ਸ੍ਰੀ ਮੁਕਤਸਰ ਸਾਹਿਬ: ਮਲੋਟ ਹਲਕੇ ਵਿਚ ਸੁਖਬੀਰ ਬਾਦਲ (Sukhbir Badal) ਵੱਲੋਂ ਰੋਡ ਸ਼ੋਅ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਅਚਾਨਕ ਇਕ ਬਜ਼ੁਰਗ ਬੀਬੀ ਨੇ ਸੁਖਬੀਰ ਬਾਦਲ ਨੂੰ ਘੇਰਾ ਪਾ ਲਿਆ। ਜਿਸ ਵਿੱਚ ਬਜ਼ੁਰਗ ਬੀਬੀ ਆਪਣੀ ਮੁਸ਼ਕਲ ਹੱਲ ਕਰਾਉਣ ਲਈ ਸੁਖਬੀਰ ਬਾਦਲ ਨੂੰ ਕਹਿ ਰਹੀ ਸੀ ਤਾਂ ਸੁਖਬੀਰ ਬਾਦਲ ਕਹਿੰਦੇ ਨਜ਼ਰ ਆਏ ਕਿ ਪਿੰਡ ਆ ਜਾਣਾ ਜਿਸ ਤੋਂ ਨਾਰਾਜ਼ ਬੀਬੀ ਨੇ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾ ਰਹੀ ਹੈ।
ਇਹ ਵੀਡੀਓ ਸੋਸ਼ਲ ਮੀਡੀਆ (Social media) ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਬੀਬੀ ਕਹਿ ਰਹੀ ਹੈ ਕਿ ਸਾਡੇ ਉਤੇ ਪਰਚੇ ਕੀਤੇ ਗਏ ਹਨ। ਸੁਖਬੀਰ ਬਾਦਲ ਕੋਲ ਆਪਣੀ ਨਰਾਜ਼ਗੀ ਰੱਖੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ