ETV Bharat / city

ਹੁਣ ਸੁਖਬੀਰ ਨੇ ਪੁਲਿਸ ਬਾਰੇ ਵਰਤੇ ਮਾੜੇ ਸ਼ਬਦ, Kunwar Vijay Partap ਬਾਰੇ ਵੀ ਪੈਸੇ ਇਕੱਠੇ ਕਰਨ ਦੀ ਕਹੀ ਗੱਲ - Navjot Sidhu, police controversy

ਪੁਲਿਸ ਬਾਰੇ ਵਿਵਾਦਤ ਟਿੱਪਣੀ ਦੇ ਕੇ ਕਾਂਗਰਸ ਪ੍ਰਧਾਨ ਤਾਂ ਬੁਰੇ ਫਸੇ ਹੀ ਹਨ, ਸਗੋਂ ਹੁਣ ਸੁਖਬੀਰ ਬਾਦਲ ਦੀ ਵੀ ਪੁਲਿਸ ਬਾਰੇ ਜੁਬਾਨ ਫਿਸਲ ਗਈ ਹੈ (Sukhbir also gave controversial statement about police)। ਉਨ੍ਹਾਂ ਅਕਾਲੀ ਆਗੂ ਅਨਿਲ ਜੋਸ਼ੀ ਦੇ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪੁਲਿਸ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਉਹ ਪੈਸੇ ਲਏ ਬਿਨਾ ਕੰਮ ਨਹੀਂ ਕਰਦੀ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ (Kunwar Vijay Partap) ਬਾਰੇ ਉਨ੍ਹਾਂ ਕਿਹਾ ਕਿ ਉਹ ਵੀ ਇਨ੍ਹਾਂ ਪੁਲਿਸ ਵਾਲਿਆਂ ਵਿੱਚੋਂ ਹੀ ਹਨ।

ਸੁਖਬੀਰ ਨੇ ਪੁਲਿਸ ਬਾਰੇ ਵਰਤੇ ਮਾੜੇ ਸ਼ਬਦ
ਸੁਖਬੀਰ ਨੇ ਪੁਲਿਸ ਬਾਰੇ ਵਰਤੇ ਮਾੜੇ ਸ਼ਬਦ
author img

By

Published : Dec 27, 2021, 6:19 PM IST

ਅੰਮ੍ਰਿਤਸਰ: ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ (Navjot Sidhu, police controversy) ਵੱਲੋਂ ਪੁਲਿਸ ਬਾਰੇ ਦਿੱਤੇ ਵਿਵਾਦਤ ਬਿਆਨ (controversial statement)ਉਪਰੰਤ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਲਿਸ ’ਤੇ ਪੰਜ-ਪੰਜ ਸੌ ਰੁਪਏ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਸਿੱਧੇ ਤੌਰ ’ਤੇ ਸੇਵਾਮੁਕਤ ਆਈਜੀ ਕੁੰਵਰ ਵਿਜੈ ਪ੍ਰਤਾਪ ’ਤੇ ਵੀ ਥਾਣਿਆਂ ਵਿੱਚੋਂ ਪੰਜ-ਪੰਜ ਸੌ ਰੁਪਏ ਇਕੱਠੇ ਕਰਨ ਦਾ ਦੋਸ਼ ਲਗਾਇਆ ਹੈ। ਕੁੰਵਰ ਵਿਜੈ ਪ੍ਰਤਾਪ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।

ਸੁਖਬੀਰ ਨੇ ਪੁਲਿਸ ਬਾਰੇ ਵਰਤੇ ਮਾੜੇ ਸ਼ਬਦ

ਸੁਖਬੀਰ ਬਾਦਲ (Sukhbir Badal news) ਅੱਜ ਅੰਮ੍ਰਿਤਸਰ ਵਿਖੇ ਹੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਸੀ, ਜਿਥੇ ਉਨ੍ਹਾਂ ਪੁਲਿਸ ਬਾਰੇ ਸਟੇਜ ਤੋਂ ਹੀ ਉਪਰੋਕਤ ਬਿਆਨ ਦਿੱਤਾ। ਇਥੇ ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਨਵਜੋਤ ਸਿੱਧੂ ਦੇ ਪੁਲਿਸ ਬਾਰੇ ਬਿਆਨ ਦੀ ਨਿਖੇਧੀ ਕੀਤੀ ਸੀ ਤੇ ਦੁਪਿਹਰ ਤੱਕ ਪਾਰਟੀ ਦੇ ਪ੍ਰਧਾਨ ਨੇ ਹੀ ਪੁਲਿਸ ਬਾਰੇ ਅਜਿਹਾ ਬਿਆਨ ਦੇ ਦਿੱਤਾ।

ਸੁਖਬੀਰ ਬਾਦਲ ਨੇ ਸਟੇਜ ਤੋਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜ ਸੌ ਰੁਪਏ ਨਹੀਂ ਛੱਡਦਾ ਤੁਹਾਨੂੰ ਪਤਾ ਪੁਲਸ ਵਾਲੇ ਰਾਹ ਜਾਂਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢ ਲੈਂਦੇ ਹਨ ਉਸ ਵਾਲਿਆਂ ਨੂੰ ਜਾਣਦੇ ਹੋ ਪੈਸੇ ਬਗੈਰ ਕੰਮ ਨਹੀਂ ਕਰਦੇ ਕੁੰਵਰ ਵਿਜੈ ਪ੍ਰਤਾਪ ਵੀ ਉਹੀ ਪੁਲਿਸ ਵਾਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਥਾਣਿਆਂ ਵਿੱਚੋਂ 500-500 ਰੁਪਏ ਨਹੀਂ ਸੀ ਛੱਡਦਾ।

ਜੋਸ਼ੀ ਵੱਲੋਂ ਰੱਖੀਆਂ ਰੈਲੀਆਂ

ਅੰਮ੍ਰਿਤਸਰ ਅੱਜ ਨੌਰਥ ਹਲਕੇ ਵਿਚ ਸਾਬਕਾ ਮੰਤਰੀ ਰਹਿ ਚੁੱਕੇ ਅਨਿਲ ਜੋਸ਼ੀ ਜੋ ਕਿ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਉਨ੍ਹਾਂ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ਜੋ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਲੈ ਕੇ ਆਪਣੇ ਹਲਕੇ ਵਿੱਚ ਰੈਲੀਆਂ ਰੱਖੀਆਂ ਗਈਆਂ ਸਨ। ਇਸ ਮੌਕੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਮਸੀਹੀ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ ਅਨਿਲ ਜੋਸ਼ੀ ਵੱਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਪਣੇ ਹਲਕੇ ਵਿੱਚ ਵੱਖ ਵੱਖ ਥਾਵਾਂ ਤੇ ਰੈਲੀਆਂ ਕਰਵਾਈਆਂ ਗਈਆਂ ਇਸ ਮੌਕੇ ਅਨਿਲ ਜੋਸ਼ੀ ਵੱਲੋਂ ਸੁਖਬੀਰ ਬਾਦਲ ਨੂੰ ਜੀ ਆਇਆਂ ਕਿਹਾ ਅਤੇ ਬਾਦਲ ਦਾ ਸਵਾਗਤ ਕੀਤਾ ਗਿਆ।

ਮਸੀਹੀ ਭਾਈਚਾਰੇ ਬਾਰੇ ਕੀਤੀ ਰੈਲੀ

ਪਹਿਲੀ ਰੈਲੀ ਵਿੱਚ ਮਸੀਹੀ ਭਾਈਚਾਰੇ ਨੂੰ ਦੀ ਰੈਲੀ ਕਰਵਾਈ ਗਈ ਜੋਸ਼ੀ ਨੇ ਕਿਹਾ ਕਿ ਦੋ ਹਜਾਰ ਸੱਤ ਤੋਂ ਦੋ ਹਜਾਰ ਸਤਾਰਾਂ ਵਿੱਚ ਅਕਾਲੀ ਦਲ ਦੀ ਸਰਕਾਰ ਵਿੱਚ ਜੋ ਸੁੱਖ ਤੇ ਜੋ ਸਕੀਮਾਂ ਬਾਦਲ ਸਰਕਾਰ ਨੇ ਦਿੱਤੀਆਂ ਸਨ ਸਭ ਨੂੰ ਇਕੱਠੇ ਕਰਕੇ ਸਭ ਧਰਮਾਂ ਨੂੰ ਸਹੂਲਤਾਂ ਦਿੱਤੀਆਂ ਉਹ ਬਾਦਲ ਸਰਕਾਰ ਨੇ ਹੀ ਦਿੱਤੀਆਂ ਹਨ ਇਕ ਵਾਰ ਫਿਰ ਉਹੀ ਬਾਦਲ ਸਰਕਾਰ ਬਣਾਉਣ ਲਈ ਅੱਜ ਇਕੱਠੇ ਹੋਏ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹਮਲਾ ਬੋਲਦੇ ਕਿਹਾ ਕਿ ਇਹ ਲੋਕ ਸਰਕਾਰਾਂ ਬਣਾਉਣ ਲਈ ਵਾਅਦੇ ਵੱਡੇ ਵੱਡੇ ਕਰਦੇ ਹਨ ਪਰ ਪੂਰੇ ਇੱਕ ਵੀ ਨਹੀਂ ਕਰਦਾ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਲੋਕ ਦੁਖੀ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਸਵਾਰੇਗਾ ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕਰਦੇ ਹਨ ਇਨ੍ਹਾਂ ਦਿੱਲੀ ਦੀ ਔਰਤਾਂ ਦੇ ਖਾਤੇ ਵਿੱਚ ਕੁਝ ਨਹੀਂ ਪਾਇਆ ਦਿੱਲੀ ਦੇ ਰੈਵਨਿਊ ਨੂੰ ਦੋ ਸਾਲ ਤੋਂ ਇਸ਼ਤਿਹਾਰਾਂ ਦੇ ਵਿਚ ਖਰਚ ਕੀਤਾ ਜਾ ਰਿਹਾ ਹੈ ਕੋਈ ਪੁੱਛਣ ਵਾਲਾ ਨਹੀਂ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਪੰਜਾਬ ਦਾ ਪੈਸਾ ਕਿਥੇ ਕਿਥੇ ਲਗਾਉਣਗੇ।

ਆਪ ਸਿਰਫ ਰਾਜ ਕਰਨਾ ਜਾਣਦੀ ਹੈ

ਜੋਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਹ ਸਿਰਫ਼ ਤੇ ਸਿਰਫ਼ ਰਾਜ ਕਰਨਾ ਚਾਹੁੰਦੇ ਹਨ ਅੰਗਰੇਜ਼ਾਂ ਦੀ ਤਰ੍ਹਾਂ ਪੰਜਾਬੀ ਅਣਖ ਵਾਲੇ ਹਨ ਉਹ ਸਮਝ ਕੇ ਪੰਜਾਬ ਦੇ ਸੱਤਾ ਦੀ ਵਾਗਡੋਰ ਸਹੀ ਹੱਥਾਂ ਵਿਚ ਦੇਣਗੇ ਕੈਪਟਨ ਨੇ ਵੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਪਰ ਕੀ ਕੀਤਾ ਸਿਰਫ਼ ਬਾਦਲ ਸਰਕਾਰ ਹੈ ਜੋ ਕਿਹਾ ਉਹ ਕੀਤਾ ਜੋ ਨਹੀਂ ਕਿਹਾ ਉਹ ਵੀ ਕੀਤਾ ਬਿਕਰਮ ਮਜੀਠੀਆ ਤੇ ਝੂਠਾ ਪਰਚਾ ਦਰਜ ਕਰ ਦਿੱਤਾ ਹੈ ਇਕ ਹਫਤੇ ਵਿਚ ਸਭ ਸਾਫ਼ ਹੋ ਜਾਣਾ ਹੈ ਮਜੀਠੀਆ ਤੁਹਾਡੇ ਵਿਚ ਹੋਵੇਗਾ ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫੀ ਮੰਗੀ ਸੀ ਕਿ ਉਨ੍ਹਾਂ ਝੂਠੇ ਇਲਜ਼ਾਮ ਲਗਾਏ ਸਨ, ਤਦ ਹੀ ਉਹ ਇਸ ਧੱਕੇ ਦਾ ਜਵਾਬ ਪੰਜਾਬ ਦੇ ਲੋਕ ਦੇਣਗੇ।

ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਫ਼ੈਸਲੇ ਦੀ ਘੜੀ ਆ ਗਈ ਹੈ ਜੇਕਰ ਸਹੀ ਫੈਸਲਾ ਕਰੋਗੇ ਤਾਂ ਪੰਜ ਸਾਲ ਚੰਗੇ ਲੰਘਣਗੇ ਪਿਛਲੇ ਵਾਰ ਕੈਪਟਨ ਨੇ ਝੂਠੇ ਵਾਅਦੇ ਕਰਕੇ ਸਰਕਾਰ ਬਣਾ ਲਈ ਸੀ ਪੰਜ ਸਾਲ ਕਾਂਗਰਸ ਨੇ ਪੰਜਾਬ ਨੂੰ ਪਿੱਛੇ ਧਕੇਲ ਦਿੱਤਾ ਹੈ ਉਹ ਨਾ ਭਾਜਪਾ ਨਾ ਹੀ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹੇਗਾ ਕੇਜਰੀਵਾਲ ਨੇ ਆਪਣੇ ਬੇਟੇ ਦੀ ਝੂਠੀ ਸਹੁੰ ਖਾਧੀ ਕੇਜਰੀਵਾਲ ਨੇ ਕਿਹਾ ਕਿ ਮੈਂ ਕਾਂਗਰਸ ਨਾਲ ਗੱਠਜੋੜ ਨਹੀਂ ਕਰਾਂਗਾ ਪਰ ਪਰ ਦਿੱਲੀ ਵਿੱਚ ਉਸ ਨੇ ਕਾਂਗਰਸ ਪਾਰਟੀ ਨਾਲ ਗੱਠਜੋੜ ਕਰ ਲਿਆ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਹੀ ਆਮ ਆਦਮੀ ਪਾਰਟੀ ਬਣਾ ਲਈ।

ਬਾਦਲ ਨੇ ਕਿਹਾ ਪੰਜਾਬ ਵਿੱਚ ਲੋਕਾਂ ਨੂੰ ਕੇਜਰੀਵਾਲ ਕੁੱਝ ਹੋਰ ਕਹਿੰਦਾ ਹੈ ਤੇ ਦਿੱਲੀ ਵਿੱਚ ਲੋਕਾਂ ਨੂੰ ਕੁਝ ਕਹਿੰਦਾ ਹੈ। ਦਿੱਲੀ ਵਿੱਚ ਤਾਂ ਸਾਲ ਹੋ ਕੇ ਕੇਜਰੀਵਾਲ ਸਰਕਾਰ ਨੂੰ ਅੱਜ ਤੱਕ ਕਿਸੇ ਔਰਤ ਦੇ ਖਾਤੇ ਵਿੱਚ ਇੱਕ ਰੁਪਇਆ ਤੱਕ ਨਹੀਂ ਪਾਇਆ। ਇੱਥੇ ਲੋਕਾਂ ਨੂੰ ਫ੍ਰੀ ਇਲਾਜ ਦੇਣ ਦੀ ਗੱਲ ਕਰ ਰਿਹਾ ਦਿੱਲੀ ਵਿੱਚ ਲੋਕ ਲਾਜ ਨੂੰ ਤਰਸ ਰਹੇ ਹਨ ਪੰਜਾਬ ਵਿੱਚ ਅਕਾਲੀ ਦਲ ਦੇ ਲੋਕਾਂ ਨੂੰ ਭਲਾਈ ਦੀਆਂ ਸਕੀਮਾਂ ਲਿਆਂਦੀਆਂ ਸਨ ਤੇ ਅੱਜ ਕਾਂਗਰਸ ਪਾਰਟੀ ਆਪਣਾ ਨਾਂ ਦੇ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਕਿਉਂਕਿ ਲੋਕਾਂ ਦਾ ਕੰਮ ਕੀਤਾ ਸੀ ਲੋਕਾਂ ਦਾ ਪਿਆਰ ਸੀ ਤੇ ਹੁਣ ਤੁਸੀਂ ਸੋਚ ਲਓ ਵੋਟ ਕਿਸ ਨੂੰ ਪਾਉਣੀ ਹੈ।

ਇਹ ਵੀ ਪੜ੍ਹੋ:ਚੰਡੀਗੜ੍ਹ ਨਿਗਮ ਚੋਣ ਨਤੀਜੇ: 'ਆਪ' ਭਾਜਪਾ ਤੇ ਕਾਂਗਰਸ ਤੋਂ ਅੱਗੇ, ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ

ETV Bharat Logo

Copyright © 2025 Ushodaya Enterprises Pvt. Ltd., All Rights Reserved.