ETV Bharat / city

ਅੰਮ੍ਰਿਤਸਰ ਤੋਂ ਕੋਲਕਾਤਾ ਲਈ ਸਿੱਧੀ ਉਡਾਣ ਸ਼ੁਰੂ - Start a direct flight from Amritsar to Kolkata

ਅੰਮ੍ਰਿਤਸਰ ਹੁਣ ਕੋਲਕਾਤਾ ਨਾਲ ਸਿੱਧਾ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ। ਅੰਮ੍ਰਿਤਸਰ-ਕੋਲਕਾਤਾ ਦਰਮਿਆਨ ਦੂਰੀ ਹੁਣ ਸਿਰਫ਼ 2 ਘੰਟੇ 40 ਮਿੰਟ ਦੀ ਰਹਿ ਗਈ ਹੈ।

ਅੰਮ੍ਰਿਤਸਰ ਤੋਂ ਕੋਲਕਤਾ ਲਈ ਸਿੱਧੀ ਉਡਾਣ ਸ਼ੁਰੂ

author img

By

Published : Dec 2, 2019, 11:40 AM IST

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਹੁਣ ਕੋਲਕਾਤਾ ਨਾਲ ਸਿੱਧਾ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ। ਅੰਮ੍ਰਿਤਸਰ-ਕੋਲਕਾਤਾ ਦਰਮਿਆਨ ਦੂਰੀ ਹੁਣ ਸਿਰਫ਼ 2 ਘੰਟੇ 40 ਮਿੰਟ ਦੀ ਰਹਿ ਗਈ ਹੈ। ਬੀਤੇ ਦਿਨੀਂ 1 ਦਸੰਬਰ ਨੂੰ ਇੰਡੀਗੋ ਵੱਲੋਂ ਸ਼ੁਰੂ ਕੀਤੀ ਗਈ ਇਸ ਉਡਾਣ ਨਾਲ ਕੋਲਕਤਾ ਦੇ ਨੇਤਾ ਜੀ ਸੁਭਾਸ਼ ਚੰਦਰ ਹਵਾਈ ਅੱਡੇ ਰਾਹੀਂ ਹੋਰ ਸ਼ਹਿਰ ਗੁਵਾਹਾਟੀ, ਸਿਲੀਗੁੜੀ, ਅਗਰਤਲਾ, ਭੁਵਨੇਸ਼ਵਰ, ਰਾਂਚੀ, ਬੈਂਕਾਕ ਵੀ ਅੰਮ੍ਰਿਤਸਰ ਨਾਲ ਜੁੜ ਗਏ ਹਨ।

ਕੋਲਕਾਤਾ ਤੋਂ ਰੋਜ਼ਾਨਾ ਸਵੇਰੇ 4:30 ਵਜੇ ਇਹ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਸਵੇਰ ਦੇ 7:10 ਵਜੇ ਅੰਮ੍ਰਿਤਸਰ ਪਹੁੰਚ ਕੇ ਫਿਰ ਸਵੇਰੇ 10:45 ਤੇ ਕੋਲਕਾਤਾ ਲਈ ਵਾਪਸ ਰਵਾਨਾ ਹੋਵੇਗੀ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਉਪਰਾਲੇ) ਦੇ ਭਾਰਤ ਦੇ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ, ਮੈਂਬਰ ਦਲਜੀਤ ਸਿੰਘ ਸੈਣੀ ਪਹਿਲੀ ਉਡਾਣ 'ਤੇ ਅੰਮ੍ਰਿਤਸਰ ਤੋਂ ਕੋਲਕਾਤਾ ਪਹੁੰਚੇ।

ਅੰਮ੍ਰਿਤਸਰ ਤੋਂ ਕੋਲਕਤਾ ਲਈ ਸਿੱਧੀ ਉਡਾਣ ਸ਼ੁਰੂ
ਅੰਮ੍ਰਿਤਸਰ ਤੋਂ ਕੋਲਕਤਾ ਲਈ ਸਿੱਧੀ ਉਡਾਣ ਸ਼ੁਰੂ

ਕੋਲਕਾਤਾ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਹਵਾਈ ਅੱਡੇ 'ਤੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਯੋਗੇਸ਼ ਕਾਮਰਾ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਡਾਣ ਨਾਲ ਇਨ੍ਹਾਂ ਸ਼ਹਿਰਾਂ ਦੇ ਵਿਚਕਾਰ ਨਾ ਸਿਰਫ਼ ਸੈਲਾਨੀਆਂ ਦੀ ਆਵਾਜਾਈ ਵੱਧੇਗੀ, ਸਗੋਂ ਕਾਰੋਬਾਰ ਅਤੇ ਵਪਾਰ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਇਨ੍ਹਾਂ ਸ਼ਹਿਰਾਂ ਦੀ ਅੰਤਰਰਾਸ਼ਟਰੀ ਕੁਨੈਕਟੀਵਿਟੀ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਕੋਲਕਾਤਾ ਦੇ ਮੁਸਾਫਿਰ ਅੰਮ੍ਰਿਤਸਰ ਤੋਂ ਬਰਮਿੰਘਮ, ਲੰਡਨ, ਦੁਬਈ, ਸ਼ਾਰਜਾਹ, ਅਸ਼ਕਾਬਾਦ, ਦੋਹਾ, ਤਾਸ਼ਕੰਦ ਆਦਿ ਲਈ ਕੌਮਾਂਤਰੀ ਉਡਾਣਾਂ ਵੀ ਲੈ ਸਕਣਗੇ।

ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਗਮੋਗਨ ਸਿੰਘ ਨੇ ਕਿਹਾ ਕਿ ਇਸ ਉਡਾਣ ਨਾਲ ਹੁਣ ਸਿਰਫ਼ ਸਿੱਖ ਹੀ ਨਹੀਂ ਬਲਕਿ ਸਮੂਹ ਬੰਗਾਲੀ ਭਾਈਚਾਰਾ ਸਿਰਫ਼ ਢਾਈ ਘੰਟਿਆਂ ਵਿੱਚ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈ ਪਹੁੰਚ ਸਕੇਗਾ। ਕੋਲਕਾਤਾ ਨਿਵਾਸੀ ਸਿਮਰਤ ਪਾਲ ਸਿੰਘ ਨੇ ਕੇਂਦਰ ਸਰਕਾਰ ਅਤੇ ਸ਼ਹਿਰੀ ਹਵਾਬਾਜੀ ਮੰਤਰਾਲੇ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਹ ਫਲਾਈ ਅੰਮ੍ਰਿਤਸਰ ਮੁਹਿੰਮ ਦਾ ਉਪਰਾਲਾ ਹੈ ਜਿਸ ਕਰਕੇ ਕੋਲਕਾਤਾ-ਅਮ੍ਰਿਤਸਰ ਦੀ ਸਿੱਧੀ ਫਲਾਈਟ ਸ਼ੁਰੂ ਹੋ ਸਕੀ ਹੈ। ਇਸ ਪਹਿਲੀ ਉਡਾਣ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਰਹੂਮ ਮਨਜੀਤ ਸਿੰਘ ਕਲਕੱਤਾ ਦੀ ਪਤਨੀ ਸੰਤੋਖ ਕੋਰ ਵੀ ਕਲਕੱਤਾ ਪੁੱਜੇ।

ਪਾਕਿਸਤਾਨ ਨਾਲ ਵਪਾਰ ਖੁੱਲ੍ਹ ਜਾਵੇ ਤਾਂ ਲੋਕਾਂ ਨੂੰ ਪਿਆਜ਼ ਮਿਲੇਗਾ ਸਸਤਾ: ਵਪਾਰੀ

ਸ੍ਰੀ ਗੁਰੂ ਸਿੰਘ ਸਭਾ ਕੋਲਕਾਤਾ ਵੱਲੋਂ ਗੁਰਦੁਆਰਾ ਜਗਤ ਸੁਧਾਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਯੋਜਿਤ ਗੁਰਮਤਿ ਸਮਾਗਮਾਂ ਵਿੱਚ ਇਸ ਉਡਾਣ ਦੇ ਸ਼ੁਰੂ ਹੋਣ 'ਤੇ ਪ੍ਰਮਾਤਾ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੋਕੇ ਪ੍ਰਬੰਧਕਾਂ ਵੱਲੋਂ ਯੋਗੇਸ਼ ਕਾਮਰਾ ਅਤੇ ਦਲਜੀਤ ਸਿੰਘ ਸੈਣੀ ਦਾ ਇਸ ਉਡਾਣ ਨੂੰ ਸ਼ੁਰੂ ਕਰਾਓਣ ਦੇ ਉਪਰਾਲਿਆਂ ਲਈ ਸ਼ਾਲ ਅਤੇ ਮੋਮਾਂਟੋ ਭੇਟ ਕੀਤਾ ਗਿਆ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉੜੇ ਦੇਸ਼ ਕਾ ਆਮ ਨਾਗਰਿਕ' (ਉਡਾਨ-3) ਖੇਤਰੀ ਸੰਪਰਕ ਯੋਜਨਾ’ (ਆਰ.ਸੀ.ਐਸ.) ਸਕੀਮ ਅਧੀਨ ਪਿਛਲੇ ਸਾਲ ਅੰਮ੍ਰਿਤਸਰ ਵਿਕਾਸ ਮੰਚ ਦੇ ਡੈਲੀਗੇਸ਼ਨ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਲ ਕਰਨ ਅਤੇ ਇੱਥੋਂ 6 ਨਵੇਂ ਰੂਟ ਅਲਾਟ ਕਰਨ ਲਈ ਉਠਾਈਆਂ ਮੰਗਾਂ ’ਤੇ ਸਹਿਮਤੀ ਪ੍ਰਗਟਾਈ ਸੀ। ਇਸ ਵਿੱਚ ਅੰਮ੍ਰਿਤਸਰ ਤੋਂ ਕੋਲਕਤਾ, ਪਟਨਾ, ਜੈਪੁਰ, ਵਾਰਾਨਸੀ, ਗੋਆ ਤੇ ਧਰਮਸ਼ਾਲਾ ਸ਼ਾਮਲ ਹਣ ਜਿਸ ਵਿੱਚੋਂ ਦੋ ਰੂਟ ਅੰਮ੍ਰਿਤਸਰ-ਜੈਪੂਰ ਤੇ ਅੰਮ੍ਰਿਤਸਰ-ਪਟਨਾ ਸਪਾਈਸ ਜੈਟ ਨੂੰ ਅਤੇ ਅੰਮ੍ਰਿਤਸਰ-ਕੋਲਕਤਾ ਇੰਡੀਗੋ ਨੂੰ ਅਲਾਟ ਕੀਤੇ ਗਏ। ਜੈਪੂਰ ਅਤੇ ਪਟਨਾ ਦੀਆਂ ਉਡਾਣਾਂ ਵੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਚੁੱਕੀਆਂ ਹਨ।

Intro:Body:

ਇੰਡੀਗੋ ਵੱਲੋਂ ਅੰਮ੍ਰਿਤਸਰ-ਕੋਲਕਤਾ ਸਿੱਧੀ ਉਡਾਣ ਸ਼ੁਰੂ

ਕੋਲਕਤਾ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵਲੋਂ ਇੰਡੀਗੋ, ਕੇਂਦਰ ਸਰਕਾਰ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦਾ ਧੰਨਵਾਦ

ਫਲਾਈ ਅੰਮ੍ਰਿਤਸਰ ਦੇ ਯੋਗੇਸ਼ ਕਾਮਰਾ ਅਤੇ ਦਲਜੀਤ ਸੈਣੀ ਦਾ ਕੋਲਕਤਾ ਪਹੁੰਚਣ ਤੇ ਸਵਾਗਤ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਹੁਣ ਕੋਲਕਤਾ ਨਾਲ ਸਿੱਧੇ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ ਯਾਤਰੀਆਂ ਨੂੰ ਦਿੱਲੀ ਰਾਹੀਂ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਅੰਮ੍ਰਿਤਸਰ-ਕੋਲਕਤਾ ਦਰਮਿਆਨ ਦੂਰੀ ਹੁਣ ਸਿਰਫ 2 ਘੰਟੇ 40 ਮਿੰਟ ਦੀ ਰਹਿ ਗਈ ਹੈ

ਬੀਤੇ ਦਿਨੀਂ 1 ਦਸੰਬਰ ਨੂੰ ਇੰਡੀਗੋ ਵੱਲੋਂ ਸ਼ੁਰੂ ਕੀਤੀ ਗਈ ਇਸ ਉਡਾਣ ਨਾਲ ਕੋਲਕਤਾ ਦੇ ਨੇਤਾ ਜੀ ਸੁਭਾਸ਼ ਚੰਦਰ ਹਵਾਈ ਅੱਡੇ ਰਾਹੀਂ ਹੋਰ ਸ਼ਹਿਰ ਗੁਵਾਹਾਟੀ, ਸਿਲੀਗੁੜੀ, ਅਗਰਤਲਾ, ਭੁਵਨੇਸ਼ਵਰ, ਰਾਂਚੀ, ਬੈਂਕਾਕ ਵੀ  ਅੰਮ੍ਰਿਤਸਰ ਨਾਲ ਜੁੜ ਗਏ ਹਨ ਕੋਲਕਤਾ ਤੋਂ ਰੋਜ਼ਾਨਾ ਸਵੇਰੇ 4:30 ਵਜੇ ਇਹ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਸਵੇਰ ਦੇ 7:10 ਵਜੇ ਅੰਮ੍ਰਿਤਸਰ ਪਹੁੰਚ ਕੇ ਫਿਰ ਸਵੇਰੇ 10:45 ਤੇ ਕੋਲਕਤਾ ਲਈ ਵਾਪਸ ਰਵਾਨਾ ਹੋਵੇਗੀ

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ (ਉਪਰਾਲੇ) ਦੇ ਭਾਰਤ ਦੇ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ, ਮੈਂਬਰ ਦਲਜੀਤ ਸਿੰਘ ਸੈਣੀ ਪਹਿਲੀ ਉਡਾਣ ਤੇ ਅੰਮ੍ਰਿਤਸਰ ਤੋਂ ਕੋਲਕਤਾ ਪਹੁੰਚੇ ਕੋਲਕਤਾ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੋਂ ਹਵਾਈ ਅੱਡੇ ਤੇ ਉਹਨਾਂ ਦਾ ਫੁੱਲਾਂ ਦੇ ਬੁੱਕੇ ਭੇਟ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਯੋਗੇਸ਼ ਕਾਮਰਾ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਡਾਣ ਨਾਲ ਇਨ੍ਹਾਂ ਸ਼ਹਿਰਾਂ ਦੇ ਵਿਚਕਾਰ ਨਾ ਸਿਰਫ ਸੈਲਾਨੀਆਂ ਦੀ ਆਵਾਜਾਈਵਧੇਗੀ, ਸਗੋਂ ਕਾਰੋਬਾਰ ਅਤੇ ਵਪਾਰ ਵਿੱਚ ਵੀ ਵਾਧਾ ਹੋਵੇਗਾ ਇਸ ਤੋਂ ਇਲਾਵਾ, ਇਨ੍ਹਾਂ ਸ਼ਹਿਰਾਂ ਦੀ ਅੰਤਰਰਾਸ਼ਟਰੀ ਕੁਨੈਕਟੀਵਿਟੀ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਕੋਲਕਤਾ ਦੇ ਮੁਸਾਫਰ ਅੰਮ੍ਰਿਤਸਰ ਤੋਂ ਬਰਮਿੰਘਮ, ਲੰਡਨ, ਦੁਬਈ, ਸ਼ਾਰਜਾਹ, ਅਸ਼ਕਾਬਾਦ, ਦੋਹਾ, ਤਾਸ਼ਕੰਦ ਆਦਿ ਲਈ ਕੌਮਾਂਤਰੀ ਉਡਾਣਾਂ ਵੀ ਲੈਸਕਣਗੇ

ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਬਰ ਜਗਮੋਗਨ ਸਿੰਘ ਨੇ ਕਿਹਾ ਕਿ ਇਸ ਉਡਾਣ ਨਾਲ ਹੁਣ ਸਿਰਫ ਸਿੱਖ ਹੀ ਨਹੀਂ ਬਲਕਿ ਸਮੂਹ ਬੰਗਾਲੀ ਭਾਈਚਾਰਾ ਸਿਰਫ ਢਾਈ ਘੰਟੇ ਵਿੱਚ ਹਰਿਮੰਦਰ ਸਾਹਿਬ ਦਰਸ਼ਨ ਕਰਨ ਲਈ ਪਹੁੰਚ ਸਕੇਗਾ ਕੋਲਕਤਾ ਨਿਵਾਸੀ ਸਿਮਰਤ ਪਾਲ ਸਿੰਘ ਨੇ ਕੇਂਦਰ ਸਰਕਾਰ ਅਤੇ ਸ਼ਹਿਰੀ ਹਵਾਬਾਜੀ ਮੰਤਰਾਲੇ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਹ ਫਲਾਈ ਅੰਮ੍ਰਿਤਸਰ ਮੁਹਿੰਮ ਦਾ ਉਪਰਾਲਾ ਹੈ ਜਿਸ ਕਰਕੇ ਕੋਲਕਾਤਾ-ਅਮ੍ਰਿਤਸਰ ਦੀ ਸਿੱਧੀ ਫਲਾਈਟ ਸ਼ੁਰੂ ਹੋ ਸਕੀ ਹੈ ਇਸ ਪਹਿਲੀ ਉਡਾਣ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਰਹੂਮ . ਮਨਜੀਤ ਸਿੰਘ ਕਲਕੱਤਾ ਦੀ ਪਤਨੀ ਸੰਤੋਖ ਕੋਰ ਵੀ ਕਲਕੱਤਾ ਪੁੱਜੇ

ਉਪਰੰਤ ਸ੍ਰੀ ਗੁਰੂ ਸਿੰਘ ਸਭਾ ਕੋਲਕਾਤਾ ਵੱਲੋਂ ਗੁਰਦੁਆਰਾ ਜਗਤ ਸੁਧਾਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਯੋਜਿਤ ਗੁਰਮਤਿ ਸਮਾਗਮਾਂ ਵਿੱਚ ਇਸ ਉਡਾਣ ਦੇ ਸ਼ੁਰੂ ਹੋਣ ਤੇ ਪ੍ਰਮਾਤਾ ਦਾ ਸ਼ੁਕਰਾਨਾ ਕੀਤਾ ਗਿਆ ਇਸ ਮੋਕੇ ਪ੍ਰਬੰਧਕਾਂ ਵੱਲੋਂ ਯੋਗੇਸ਼ ਕਾਮਰਾ ਅਤੇ ਦਲਜੀਤ ਸਿੰਘ ਸੈਣੀ ਦਾ ਇਸ ਉਡਾਣ ਨੂੰ ਸ਼ੁਰੂ ਕਰਾਓਣ ਦੇ ਉਪਰਾਲਿਆਂ ਲਈ ਸ਼ਾਲ ਅਤੇ ਮੋਮਾਂਟੋ ਭੇਟ ਕੀਤਾ ਗਿਆ

ਵਰਨਣਯੋਗ ਹੈ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉੜੇ ਦੇਸ਼ ਕਾ ਆਮ ਨਾਗਰਿਕ' (ਉਡਾਨ-3) ਖੇਤਰੀ ਸੰਪਰਕ ਯੋਜਨਾ (ਆਰ.ਸੀ.ਐਸ.) ਸਕੀਮ ਅਧੀਨ ਪਿਛਲੇ ਸਾਲ ਅੰਮ੍ਰਿਤਸਰ ਵਿਕਾਸ ਮੰਚ ਦੇ ਡੈਲੀਗੇਸ਼ਨ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਲ ਕਰਨ ਅਤੇ ਇੱਥੋਂ ਛੇ ਨਵੇਂ ਰੂਟ ਅਲਾਟ ਕਰਨ ਲਈ ਉਠਾਈਆਂ ਮੰਗਾਂਤੇ ਸਹਿਮਤੀ ਪ੍ਰਗਟਾਈ ਸੀ ਇਸ ਵਿੱਚ ਅੰਮ੍ਰਿਤਸਰ ਤੋਂ ਕੋਲਕਤਾ, ਪਟਨਾ, ਜੈਪੁਰ, ਵਾਰਾਨਸੀ, ਗੋਆ ਤੇ ਧਰਮਸ਼ਾਲਾ ਸ਼ਾਮਲ ਹਣ ਜਿਸ ਵਿੱਚੋਂ ਦੋ ਰੂਟ ਅੰਮ੍ਰਿਤਸਰ-ਜੈਪੂਰ ਤੇ ਅੰਮ੍ਰਿਤਸਰ-ਪਟਨਾ ਸਪਾਈਸ ਜੈਟ ਨੂੰ ਅਤੇ ਅੰਮ੍ਰਿਤਸਰ-ਕੋਲਕਤਾ ਇੰਡੀਗੋ ਨੂੰ ਅਲਾਟ ਕੀਤੇ ਗਏ ਜੈਪੂਰ ਅਤੇ ਪਟਨਾ ਦੀਆਂ ਉਡਾਣਾਂ ਵੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਚੁੱਕੀਆਂ ਹਨ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.