ETV Bharat / city

ਡੇਢ ਕਰੋੜ ਦਾ ਚਿੱਟਾ ਪੀਣ ਤੋਂ ਬਾਅਦ ਨੌਜਵਾਨ ਨੇ ਕੀਤੀ ਵਾਪਸੀ, ਹੁਣ ਬਣਿਆ ਨੌਜਵਾਨਾਂ ਲਈ ਮਿਸਾਲ - ਪਰਿਵਾਰਕ ਜ਼ਿੰਮੇਵਾਰੀਆਂ ਵਧਦੀਆਂ

ਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਨੇ ਦੱਸਿਆ ਕਿ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ ਅਤੇ ਨਾ ਹੀ ਇਸ ਲਈ ਕਿਸੇ ਦੀ ਦਵਾਈ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਨੂੰ ਛੱਡਣ ਲਈ ਸਿਰਫ਼ ਦਿਮਾਗੀ ਤੌਰ ਉੱਤੇ ਮਜ਼ਬੂਤ ਹੋਣਾ ਪੈਂਦਾ ਹੈ। ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਨਸ਼ਾ ਇਸ ਲਈ ਸਾਡਾ ਕਰਕੇ ਪਰਿਵਾਰਕ ਜ਼ਿੰਮੇਵਾਰੀਆਂ ਵਧਦੀਆਂ ਹਨ।

After drinking 1.5 crore white the youth returned to normal life now an example for the youth
ਡੇਢ ਕਰੋੜ ਦਾ ਚਿੱਟਾ ਪੀਣ ਤੋਂ ਬਾਅਦ ਨੌਜਵਾਨ ਮੁੜ ਪਰਤਿਆ ਆਮ ਜ਼ਿੰਦਗੀ 'ਚ, ਹੁਣ ਬਣਿਆ ਨੌਜਵਾਨਾਂ ਲਈ ਮਿਸਾਲ
author img

By

Published : May 21, 2022, 6:35 AM IST

ਬਠਿੰਡਾ: ਨਸ਼ਾ ਪੰਜਾਬ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਅਹਿਮ ਮੁੱਦਾ ਬਣਿਆ ਹੋਇਆ ਹੈ। ਚਾਹੇ ਉਹ ਸੱਤਾਧਾਰੀ ਧਿਰ ਹੋਵੇ ਚਾਹੇ ਉਹ ਵਿਰੋਧੀ ਧਿਰ ਹੋਵੇ ਹਰੇਕ ਵੱਲੋਂ ਪੰਜਾਬ ਸਰਕਾਰ ਉੱਤੇ ਨਸ਼ਾ ਬੰਦ ਕਰਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਨਸ਼ਾ ਕਈ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਾ ਹੈ।

ਬਠਿੰਡਾ ਦੇ ਰਾਮਪੁਰਾ ਫੂਲ ਦਾ ਰਹਿਣ ਵਾਲਾ ਇੱਕ ਨੌਜਵਾਨ ਸੁਖਬੀਰ ਸਿੰਘ ਕਰੀਬ ਦੋ ਦਹਾਕਿਆਂ ਵਿੱਚ ਡੇਢ ਕਰੋੜ ਦਾ ਚਿੱਟਾ ਪੀਣ ਬਾਅਦ ਹੁਣ ਆਮ ਜ਼ਿੰਦਗੀ ਵਿੱਚ ਪਰਤ ਆਇਆ ਹੈ ਅਤੇ ਮੁੜ ਆਪਣੀ ਸਿਹਤ ਵੱਲ ਧਿਆਨ ਦਿੰਦੇ ਹੋਏ ਪੰਜਾਬ ਬਾਡੀ ਬਿਲਡਰ ਚੈਂਪੀਅਨ ਬਣਿਆ ਹੈ। ਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਨੇ ਦੱਸਿਆ ਕਿ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ ਅਤੇ ਨਾ ਹੀ ਇਸ ਲਈ ਕਿਸੇ ਦੀ ਦਵਾਈ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਨੂੰ ਛੱਡਣ ਲਈ ਸਿਰਫ਼ ਦਿਮਾਗੀ ਤੌਰ ਉੱਤੇ ਮਜ਼ਬੂਤ ਹੋਣਾ ਪੈਂਦਾ ਹੈ। ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਨਸ਼ਾ ਇਸ ਲਈ ਸਾਡਾ ਕਰਕੇ ਪਰਿਵਾਰਕ ਜ਼ਿੰਮੇਵਾਰੀਆਂ ਵਧਦੀਆਂ ਹਨ।

ਉਹਨਾਂਨੂੰ ਫ਼ਿਕਰ ਸੀ ਕਿ ਅਤੇ ਉਹਨਾਂ ਨੂੰ ਆਪਣੀਆਂ ਦੋ ਛੋਟੀਆਂ ਛੋਟੀਆਂ ਬੱਚੀਆਂ ਦੀ ਚਿੰਤਾ ਸਤਾਉਣ ਲੱਗੀ ਸੀ ਕਿਉਂਕਿ ਲੋਕ ਹੁਣ ਉਨ੍ਹਾਂ ਨੂੰ ਨਸ਼ੇੜੀ ਦੀਆਂ ਬੇਟੀਆਂ ਕਹਿਣ ਲੱਗ ਪਏ ਸੀ। ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪੀੜਾ ਹੋਈ ਅਤੇ ਉਹ ਨਸ਼ੇ ਦਾ ਰਾਹ ਛੱਡ ਕੇ ਆਮ ਜ਼ਿੰਦਗੀ ਵਿੱਚ ਪਰਤ ਆਏ। ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਇੱਕ ਖ਼ਾਨਦਾਨੀ ਪਰਿਵਾਰ ਵਿੱਚੋਂ ਸੀ ਪਰ ਨਸ਼ੇ ਕਾਰਨ ਉਸ ਵੱਲੋਂ ਮੇਨ ਰੋਡ ਉੱਤੇ ਲੱਗਦੀ ਜ਼ਮੀਰ ਵੇਚੀ ਗਈ ਜਿਸ ਕਾਰਨ ਉਹਨਾਂ ਦੀ ਸਮਾਜ ਵਿੱਚ ਇੱਜ਼ਤ ਕਾਫੀ ਘੱਟ ਗਈ ਸੀ ਅਤੇ ਫਿਰ ਮਨ ਬਣਾਇਆ ਕਿ ਹੁਣ ਨਸ਼ੇ ਨੂੰ ਛੱਡ ਕੇ ਇੱਜ਼ਤ ਵਾਲੀ ਜ਼ਿੰਦਗੀ ਜਿਊਣੀ ਹੈ ਅਤੇ ਮਿਹਨਤ ਕੀਤੀ ਅਤੇ ਅੱਜ ਪੰਜਾਬ ਬਾਡੀ ਬਿਲਡਰਸ ਚੈਂਪੀਅਨ ਬਣਿਆ।

ਹੁਣ ਤੱਕ ਕਈ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਛੁਡਵਾਈ : ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਈ ਅਹਿਮ ਉਪਰਾਲੇ ਅਜਿਹੇ ਨੌਜਵਾਨਾਂ ਲਈ ਕੀਤੇ ਗਏ ਜੋ ਨਸ਼ੇ ਦੀ ਦਲਦਲ ਵਿਚ ਧਸ ਚੁੱਕੇ ਸਨ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਉਨ੍ਹਾਂ ਨੂੰ ਬਕਾਇਦਾ ਟਰੇਨਿੰਗ ਦਿੱਤੀ ਅਤੇ ਜਿਹੜੇ ਵਿਅਕਤੀ ਨੂੰ ਨਸ਼ੇ ਕਾਰਨ ਤੋੜ ਲੱਗਦੀ ਸੀ। ਉਸ ਦਾ ਇਲਾਜ ਦੱਸਿਆ ਜਿਸ ਕਾਰਨ ਅੱਜ ਕਰੀਬ ਸਵਾ 100 ਨੌਜਵਾਨ ਨਸ਼ੇ ਨੂੰ ਛੱਡ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਲਈ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਲੋੜ ਨਹੀਂ ਬਸ ਵਿਅਕਤੀ ਨੂੰ ਦਿਮਾਗੀ ਤੌਰ ਉੱਤੇ ਮਜ਼ਬੂਤ ਹੋਣਾ ਪੈਂਦਾ ਹੈ। ਪੰਜਾਬ ਵਿਚ ਚਿੱਟਾ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਚਿੱਟੇ ਦੀ ਹੋਮ ਡਿਲਿਵਰੀ ਕਾਰਨ ਨੌਜਵਾਨ ਤੇਜ਼ੀ ਨਾਲ ਇਸ ਦਲਦਲ ਵਿੱਚ ਧੱਸਦੇ ਜਾ ਰਹੇ ਹਨ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਚਿੱਟੇ ਨੂੰ ਰੋਕਣ ਲਈ ਬਣਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਡੇਢ ਕਰੋੜ ਦਾ ਚਿੱਟਾ ਪੀਣ ਤੋਂ ਬਾਅਦ ਨੌਜਵਾਨ ਮੁੜ ਪਰਤਿਆ ਆਮ ਜ਼ਿੰਦਗੀ 'ਚ, ਹੁਣ ਬਣਿਆ ਨੌਜਵਾਨਾਂ ਲਈ ਮਿਸਾਲ

ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ: ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਨਸ਼ਿਆਂ ਨੂੰ ਲੈ ਕੇ ਡੀਸੀ ਅਤੇ ਐੱਸਐੱਸਪੀ ਨਾਲ ਕੀਤੀ ਗਈ ਬੈਠਕ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਨੂੰ ਠੱਲ੍ਹ ਪਾਉਣ ਲਈ ਜ਼ਮੀਨੀ ਪੱਧਰ ਉੱਪਰ ਕੰਮ ਕਰਨ ਦੀ ਲੋੜ ਹੈ। ਏਸੀ ਦਫਤਰਾਂ ਵਿੱਚ ਬੈਠ ਕੇ ਚਿੱਟੇ ਦਾ ਕਾਰੋਬਾਰ ਨਹੀਂ ਰੋਕਿਆ ਜਾ ਸਕਦਾ ਸਮਾਜ ਨੂੰ ਵੀ ਚਾਹੀਦਾ ਹੈ ਕਿ ਚਿੱਟੇ ਨੂੰ ਰੋਕਣ ਲਈ ਬਣਦਾ ਯੋਗਦਾਨ ਪਾਵੇ ਕਿਉਂਕਿ ਸਮਾਜ ਵੱਲੋਂ ਹਮੇਸ਼ਾਂ ਹੀ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਨੈਟੀਵਿਟੀ ਫੈਲਾਈ ਜਾਂਦੀ ਰਹੀ ਹੈ। ਜਿਸ ਕਾਰਨ ਨਸ਼ਾ ਛੱਡਣ ਵਾਲੇ ਨੌਜਵਾਨ ਮੁੜ ਨਸ਼ੇ ਦੀ ਰਾਹ ਤੇ ਤੁਰ ਪੈਂਦੇ ਹਨ।

ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਨੂੰ ਦੇਵਾਂਗੇ ਰੋਡ ਮੈਪ: ਸਵਾ ਸੌ ਦੇ ਕਰੀਬ ਨਸ਼ੇ ਦੀ ਦਲਦਲ ਵਿੱਚ ਧਸੇ ਨੌਜਵਾਨਾਂ ਨੂੰ ਕੱਢਣ ਵਾਲੇ ਸੁਖਬੀਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਵਿੱਚੋਂ ਵਾਕੇ ਹੀ ਚਿੱਟਾ ਖਤਮ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਸੰਬੰਧੀ ਰੋਡ ਮੈਪ ਤਿਆਰ ਕਰਨਾ ਚਾਹੀਦਾ ਅਤੇ ਸਾਡੇ ਵਰਗੇ ਜੋ ਨੌਜਵਾਨ ਨਸ਼ਾ ਛੱਡ ਚੁੱਕੇ ਹਨ। ਉਨ੍ਹਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੇ ਤਜਰਬੇ ਰਾਹੀਂ ਨਸ਼ੇ ਚ ਲਿਪਤ ਨੌਜਵਾਨਾਂ ਨੂੰ ਬਾਹਰ ਕੱਢ ਸਕਦੇ ਹਾਂ ਅਤੇ ਦੱਸ ਸਕਦੇ ਹਾਂ ਕਿ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਅਸੀਂ ਹਰ ਤਰ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਨੂੰ ਤਿਆਰ ਹਾਂ ਪਰ ਇਸ ਉੱਪਰ ਜ਼ਮੀਨੀ ਪੱਧਰ ਤੇ ਕੰਮ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮੁੜ ਸਵਾਲਾਂ ’ਚ ਡੇਰੇ ਸਿਰਸਾ ’ਚ ਹੋ ਰਹੇ ਵਿਆਹ, ਅਦਾਲਤ ਨੇ ਭੇਜੇ ਸੰਮਨ

ETV Bharat Logo

Copyright © 2025 Ushodaya Enterprises Pvt. Ltd., All Rights Reserved.