ਅੰਮ੍ਰਿਤਸਰ : ਬੀਐਸਐਫ ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਦੀ ਚੌਕੀ ਧਿਆਨ ਸਿੰਘਪੁਰਾ (ਡੀ.ਐਸ.ਪੁਰਾ) ਨੇੜਿਓ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਹੈ। \\
ਬੀਐਸਐਫ ਦੀ 183 ਵਲੋਂ ਅੱਜ ਭਾਰਤ ਪਾਕਿਸਤਾਨ ਦੀ ਸਰਹੱਦੀ ਚੌਕੀ ਧਿਆਨ ਸਿੰਘਪੁਰਾ (ਡੀ.ਐਸ.ਪੁਰਾ) ਨੇੜੇ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੱਕੀ ਨੌਜਵਾਨ ਨੂੰ 1 ਸਤੰਬਰ ਦੁਪਹਿਰ ਕਰੀਬ 1 ਵਜੇ ਬੀਐਸਐਫ 183 ਬਟਾਲੀਅਨ ਦੇ ਜਵਾਨਾਂ ਵੱਲੋਂ ਸਰਹੱਦੀ ਚੌਕੀ ਨੇੜੇ ਕੰਡਿਆਲੀ ਤਾਰ ਕੋਲੋਂ ਕਾਬੂ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਸ਼ਿਵ ਕੁਮਾਰ ਪੁੱਤਰ ਬਜਰੰਗੀ ਬਿਨ ਪਿੰਡ ਸਤਨਾ (ਮੱਧ ਪ੍ਰਦੇਸ਼) ਵਜੋਂ ਹੋਈ ਹੈ। ਫਿਲਹਾਲ ਨੌਜਵਾਨ ਕੋਲੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਦੇਰ ਸ਼ਾਮ ਬੀਐਸਐਫ ਵੱਲੋਂ ਉਕਤ ਸ਼ੱਕੀ ਵਿਅਕਤੀ ਨੂੰ ਥਾਣਾ ਅਜਨਾਲਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ 'ਤੇ ਇੱਕ ਪਾਕਿਸਤਾਨੀ ਨਸ਼ਾ ਤਸਕਰ ਕਾਬੂ