ETV Bharat / city

ਅੰਮ੍ਰਿਤਸਰ ’ਚ ਹਾਦਸਾ: ਮੀਂਹ ਪੈਣ ਕਾਰਨ ਢਹਿ ਢੇਰੀ ਹੋਈ ਕੰਧ, ਕਈ ਕਾਰਾਂ ਦੱਬੀਆਂ

author img

By

Published : Jul 16, 2022, 7:15 AM IST

ਅੰਮ੍ਰਿਤਸਰ ’ਚ ਅੰਦਰੂਨੀ ਇਲਾਕੇ ਵਿਖੇ ਕੰਧ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਧ ਦੇ ਡਿੱਗਣ ਕਾਰਨ ਕਈ ਕਾਰਾਂ ਮਲਬੇ ਹੇਠ ਦੱਬ ਗਈਆਂ। ਪਰ ਇਸ ਹਾਦਸੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀ ਮਾਲਕਾਂ ਵੱਲੋਂ ਗਰਾਜ ਦੇ ਮਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਮੀਂਹ ਪੈਣ ਕਾਰਨ ਢਹਿ ਢੇਰੀ ਹੋਈ ਕੰਧ
ਮੀਂਹ ਪੈਣ ਕਾਰਨ ਢਹਿ ਢੇਰੀ ਹੋਈ ਕੰਧ

ਅੰਮ੍ਰਿਤਸਰ: ਤੇਜ਼ ਮੀਂਹ ਪੈਣ ਕਾਰਨ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਵਿੱਚ ਇਕ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਕ ਪੁਰਾਣੀ ਬਿਲਡਿੰਗ ਦੀ ਕੰਧ ਡਿੱਗ ਗਈ, ਜਿਸ ਕਾਰਨ ਕਾਰ ਪਾਰਕਿੰਗ ਚ ਖੜੀਆਂ ਲੋਕਾਂ ਦੀ ਗੱਡੀਆਂ ਚਕਨਾਚੂਰ ਹੋ ਗਈਆਂ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਵਿਅਕਤੀ ਗੱਡੀ ’ਚ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।

ਇਸ ਦੌਰਾਨ ਗੱਡੀ ਮਾਲਕਾਂ ਨੇ ਕਿਹਾ ਕਿ ਪਾਰਕਿੰਗ ਦੇ ਮਾਲਕ ਨੂੰ ਬਾਰ ਬਾਰ ਸੱਦਿਆ ਜਾ ਰਿਹਾ ਹੈ ਪਰ ਦੋ ਘੰਟੇ ਹੋ ਗਏ ਹਨ ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਗੱਡੀ ਦੇ ਮਾਲਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪਾਰਕਿੰਗ ਦੇ ਲਈ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਪਰ ਹੁਣ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਹੈ।

ਮੀਂਹ ਪੈਣ ਕਾਰਨ ਢਹਿ ਢੇਰੀ ਹੋਈ ਕੰਧ

ਉਥੇ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਰਾ ਵੇਰਵਾ ਤੇ ਨਹੀਂ ਪਤਾ ਪਰ ਜੋ ਗੱਡੀਆਂ ਦਾ ਨੁਕਸਾਨ ਹੈ ਉਸ ਨੂੰ ਲੈ ਕੇ ਪਾਰਕਿੰਗ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਚ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗ ਹਨ ਜੋ ਡਿੱਗਣ ਦਾ ਇੱਕ ਆਧਾਰ ਧਿਆਨ ਲੇਕਿਨ ਅੱਜ ਵੀ ਲੋਕ ਉਸ ਵਿੱਚ ਰਹਿਣ ਲਈ ਮਜ਼ਬੂਰ ਹਨ। ਉੱਥੇ ਹੀ ਕਾਰਪੋਰੇਸ਼ਨ ਵੱਲੋਂ ਲਗਾਤਾਰ ਹੀ ਇਨ੍ਹਾਂ ਬਿਲਡਿੰਗਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਹੈ ਅਤੇ ਇਨ੍ਹਾਂ ਬਿਲਡਿੰਗਾਂ ਨੂੰ ਦੁਬਾਰਾ ਬਣਾਉਣ ਲਈ ਡਾਕੂਮੈਂਟ ਵੀ ਦਿੱਤੇ ਗਏ ਹਨ ਪਰ ਹਾਲੇ ਤੱਕ ਲੋਕ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ।

ਉੱਥੇ ਹੀ ਬੀਤੇ ਸਾਲ ਵੀ ਇਸ ਥਾਂ ’ਤੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਡਿੱਗਣ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਸੀ ਪਰ ਅਜੇ ਵੀ ਲੋਕ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਉੱਤੇ ਕੀ ਐਕਸ਼ਨ ਲੈਂਦੀ ਹੈ ਜਾਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਹੈ।

ਇਹ ਵੀ ਪੜੋ: ਕਰਜ਼ੇ ਹੇਠ ਡੁੱਬੇ ਪੰਜਾਬ ਦੇ ਕੀ ਸ੍ਰੀਲੰਕਾ ਵਰਗੇ ਹਾਲਾਤ ਬਣ ਜਾਣਗੇ ਹਾਲਾਤ ? ਵਿਰੋਧੀਆਂ ਨੇ ਘੇਰੀ ਮਾਨ ਸਰਕਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.