ਅੰਮ੍ਰਿਤਸਰ: ਮਜੀਠਾ ਮੰਡੀ ਦੀਆਂ 2 ਦੁਕਾਨਾਂ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਇੱਕ ਦੁਕਾਨ ਤੋਂ 25 ਤੋਂ 30 ਹਜ਼ਾਰ ਦੇ ਕਰੀਬ ਡ੍ਰਾਈ ਫਰੁਟ ਚੋਰੀ ਕੀਤੀ ਹੈ ਜਦ ਕਿ ਦੂਜੀ ਦੁਕਾਨ ਤੋਂ ਮਹਿਜ਼ ਹਲਦੀ ਤੇ ਗਰਮ ਮਸਲੇ ਦੇ ਪੈਕੇਟ ਚੋਰੀ ਕਰ ਫ਼ਰਾਰ ਹੋ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਚੋਰਾਂ ਨੇ ਦੁਕਾਨ 'ਚ ਪਏ ਪੈਸਿਆ ਦੀ ਚੋਰੀ ਨਹੀਂ ਕੀਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਫੋਨ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਕਿਹਾ ਜਦ ਉਹ ਦੁਕਾਨ 'ਤੇ ਪਹੁੰਚੇ ਤਾਂ ਅੰਦਰੋਂ ਸਾਰਾ ਸਮਾਨ ਵਿਖਰਿਆ ਪਿਆ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਦੁਕਾਨ ਦੇ ਮਾਲਕ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਦੁਕਾਨ ਵਿਚੋਂ 25 ਤੋਂ 30 ਹਜ਼ਾਰ ਦੇ ਸਮਾਨ ਦੀ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ ਤੇ ਜਲਦ ਹੀ ਚੋਰ ਫੜ੍ਹੇ ਜਾਣਗੇ।