ETV Bharat / city

ਅਵਧ-ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ - ਰੇਲ ਸੇਵਾਵਾਂ ਬਹਾਲ ਹੋਣ ਦੀ ਉਮੀਦ

ਲੌਕਡਾਊਨ ਦੇ ਚਲਦੇ ਜਿਥੇ ਪਿਛਲੇ ਲੰਬੇ ਸਮੇਂ ਤੋਂ ਰੇਲ ਯਾਤਰਾ ਬੰਦ ਸੀ, ਉਥੇ ਹੀ ਭਾਰਤੀ ਰੇਲਵੇ ਵਿਭਾਗ ਵੱਲੋਂ ਬਠਿੰਡਾ ਤੋਂ ਹੋ ਕੇ ਜਾਣ ਵਾਲੀ ਅਵਧ -ਅਸਾਮ ਰੇਲ ਯਾਤਰਾ ਲਈ ਵਿਸ਼ੇਸ਼ ਰੇਲਗੱਡੀ ਚਲਾ ਦਿੱਤੀ ਗਈ ਹੈ। ਅਵਧ -ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਹੈ। ਲੋਕਾਂ ਨੇ ਦੇਸ਼ ਭਰ 'ਚ ਰੇਲ ਸੇਵਾਵਾਂ ਬਹਾਲ ਹੋਣ ਦੀ ਉਮੀਦ ਪ੍ਰਗਟਾਈ ਹੈ।

ਅਵਧ -ਅਸਾਮ ਰੇਲ ਯਾਤਰਾ ਸ਼ੁਰੂ
ਅਵਧ -ਅਸਾਮ ਰੇਲ ਯਾਤਰਾ ਸ਼ੁਰੂ
author img

By

Published : Sep 18, 2020, 7:57 AM IST

ਬਠਿੰਡਾ : ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰੇਲ ਸੇਵਾਵਾਂ ਲੰਬੇ ਸਮੇਂ ਤਕ ਬੰਦ ਹੋਈਆਂ ਹਨ। ਕੋਰੋਨਾ ਮਹਾਂਮਾਰੀ ਦੇ ਚੱਲਦੇ ਲੌਕਡਾਊਨ ਦੌਰਾਨ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਪਰ ਮੁੜ ਭਾਰਤੀ ਰੇਲਵੇ ਵੱਲੋਂ ਬਠਿੰਡਾ ਤੋਂ ਹੋ ਕੇ ਜਾਣ ਵਾਲੀ ਅਵਧ -ਅਸਾਮ ਰੇਲ ਯਾਤਰਾ ਲਈ ਵਿਸ਼ੇਸ਼ ਰੇਲਗੱਡੀ ਚਲਾ ਦਿੱਤੀ ਗਈ ਹੈ। ਇਹ ਰੇਲਗੱਡੀ 'ਚ ਯਾਤਰਾ ਕਰਨ ਵਾਲੇ ਜ਼ਿਆਦਾਤਰ ਲੋਕ ਪ੍ਰਵਾਸੀ ਮਜ਼ਦੂਰ ਹਨ। ਅਵਧ -ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਹੈ।

ਰੇਲਵੇ ਸਟੇਸ਼ਨ ਬਠਿੰਡਾ ਵਿਖੇ ਪੁੱਛਗਿੱਛ ਵਿਭਾਗ ਦੇ ਰੇਲਵੇ ਕਰਮਚਾਰੀ ਨੇ ਦੱਸਿਆ ਕਿ ਇਹ ਰੇਲਗੱਡੀ ਅਵਧ-ਅਸਾਮ ਹੈ। ਇਹ ਰੇਲਗੱਡੀ ਬਠਿੰਡਾ ਦੇ ਰਸਤੇ ਅਵਧ ਤੇ ਅਸਾਮ ਜਾਏਗੀ। ਬਠਿੰਡਾ ਤੋਂ ਇਸ ਰੂਟ 'ਤੇ ਜਾਣ ਵਾਲਿਆਂ ਅਪ ਤੇ ਡਾਊਨ ਗੱਡੀਆਂ ਯਾਤਰੀਆਂ ਲਈ ਇਹ ਰੇਲਗੱਡੀ ਰਾਤ 10 ਵਜੇ ਡਿਬਰੂਗੜ੍ਹ ਤੋਂ ਆਏਗੀ ਅਤੇ 11:25 ਤੇ ਲਾਲਗੜ੍ਹ ਲਈ ਰਵਾਨਾ ਹੋਵੇਗੀ। ਇਸੇ ਤਰੀਕੇ ਅਪ ਰੇਲਗੱਡੀ ਲਾਲਗੜ੍ਹ ਤੋਂ ਸ਼ੁਰੂ ਹੋ ਬਠਿੰਡਾ ਵਿੱਚ 1:30 ਰਾਤ ਨੂੰ ਪਹੁੰਚੇਗੀ ਅਤੇ ਡਿਬਰੂਗੜ੍ਹ ਲਈ 2:00 ਵਜੇ ਬਠਿੰਡਾ ਤੋਂ ਰਵਾਨਾ ਹੋਵੇਗੀ। ਕਰਮਚਾਰੀ ਨੇ ਦੱਸਿਆ ਕਿ ਲੰਬੇਂ ਰੂਟ ਉੱਤੇ ਬਠਿੰਡਾ ਤੋਂ ਜਾਣ ਵਾਲੀ ਮਹਿਜ਼ ਇੱਕੋ ਰੇਲਗੱਡੀ ਸ਼ੁਰੂ ਕੀਤੀ ਗਈ ਹੈ।

ਅਵਧ -ਅਸਾਮ ਰੇਲ ਯਾਤਰਾ ਸ਼ੁਰੂ

ਇਸ ਮੌਕੇ ਭਾਰਤੀ ਰੇਲਵੇ ਦੇ ਕੇਂਦਰੀ ਸਿਖਲਾਈ ਸੰਸਥਾ (ਸੀਟੀਆਈ) ਦੇ ਰੇਲਵੇੇ ਮੁਲਾਜ਼ਮ ਹਿਤੇਸ਼ ਜੇਟਲੀ ਨੇ ਦੱਸਿਆ ਕਿ ਇਹ ਵਿਸ਼ੇਸ਼ ਰੇਲਗੱਡੀ ਅਵਧ ਤੋਂ ਅਸਾਮ ਤੱਕ ਲਈ ਚਲਾਈ ਗਈ ਹੈ। ਇਸ ਦੌਰਾਨ ਇਸ ਰੇਲਗੱਡੀ 'ਚ ਯਾਤਰਾ ਕਰਨ ਵਾਲੇ ਲੋਕਾਂ ਕੋਲ ਰਿਜ਼ਰਵੇਸ਼ਨ ਹੋਣਾ ਲਾਜ਼ਮੀ ਹੈ। ਯਾਤਰਾ ਦੇ ਦੌਰਾਨ ਯਾਤਰੀਆਂ ਦੀ ਕਨਫਰੰਸ ਨਾ ਹੋਈ ਟਿਕਟ ਤੇ ਆਰਏਸੀ ਟਿਕਟ ਨੂੰ ਮੰਜੂਰ ਨਹੀਂ ਕੀਤਾ ਜਾਵੇਗਾ। ਰੇਲਵੇ ਸਟੇਸ਼ਨ 'ਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦਾ ਕੋਰੋਨਾ ਸਬੰਧੀ, ਥਰਮਲ ਸਕ੍ਰਨਿੰਗ ਟੈਸਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯਾਤਰੀਆਂ ਨੂੰ ਵਿਸ਼ੇਸ਼ ਤੌਰ 'ਤੇ ਕੋਰੋਨਾ ਵਾਇਰਸ ਸਬੰਧੀ ਜਾਰੀ ਕੀਤੀ ਗਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਅਵਧ -ਅਸਾਮ ਰੇਲ ਯਾਤਰਾ ਸ਼ੁਰੂ
ਅਵਧ -ਅਸਾਮ ਰੇਲ ਯਾਤਰਾ ਸ਼ੁਰੂ

ਅਵਧ ਅਸਾਮ ਰੇਲਗੱਡੀ 'ਚ ਸਫਰ ਕਰਨ ਵਾਲੇ ਇੱਕ ਯਾਤਰੀ ਨੇ ਦੱਸਿਆ ਕਿ ਰੇਲਗੱਡੀ ਸੇਵਾ ਉਸ ਨੂੰ ਵਧੀਆ ਲਗੀ। ਇਸ ਦੌਰਾਨ ਉਸ ਦਾ ਸਫਰ ਲੰਬਾ ਸੀ, ਪਰ ਜਿਆਦਾ ਭੀੜ ਨਾ ਹੋਣ ਦੇ ਚਲਦੇ ਉਸ ਦੀ ਯਾਤਰਾ ਵਧੀਆ ਰਹੀ ਤੇ ਰੇਲਗੱਡੀ ਆਪਣੇ ਨਿਸ਼ਚਤ ਸਮਾਂ ਤੋਂ ਪਹਿਲਾਂ ਹੀ ਬਠਿੰਡਾ ਰੇਲਵੇ ਸਟੇਸ਼ਨ 'ਤੇ ਪੁੱਜ ਗਈ। ਉਨ੍ਹਾਂ ਰੇਲਵੇ ਵਿਭਾਗ ਵੱਲੋਂ ਦਿੱਤੀ ਜਾ ਰਹੀ ਸੁਵਿਧਾਵਾਂ ਤੇ ਅਵਧ -ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਖੁਸ਼ੀ ਪ੍ਰਗਟਾਈ। ਇਸ ਰੇਲਗੱਡੀ 'ਚ ਯਾਤਰਾ ਕਰਨ ਵਾਲੇ ਜਿਆਦਾਤਰ ਲੋਕ ਪ੍ਰਵਾਸੀ ਮਜ਼ਦੂਰ ਸਨ, ਜੋ ਕਿ ਲੌਕਡਾਊਨ ਦੇ ਦੌਰਾਨ ਕੰਮ ਕਾਜ ਠੱਪ ਹੋਣ ਦੇ ਚਲਦੇ ਆਪਣੇ ਘਰਾਂ ਨੂੰ ਪਰਤ ਗਏ ਸਨ। ਹੁਣ ਉਹ ਮੁੜ ਬਠਿੰਡਾ ਆਪਣੇ ਕੰਮ 'ਤੇ ਵਾਪਸ ਪਰਤੇ। ਜਿਥੇ ਇੱਕ ਪਾਸੇ ਅਵਧ -ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਦੂਜੇ ਪਾਸੇ ਯਾਤਰੀਆਂ ਨੇ ਜਲਦ ਹੀ ਦੇਸ਼ ਭਰ ਵਿੱਚ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਦੀ ਉਮੀਦ ਪ੍ਰਗਟਾਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.