ETV Bharat / city

ਗੰਦੇ ਪਾਣੀ ਦੀ ਲਪੇਟ 'ਚ ਬਠਿੰਡਾ ਵਾਸੀ, ਕੁੰਭਕਰਨ ਦੀ ਨੀਂਦ ਸੁੱਤਾ ਨਗਰ ਨਿਗਮ

ਬਠਿੰਡਾ ਦੇ ਬਲਰਾਜ ਨਗਰ ਵਿੱਚ ਨਗਰ ਨਿਗਮ ਦੀ ਅਣਗਹਿਲੀ ਕਾਰਨ ਗੰਦਾ ਪਾਣੀ ਘਰਾਂ ਵਿੱਚ ਆ ਰਿਹਾ ਹੈ। ਗੰਦੇ ਪਾਣੀ ਤੋਂ ਛੁਟਕਾਰਾਂ ਪਾਉਣ ਲਈ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹਨ।

Bathinda news
Bathinda news
author img

By

Published : Dec 1, 2019, 4:10 PM IST

ਬਠਿੰਡਾ: ਮਾਲਵਾ ਖੇਤਰ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਕਾਰਨ ਝੂਜ ਰਹੇ ਹਨ। ਇਸ ਦਾ ਮੁੱਖ ਕਾਰਨ ਸਾਫ਼ ਪਾਣੀ ਮੁਹੱਈਆ ਨਾ ਹੋਣ ਹੈ। ਬਠਿੰਡਾ ਦੇ ਬਲਰਾਜ ਨਗਰ ਵਿੱਚ ਨਗਰ ਨਿਗਮ ਦੀ ਅਣਗਹਿਲੀ ਕਾਰਨ ਗੰਦਾ ਪਾਣੀ ਘਰਾਂ ਵਿੱਚ ਆ ਰਿਹਾ ਹੈ।

ਮੁਹੱਲਾ ਵਾਸੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਘਰਾਂ ਵਿੱਚ ਸਪਲਾਈ ਦਾ ਗੰਦਾ ਪਾਣੀ ਕਾਫ਼ੀ ਸਮੇਂ ਤੋਂ ਆ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ। ਗੰਦੇ ਪਾਣੀ ਤੋਂ ਛੁਟਕਾਰਾ ਪਾਉਣ ਲਈ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹਨ। ਲੋਕਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਜਲਦੀ ਹਲ ਕਰਨ।

Bathinda news

ਗੰਦਾ ਪਾਣੀ ਸੀਵਰੇਜ ਦੇ ਪਾਣੀ ਨਾਲ ਮਿਲ ਕੇ ਟੂਟੀਆਂ ਰਾਹੀਂ ਘਰਾਂ ਵਿੱਚ ਪਹੁੰਚ ਰਿਹਾ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਨੂੰ ਵੀ ਦਿੱਤੀ ਜਾ ਚੁੱਕੀ ਹੈ। ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਸ ਇਲਾਕੇ ਦੇ ਮਿਊਂਸੀਪਲ ਕੌਂਸਲਰ ਵੀ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਹਨ।

ਮੇਅਰ ਬਲਵੰਤ ਰਾਏ ਨਾਥ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਬਿਲਕੁਲ ਅਣਜਾਣ ਬਣਦੇ ਹੋਏ ਨਜ਼ਰ ਆਏ। ਜਦੋਂ ਕਿ ਮੁਹੱਲਾ ਵਾਸੀਆਂ ਵੱਲੋਂ ਨਗਰ ਨਿਗਮ ਵਿੱਚ ਇਸ ਸਬੰਧ ਵਿੱਚ ਮੇਅਰ ਨੂੰ ਜਾਣਕਾਰੀ ਦਿੱਤੀ ਗਈ ਹੈ। ਹੁਣ ਮੇਅਰ ਸਾਹਿਬ ਨੇ ਦੱਸਿਆ ਕਿ ਇਸ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਕਿਸੇ ਪਾਸੇ ਪਾਣੀ ਸਪਲਾਈ ਦੀ ਪਾਈਪ ਲੀਕ ਹੋਈ ਹੋਵੇਗੀ ਤਾਂ ਉਸ ਦੀ ਜਲਦ ਮੁਰੰਮਤ ਕਰਵਾਈ ਜਾਵੇਗੀ।

ਇਸ ਸਬੰਧ ਵਿੱਚ ਸਰਕਾਰੀ ਸਿਵਲ ਹਸਪਤਾਲ ਦੇ ਡਾ. ਸਤੀਸ਼ ਗੋਇਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਕੋਲ ਕਈ ਮਰੀਜ਼ ਗੰਦੇ ਪਾਣੀ ਪੀਣ ਦੇ ਨਾਲ ਬਿਮਾਰ ਹੋ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕੋਈ ਸਾਰ ਲੈਂਦਾ ਹੈ ਜਾਂ ਲੋਕ ਇਦਾਂ ਹੀ ਬਿਮਾਰ ਹੁੰਦੇ ਰਹਿਣਗੇ?

Intro:ਬਠਿੰਡਾ ਦੇ ਬਲਰਾਜ ਨਗਰ ਵਿੱਚ ਨਗਰ ਨਿਗਮ ਦੀ ਅਣਗਹਿਲੀ ਦੇ ਕਾਰਨ ਘਰਾਂ ਵਿੱਚ ਆ ਰਿਹਾ ਦਾ ਗੰਦਾ ਪਾਣੀ
ਹਰ ਘਰ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਮੁਹੱਲਾ ਵਾਸੀ

Body:ਮਾਲਵਾ ਖੇਤਰ ਦੇ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਸਾਫ ਪਾਣੀ ਮੁਹੱਈਆ ਨਾ ਹੋਣ ਦੇ ਕਾਰਨ ਆਪਣੀਆਂ ਜੜ੍ਹਾਂ ਪਸਾਰਦੀਆਂ ਜਾ ਰਹੀਆਂ ਹਨ ਜਿਸਦੇ ਚੱਲਦਿਆਂ ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਬਲਰਾਜ ਨਗਰ ਗਲੀ ਨੰਬਰ 13 ਵਿੱਚ ਸਾਹਮਣੇ ਆਇਆ ਹੈ ।

ਮੁਹੱਲਾ ਵਾਸੀਆਂ ਵੱਲੋਂ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਘਰਾਂ ਦੇ ਵਿੱਚ ਸਪਲਾਈ ਦਾ ਗੰਦਾ ਪਾਣੀ ਕਾਫੀ ਸਮੇਂ ਤੋਂ ਆ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਗੰਦਾ ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਇਹ ਗੰਦਾ ਪਾਣੀ ਸੀਵਰੇਜ ਦੇ ਪਾਣੀ ਨਾਲ ਮਿਲ ਕੇ ਟੂਟੀਆਂ ਰਾਹੀਂ ਘਰਾਂ ਵਿੱਚ ਪਹੁੰਚ ਰਿਹਾ ਹੈ ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਨੂੰ ਵੀ ਦਿੱਤੀ ਜਾ ਚੁੱਕੀ ਹੈ
ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਸ ਇਲਾਕੇ ਦੇ ਮਿਊਂਸੀਪਲ ਕੌਂਸਲਰ ਵੀ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਹਨ
ਇਸ ਗੰਦੇ ਪਾਣੀ ਦੀ ਪੇਟ ਵਿੱਚ ਕਈ ਘਰ ਆ ਚੁੱਕੇ ਹਨ
ਬਾਈਟ - ਮੁਹੱਲਾ ਵਾਸੀ
ਇਸਦੇ ਸਬੰਧ ਦੇ ਵਿੱਚ ਸਰਕਾਰੀ ਸਿਵਲ ਹਸਪਤਾਲ ਦੇ ਡਾ ਸਤੀਸ਼ ਗੋਇਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਕੋਲ ਕਈ ਮਰੀਜ਼ ਗੰਦੇ ਪਾਣੀ ਪੀਣ ਦੇ ਨਾਲ ਬਿਮਾਰ ਹੋਣ ਦੇ ਮਰੀਜ਼ ਅਕਸਰ ਆ ਰਹੇ ਹਨ ਜਿਸਦੇ ਨਾਲ ਉਨ੍ਹਾਂ ਨੂੰ ਸ਼ੁਰੂਆਤੀ ਤੌਰ ਤੇ ਪੇਟ ਦੀ ਬਿਮਾਰੀਆਂ ਅਤੇ ਉਲਟੀਆਂ ਲੱਗਣਾ ਸ਼ੁਰੂਆਤੀ ਤੌਰ ਤੇ ਹੁੰਦੀਆਂ ਹਨ ਜਿਸ ਤੋਂ ਬਾਅਦ ਤੇ ਬਿਮਾਰੀਆਂ ਭਿਆਨਕ ਰੂਪ ਵੀ ਧਾਰਨ ਕਰ ਸਕਦੀਆਂ ਹਨ ।
ਵਾਈਟ -ਡਾਕਟਰ ਸਤੀਸ਼ ਜਿੰਦਲ ਸਿਵਲ ਹਸਪਤਾਲ ਬਠਿੰਡਾ
ਜਦੋਂ ਇਸ ਦੇ ਸਬੰਧ ਦੇ ਵਿੱਚ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਬਿਲਕੁਲ ਅਣਜਾਣ ਬਣਦੇ ਹੋਏ ਨਜ਼ਰ ਆਏ ਜਦੋਂਕਿ ਮੁਹੱਲਾ ਵਾਸੀਆਂ ਵੱਲੋਂ ਨਗਰ ਨਿਗਮ ਦੇ ਵਿੱਚ ਇਸ ਦੇ ਸਬੰਧ ਵਿੱਚ ਮੇਅਰ ਨੂੰ ਜਾਣਕਾਰੀ ਦੇ ਚੁੱਕੇ ਹਨ ਪਰ ਮੇਅਰ ਸਾਹਿਬ ਨੇ ਦੱਸਿਆ ਕਿ ਇਸ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਕਿਸੇ ਪਾਸੇ ਪਾਣੀ ਸਪਲਾਈ ਦੀ ਪਾਈਪ ਲੀਕ ਹੋਈ ਹੋਵੇਗੀ ਜਿਸ ਦੇ ਨਾਲ ਗੰਦਾ ਪਾਣੀ ਘਰਾਂ ਵਿੱਚ ਆ ਰਿਹਾ ਹੈ ਅਤੇ ਇਸ ਦੀ ਉਹ ਤੁਰੰਤ ਕਾਰਵਾਈ ਕਰਵਾਉਣਗੇ ।
ਵਾਈਟ - ਮੇਅਰ ਬਲਵੰਤ ਰਾਏ ਨਾਥ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.