ETV Bharat / city

Children Day 2021: ਛੋਟੀ ਉਮਰ ਪਰ ਕੰਮ ਵੱਡੇ, ਕਲੇਅ ਨਾਲ ਬਣਾ ਰਿਹਾ ਖਿਡੌਣੇ - working-with-clay

ਫਤਿਹ ਸਿੰਘ ਖੁਰਮੀ ਨੇ ਦੱਸਿਆ ਕਿ ਉਸ ਨੂੰ ਪੇਂਟਿੰਗਜ਼ ਅਤੇ ਕਲੇਅ ਨਾਲ ਖਿਡੌਣੇ ਬਣਾਉਣ ਦਾ ਸ਼ੌਕ ਹੈ। ਉਸ ਨੇ ਦੱਸਿਆ ਕਿ ਮਹਿਜ਼ ਤਿੰਨ ਸਾਲ ਦੀ ਉਮਰ ਵਿੱਚ ਹੀ ਉਸਨੇ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਪਰਿਵਾਰ ਦੀ ਪ੍ਰੇਰਨਾ ਸਦਕਾ ਉਸ ਵੱਲੋਂ ਕਲੇਅ ਨਾਲ ਛੋਟੇ-ਛੋਟੇ ਖਿਡੌਣੇ ਬਣਾਏ ਜਾਂਦੇ ਹਨ, ਜੋ ਮਹਿਜ਼ ਤਿੰਨ ਤੋਂ ਚਾਰ ਮਿੰਟ ਵਿਚ ਤਿਆਰ ਕੀਤੇ ਜਾਂਦੇ ਹਨ।

ਛੋਟੀ ਉਮਰ ਵਿੱਚ ਵੱਡੇ ਕੁਝ ਕਰਨ ਦਾ ਜਜ਼ਬਾ
ਛੋਟੀ ਉਮਰ ਵਿੱਚ ਵੱਡੇ ਕੁਝ ਕਰਨ ਦਾ ਜਜ਼ਬਾ
author img

By

Published : Nov 16, 2021, 7:53 PM IST

ਬਠਿੰਡਾ : ਪ੍ਰਤਾਪ ਨਗਰ ਵਿੱਚ ਰਹਿਣ ਵਾਲੇ ਮਹਿਜ਼ ਛੇ ਸਾਲਾ ਬੱਚਾ ਫਤਿਹ ਸਿੰਘ ਖੁਰਮੀ ਛੋਟੀ ਉਮਰ ਵਿੱਚ ਵੱਡਾ ਕੁਝ ਕਰਨ ਦਾ ਜਜ਼ਬਾ ਰੱਖਦਾ ਹੈ। ਮਹਿਜ਼ ਤਿੰਨ ਸਾਲ ਦੀ ਉਮਰ ਤੋਂ ਪੇਂਟਿੰਗ ਦਾ ਸ਼ੌਕ ਰੱਖਣ ਵਾਲੇ ਫਤਿਹ ਸਿੰਘ ਖੁਰਮੀ ਨੇ ਬਿਨਾਂ ਪੈਨਸਲ ਅਤੇ ਰੇਜ਼ਰ ਦੀ ਵਰਤੋਂ ਕਰ ਸਕੈੱਚ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਪੇਂਟਿੰਗ ਬਣਾਈਆਂ ਹਨ। ਇਸਦੇ ਨਾਲ ਹੀ ਉਸ ਵੱਲੋਂ ਕਲੇਅ ਨਾਲ ਛੋਟੇ-ਛੋਟੇ ਖਿਡੌਣੇ ਵੀ ਬਣਾਏ ਜਾਂਦੇ ਹਨ।

ਫਤਿਹ ਸਿੰਘ ਖੁਰਮੀ ਦਾ ਕੀ ਕਹਿਣਾ ਹੈ ?

ਫਤਿਹ ਸਿੰਘ ਖੁਰਮੀ ਨੇ ਦੱਸਿਆ ਕਿ ਉਸ ਨੂੰ ਪੇਂਟਿੰਗਜ਼ ਅਤੇ ਕਲੇਅ ਨਾਲ ਖਿਡੌਣੇ ਬਣਾਉਣ ਦਾ ਸ਼ੌਕ ਹੈ। ਉਸ ਨੇ ਦੱਸਿਆ ਕਿ ਮਹਿਜ਼ ਤਿੰਨ ਸਾਲ ਦੀ ਉਮਰ ਵਿੱਚ ਹੀ ਉਸਨੇ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਪਰਿਵਾਰ ਦੀ ਪ੍ਰੇਰਨਾ ਸਦਕਾ ਉਸ ਵੱਲੋਂ ਕਲੇਅ ਨਾਲ ਛੋਟੇ-ਛੋਟੇ ਖਿਡੌਣੇ ਬਣਾਏ ਜਾਂਦੇ ਹਨ, ਜੋ ਮਹਿਜ਼ ਤਿੰਨ ਤੋਂ ਚਾਰ ਮਿੰਟ ਵਿਚ ਤਿਆਰ ਕੀਤੇ ਜਾਂਦੇ ਹਨ। ਛੋਟੀ ਉਮਰ 'ਚ ਵੱਡਾ ਜਜ਼ਬਾ ਰੱਖਣ ਵਾਲੇ ਫਤਿਹ ਸਿੰਘ ਖੁਰਮੀ ਨੇ ਹੁਣ ਆਪਣੇ ਸ਼ੌਕ ਨੂੰ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ। ਉਸ ਵਲੋਂ ਬਿਨਾਂ ਰੇਜ਼ਰ ਅਤੇ ਪੈਨਸਿਲ ਦੀ ਵਰਤੋਂ ਕੀਤਿਆਂ ਮਾਰਕਰ ਨਾਲ ਮਹਿਜ਼ ਕੁਝ ਮਿੰਟਾਂ ਵਿੱਚ ਹੀ ਪੇਂਟਿੰਗਜ਼ ਤਿਆਰ ਕੀਤੀਆਂ ਜਾਂਦੀਆਂ ਹਨ।

ਛੋਟੀ ਉਮਰ ਵਿੱਚ ਵੱਡੇ ਕੁਝ ਕਰਨ ਦਾ ਜਜ਼ਬਾ

ਵੱਡੀ ਭੈਣ ਰਿੰਮੀ ਖੁਰਮੀ ਦਾ ਕੀ ਕਹਿਣਾ ?

ਫ਼ਤਿਹ ਖੁਰਮੀ ਦੀ ਵੱਡੀ ਭੈਣ ਰਿੰਮੀ ਖੁਰਮੀ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਫਤਿਹ ਨੇ ਉਸ ਨੂੰ ਪੇਂਟਿੰਗ ਬਣਾ ਕੇ ਦਿਖਾਈ ਤਾਂ ਹੈਰਾਨ ਰਹਿ ਗਈ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਪੇਂਟਿੰਗ ਫਤਿਹ ਵੱਲੋਂ ਬਣਾਈ ਗਈ ਹੈ। ਫਿਰ ਉਨ੍ਹਾਂ ਵੱਲੋਂ ਕੋਲ ਬਿਠਾ ਕੇ ਫ਼ਤਿਹ ਤੋਂ ਪੇਂਟਿੰਗ ਕਰਵਾਈ ਗਈ ਅਤੇ ਉਸ ਦੀ ਇਸ ਕਲਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਫਤਿਹ 'ਚ ਕੁਝ ਛੋਟੇ ਬੱਚਿਆਂ ਨਾਲੋਂ ਵਿਲੱਖਣ ਜ਼ਰੂਰ ਹੈ, ਜਿਸ ਵੱਲੋਂ ਇੰਨੀ ਛੋਟੀ ਉਮਰ ਵਿੱਚ ਪੇਂਟਿੰਗਜ਼ ਅਤੇ ਕਲੇਅ ਨਾਲ ਖਿਡੌਣੇ ਬਣਾਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਫਤਿਹ ਦੀ ਇਸ ਦਿਲਚਸਪੀ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਲਗਾਤਾਰ ਫ਼ਤਹਿ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਸਮੇਂ-ਸਮੇਂ ਸਿਰ ਉਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਤਿਹ ਦੇ ਇਸ ਸ਼ੌਂਕ ਕਾਰਨ ਉਹ ਮੋਬਾਈਲ ਅਤੇ ਟੀਵੀ ਤੋਂ ਦੂਰ ਹੈ। ਉਨ੍ਹਾਂ ਕਿਹਾ ਕਿ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ 'ਚ ਫਤਿਹ ਆਪਣੀ ਇਸ ਕਲਾ ਵਿੱਚ ਹੋਰ ਨਿੱਖਰ ਕੇ ਸਾਹਮਣੇ ਆਵੇਗਾ।

ਫਤਿਹ ਦੀ ਮਾਤਾ ਲਵਲੀਨ ਕੌਰ ਦਾ ਕੀ ਕਹਿਣਾ ?

ਫਤਿਹ ਦੀ ਮਾਤਾ ਲਵਲੀਨ ਕੌਰ ਖੁਰਮੀ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਇਸ ਕਲਾ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਬੇਟਾ ਇਸ ਕਲਾ ਨੂੰ ਪਿਆਰ ਕਰਦਾ ਹੈ ਅਤੇ ਲਗਾਤਾਰ ਇਸ ਕਲਾ ਨੂੰ ਨਿਖਾਰਨ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਤਿੰਨ ਸਾਲ ਦੀ ਉਮਰ ਵਿੱਚ ਹੀ ਫਤਿਹ ਖੁਰਮੀ ਵੱਲੋਂ ਪੇਂਟਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਫ਼ਤਹਿ ਦੀ ਇਸ ਕਲਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲਗਾਤਾਰ ਉਸ ਨੂੰ ਗਾਈਡ ਕੀਤਾ ਜਾਂਦਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਫਤਿਹ 'ਚ ਦੂਸਰੇ ਬੱਚਿਆਂ ਨਾਲੋਂ ਕੁਝ ਵਿਲੱਖਣ ਤਾਂ ਹੈ ਅਤੇ ਉਸ ਵੱਲੋਂ ਲਗਾਤਾਰ ਆਪਣੇ ਇਸ ਹੁਨਰ ਨੂੰ ਤਰਾਸ਼ਿਆ ਜਾ ਰਿਹਾ ਹੈ। ਆਪਣੇ ਘਰ ਦੀਆਂ ਕੰਧਾਂ 'ਤੇ ਫਤਿਹ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਉਨ੍ਹਾਂ ਦਿਖਾਉਂਦੇ ਹੋਏ ਕਿਹਾ ਕਿ ਇਹ ਤਸਵੀਰਾਂ ਬੋਲਦੀਆਂ ਹਨ ਕਿ ਫਤਿਹ 'ਚ ਪੇਂਟਿੰਗਜ਼ ਪ੍ਰਤੀ ਕਿੰਨਾ ਜਨੂੰਨ ਹੈ।

ਇਹ ਵੀ ਪੜ੍ਹੋ:ਖੇਤੀ ਮਸ਼ੀਨਰੀ ਖ਼ਰੀਦ ਦੀ ਕਿਸਾਨਾਂ ਨੂੰ ਨਹੀਂ ਮਿਲੀ ਸਬਸਿਡੀ : ਅਮਨ ਅਰੋੜਾ

ETV Bharat Logo

Copyright © 2025 Ushodaya Enterprises Pvt. Ltd., All Rights Reserved.