ਅੰਮ੍ਰਿਤਸਰ: ਬੀਤੀ ਰਾਤ ਮੋੜ ਚੀਮਾ ਬਾਠ (ਰਈਆ) ਨੇੜੇ ਅਣਪਛਾਤੇ ਕਾਰ ਸਵਾਰ ਚਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਕੋਲੋਂ ਪਿਸਤੌਲ (Pistol) ਦੀ ਨੋਕ ਤੇ ਇਨੋਵਾ ਕਾਰ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਜੋ ਕਿ ਪਿੰਡ ਚੀਮਾ ਬਾਠ ਦਾ ਰਹਿਣਾ ਵਾਲਾ ਹੈ ਅਤੇ ਡਰਾਈਵਰੀ ਦਾ ਕੰਮ ਕਰਦਾ ਹੈ।ਜੋ ਕਿ ਸਵਾਰੀਆਂ ਨੂੰ ਕਸਬਾ ਰਈਆ ਉਤਾਰ ਕੇ ਵਾਪਿਸ ਪਿੰਡ ਜਾਣ ਲਈ ਮੋੜ ਚੀਮਾ ਬਾਠ ਖੜਾ ਸੀ।ਇਸ ਦੌਰਾਨ ਇੱਕ ਕਾਰ ਤੇ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਆਪਣੀ ਕਾਰ ਸਰਬਜੀਤ ਸਿੰਘ ਦੇ ਬਿਲਕੁਲ ਸਾਹਮਣੇ ਖੜੀ ਕਰ ਦਿੱਤੀ ਅਤੇ ਇੱਕ ਇੱਕ ਕਰ ਕੇ ਉਤਰਦੇ ਹੋਏ ਪਿਸਤੌਲ ਦੀ ਨੌਕ ਤੇ ਉਸ ਕੋਲੋਂ ਇਨੋਵਾ ਕਰਿਸਟਾ ਕਾਰ ਖੋਹੀ ਅਤੇ ਫਰਾਰ ਹੋ ਗਏ।
ਜਿਸ ਸੰਬੰਧੀ ਥਾਣਾ ਬਿਆਸ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਲੁੱਟ ਦਾ ਉਕਤ ਮਾਮਲਾ ਘਟਨਾ ਸਥਲ ਦੇ ਸਾਹਮਣੇ ਇੱਕ ਰੈਸਟੋਰੈਂਟ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।ਇਸ ਸਬੰਧੀ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਲੁਟੇਰਿਆਂ ਦੇ ਮੂੰਹ ਬੰਨੇ ਨਜਰ ਆ ਰਹੇ ਹਨ। ਜਿਸ ਸਬੰਧੀ ਪੁਲਿਸ ਜਾਂਚ ਦੌਰਾਨ ਕੁਝ ਪਹਿਲੂਆਂ ਉਤੇ ਪੁੱਜੀ ਹੈ ਅਤੇ ਮਾਮਲਾ ਦੀ ਨਿੱਜਤਾ ਨੂੰ ਦੇਖਦੇ ਹੋਏ ਇਸ ਬਾਰੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਵੀ ਖਲਚੀਆਂ ਹਾਈਵੇ ਨੇੜਿਉਂ ਕਾਰ ਲੁੱਟਣ ਦੌਰਾਨ ਲੁਟੇਰਿਆਂ ਦਾ ਵਿਰੋਧ ਕਰਨ ਤੇ ਉਨ੍ਹਾਂ ਵੱਲੋਂ ਕਾਰ ਚਾਲਕ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਇਹ ਵੀ ਪੜੋ:ਕਾਂਗਰਸ ਦਾ ਪੱਲਾ ਫੜਦੇ ਹੀ ਰੂਬੀ ਦਾ ਵੱਡਾ ਬਿਆਨ