ਅੰਮ੍ਰਿਤਸਰ: ਪੰਜਾਬ ’ਚ 2022 ’ਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਹਰ ਇਕ ਸਿਆਸੀ ਪਾਰਟੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਹੁਣ ਗੱਠਜੋੜ ਦੇ ਸਿਲਸਿਲੇ ਵੀ ਸ਼ੁਰੂ ਹੋ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿੱਚ ਹਰ ਇਕ ਸਿਆਸੀ ਪਾਰਟੀ ਆਪਣੇ ਜੋੜ ਤੋੜ ਵਿੱਚ ਲੱਗ ਚੁੱਕੀ ਹੈ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਉਪਰ ਹਰੇਕ ਵਰਗ ਦੀ ਅਤੇ ਹਰੇਕ ਪਾਰਟੀ ਦੀ ਨਜ਼ਰ ਬਣੀ ਹੋਈ ਹੈ। ਇਸੇ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਹੈ। ਆਪ ਆਗੂ ਅਸ਼ੋਕ ਤਲਵਾਰ ਕਿ ਅਗਰ 2022 ਦੇ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਹਰ ਇੱਕ ਵਰਗ ਦੇ ਲੋਕਾਂ ਨੂੰ ਇਸ ਦਾ ਫ਼ਾਇਦਾ ਪਹੁੰਚੇਗਾ। ਉਨ੍ਹਾਂ ਕਿਹਾ ਕਿ 200 ਦੇ ਕਰੀਬ ਯੂਨਿਟ ਵੀ ਆਮ ਆਦਮੀ ਪਾਰਟੀ ਵੱਲੋਂ ਮੁਆਫ਼ ਕੀਤੀ ਜਾਵੇਗੀ।
ਇਹ ਵੀ ਪੜੋ: ਆੜ੍ਹਤੀਆਂ ਨੇ ਸੱਦੀ ਅੱਜ ਸੂਬਾ ਪੱਧਰੀ ਮੀਟਿੰਗ
ਦੂਸਰੇ ਪਾਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਉਨ੍ਹਾਂ ਦਾ ਗੱਠਜੋੜ ਨਹੀਂ ਹੋਵੇਗਾ ਅਗਰ ਕੋਈ ਵੀ ਵਿਅਕਤੀ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤੇ ਉਹ ਉਨ੍ਹਾਂ ਦੋਵੇਂ ਹੱਥਾਂ ਨਾਲ ਸਵਾਗਤ ਕਰਨਗੇ।
ਇਹ ਵੀ ਪੜੋ: ਐਸੋਸੀਏਸ਼ਨ ਦੇ ਹੁਕਮਾਂ ਤੋਂ ਬਾਅਦ ਫਸਲ ਦੀ ਤੋਲ ਕੀਤੀ ਜਾਵੇਗੀ: ਆੜ੍ਹਤੀ