ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਦੁਸਹਿਰੇ ਮੌਕੇ ਹੋਏ ਦਰਦਨਾਕ ਹਾਦਸੇ ਨੂੰ ਤਿੰਨ ਸਾਲ ਪੂਰੇ ਹੋਣ ਵਾਲੇ ਹਨ। ਪਰ ਅਜੇ ਵੀ ਇਸ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਦੇ ਮੈਂਬਰ ਇਸ ਦਰਦਨਾਕ ਹਾਦਸੇ ਨੂੰ ਯਾਦ ਕਰ ਅੱਖਾਂ 'ਚ ਹੰਝੂ ਨਿਕਲ ਆਉਂਦੇ ਹਨ।
ਜਿਸ ਦੇ ਚੱਲਦੇ ਅੱਜ ਵੀ ਉਹ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਯਾਦ ਕਰ ਰੋਣ ਲੱਗ ਜਾਂਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਪਰਿਵਾਰਾਂ ਦੇ ਮੈਂਬਰ ਦੀਪਕ ਕੁਮਾਰ ਤੇ ਅਮਨਦੀਪ ਕੌਰ ਨੇ ਦੱਸਿਆ ਕਿ ਅੱਜ ਭਾਵੇਂ ਇਸ ਦਰਦਨਾਕ ਹਾਦਸੇ ਨੂੰ ਤਿੰਨ ਸਾਲ ਬੀਤ ਗਏ ਹਨ, ਅਤੇ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਪਰਿਵਾਰ ਪਾਲਣ ਲਈ ਸਰਕਾਰੀ ਨੌਕਰੀ ਤੱਕ ਮਿਲ ਗਈ ਹੈ।
ਪਰ ਕਿਤੇ ਨਾ ਕਿਤੇ ਆਪਣਿਆਂ ਦੀ ਮੌਤ ਦਾ ਦਰਦ ਅੱਜ ਵੀ ਦਿਲਾਂ ਦੇ ਅੰਦਰ ਹੈ, ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਹਰ ਦੁਸਹਿਰੇ ਤੇ ਉਨ੍ਹਾਂ ਵਿਛੜਿਆਂ ਨੂੰ ਅਸੀਂ ਯਾਦ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਕਾਲੀ ਰਾਤ ਸਾਨੂੰ ਕਦੇ ਨਹੀਂ ਭੁੱਲ ਸਕਦੀ। ਜਿਸ ਦਿਨ ਸਾਡੇ ਪਰਿਵਾਰ ਦੇ ਜੀਅ ਸਾਡੇ ਨਾਲੋਂ ਵਿਛੜੇ ਸਨ।
ਇਹ ਵੀ ਪੜ੍ਹੋ:ਪੰਜਾਬ ਦਾ ਸਭ ਤੋਂ ਵੱਡਾ ਰਾਵਣ ਤਿਆਰ, ਕੱਲ੍ਹ ਕੀਤਾ ਜਾਵੇਗਾ ਦਹਿਨ