ਬਠਿੰਡਾ: ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ’ਚ ਹਾਹਾਕਾਰ ਮਚਾਈ ਹੋਈ ਹੈ ਉਥੇ ਹੀ ਇਸ ਦੌਰਾਨ ਜੇਕਰ ਗੱਲ ਕਰੀਏ ਬਠਿੰਡਾ ਦੀ ਤਾਂ ਇਥੋਂ ਦੇ ਸਰਕਾਰੀ ਹਸਪਤਾਲ ਦਾ ਬਲੱਡ ਬੈਂਕ ਖਾਲੀ ਹੋ ਗਿਆ ਹੈ। ਇਸ ਬਲੱਡ ਬੈਂਕ ’ਚ ਸਿਰਫ਼ ਥੈਲੇਸੀਮੀਆਂ ਦੇ ਮਰੀਜ਼ਾਂ ਨੂੰ ਹੀ ਬਲੱਡ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਲੱਡ ਬੈਂਕ ਦੀ ਇੰਚਾਰਜ ਡਾਕਟਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੁਣ ਬਹੁਤ ਘੱਟ ਲੋਕ ਖੂਨ ਦਾਨ ਕਰ ਰਹੇ ਹਨ ਜਿਸ ਕਾਰਨ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰਾ ਵੱਡਾ ਕਾਰਨ ਕੋਰੋਨਾ ਵੈਕਸਿੰਗ ਲਗਵਾਉਣ ਵਾਲਾ ਵਿਅਕਤੀ ਕਰੀਬ 1 ਮਹੀਨੇ ਤੱਕ ਖੂਨ ਦਾਨ ਨਹੀਂ ਕਰ ਸਕਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨ ਦਾਨ ਕਰਨ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ।
ਇਹ ਵੀ ਪੜੋ: ਆਕਸੀਜਨ ਤੇ ਐਂਬੁਲੈਂਸ ਦੇ ਜ਼ਿਆਦਾ ਪੈਸੇ ਮੰਗਣ ਵਾਲੇ ਹੋ ਜਾਓ ਸਾਵਧਾਨ
ਉਧਰ ਦੂਸਰੇ ਪਾਸੇ ਖ਼ੂਨਦਾਨ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬਲੱਡ ਬੈਂਕ ਡ੍ਰਾਈ ਹੋਣ ਦਾ ਮੁੱਖ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਨਾ ਕਰਨਾ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਜਿਹੇ ਦੌਰ ਵਿੱਚ ਲੋਕ ਡਰੇ ਹੋਏ ਹਨ ਅਤੇ ਖ਼ੂਨਦਾਨ ਕਰਨ ਤੋਂ ਝਿਜਕ ਰਹੇ ਹਨ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਵੈਂਟੀਲੇਟਰ ਮਾਮਲੇ ’ਚ ਸਿਆਸੀ ਪਾਰਟੀਆਂ ਵੱਲੋਂ ਜਾਂਚ ਦੀ ਮੰਗ