਆਨ ਨਹੀਂ ਰੱਖਿਆ ਜਾ ਰਿਹਾ। ਪੰਜਾਬ ਵਿੱਚ ਸਿਆਸੀ ਲੋਕਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਹਨ, ਜੋ ਕਿ ਕੋਰੋਨਾ ਮਹਾਂਮਾਰੀ ਨੂੰ ਸ਼ਰ੍ਹੇਆਮ ਸੱਦਾ ਦੇਣ ਵਾਲੀ ਗੱਲ ਹੈ।
ਕਰੋਨਾ ਤੀਸਰੀ ਲਹਿਰ ਖ਼ਿਲਾਫ਼ ਜੰਗ ਲੜਨ ਲਈ ਜਿਥੇ ਪੰਜਾਬ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਉਥੇ ਇੰਸਟਾਲ ਕੀਤੇ ਨਵੇਂ ਇਨਫਾਸਟ੍ਰਕਚਰ ਨੂੰ ਚਲਾਉਣ ਵਾਸਤੇ ਨਵੀਂ ਭਰਤੀ ਦੀ ਕਵਾਇਦ ਸ਼ੁਰੂ ਨਹੀਂ ਕੀਤੀ ਗਈ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਆਕਸੀਜਨ ਪਲਾਂਟ ਇੰਸਟਾਲ ਜ਼ਰੂਰ ਕਰ ਲਏ ਗਏ ਹਨ, ਪਰ ਇਨ੍ਹਾਂ ਨੂੰ ਚਲਾਉਣ ਲਈ ਹਾਲੇ ਤੱਕ ਨਵੀਂ ਭਰਤੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ:ਗੜ੍ਹਸ਼ੰਕਰ ਦੇ ਪਿੰਡ ਹਾਜੀਪੁਰ ਅਤੇ ਪੁਰਖੋਵਾਲ ਵਿੱਚ ਚੱਲ ਰਹੀ ਹੈ ਗੈਰਕਾਨੂੰਨੀ ਮਾਈਨਿੰਗ