ETV Bharat / city

ਗਵਾਂਢੀ ਨਾਲ ਝਗੜੇ ਤੋਂ ਪ੍ਰੇਸ਼ਾਨ ਹੋ ਕੇ 40 ਸਾਲਾ ਵਿਅਕਤੀ ਨੇ ਲਿਆ ਫ਼ਾਹਾ - dispute

ਬਠਿੰਡਾ ਦੇ ਕਲਿਆਣ ਸੁੱਖਾ ਪਿੰਡ ਦੇ ਵਿਅਕਤੀ ਨੇ ਇੱਕ ਮਾਮੂਲੀ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਖੇਤ ਵਿੱਚ ਜਾ ਕੇ ਲਿਆ ਫ਼ਾਹਾ। ਪਰਿਵਾਰ ਕਰ ਰਿਹਾ ਹੈ ਇਨਸਾਫ਼ ਦੀ ਮੰਗ।

ਫ਼ੋਟੋ
author img

By

Published : May 4, 2019, 10:47 PM IST

ਬਠਿੰਡਾ: ਪਿੰਡ ਕਲਿਆਣ ਸੁੱਖਾ ਦੇ ਇੱਕ ਵਸਨੀਕ 40 ਸਾਲਾ ਗੁਰਮੇਲ ਸਿੰਘ ਵੱਲੋਂ ਇੱਕ ਝਗੜੇ ਤੋਂ ਤੰਗ ਆ ਕੇ ਫ਼ਾਹਾ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਵਿਅਕਤੀ ਪਰਿਵਾਰ ਵਿੱਚ ਇੱਕਲਾ ਕਮਾਉਂਦਾ ਸੀ ਤੇ ਉਸ ਦੇ 2 ਛੋਟੇ-ਛੋਟੇ ਬੱਚੇ ਹਨ।

ਮਾਮੂਲੀ ਝੱਗੜੇ ਤੋਂ ਤੰਗ ਆ ਕੇ ਚਾਲੀ ਸਾਲਾਂ ਵਿਅਕਤੀ ਨੇ ਕੀਤੀ ਆਤਮ ਹੱਤਿਆ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਨਾਲੀ ਬਣਾਏ ਜਾਣ ਦੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਗੁਰਮੇਲ ਖੇਤ ਵਿੱਚ ਜਾ ਕੇ ਫਾਹਾ ਲੈ ਕੇ ਆਤਮ ਹੱਤਿਆ ਲਈ। ਮ੍ਰਿਤਕ ਦੇ ਭਾਣਜੇ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗੁਆਂਢ ਦੇ ਵਿੱਚ ਰਹਿ ਰਹੇ ਕਾਲਾ ਨਾਂਅ ਦੇ ਇੱਕ ਵਿਅਕਤੀ ਨੇ ਉਸ ਦੀ ਮਾਸੀ ਯਾਨੀ ਮ੍ਰਿਤਕ ਦੀ ਪਤਨੀ ਦੇ ਨਾਲ ਕੁੱਟਮਾਰ ਵੀ ਕੀਤੀ ਸੀ ਜਿਸ ਤੋਂ ਸ਼ਰਮਸਾਰ ਹੋ ਹੋਕੇ ਗੁਰਮੇਲ ਸਿੰਘ ਨੇ ਖੇਤ ਵਿੱਚ ਜਾ ਕੇ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਪ੍ਰਾਪਤ ਹੋਣ 'ਤੇ ਉਹ ਤੁਰੰਤ ਘਟਨਾ ਸਥਾਨ 'ਤੇ ਪੁੱਜੇ। ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Intro:Body:

bathinda suicide

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.