ETV Bharat / city

ਗਣੇਸ਼ ਚਤੁਰਥੀ ਦੇ ਤਿਉਹਾਰ ਮੌਕੇ ਮੂਰਤੀਕਾਰਾਂ ਨੂੰ ਗਾਹਕਾਂ ਦੀ ਆਸ - ਗਾਹਕਾਂ ਦੀ ਆਸ

10 ਸਤੰਬਰ ਤੋਂ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ। ਗਣੇਸ਼ ਚਤੁਰਥੀ ਦੇ ਮੌਕੇ 'ਤੇ ਮੂਰਤੀਕਾਰਾਂ ਨੂੰ ਗਾਹਕਾਂ ਦੀ ਆਸ ਹੈ। ਮੂਰਤੀਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਗਿਆ ਸੀ, ਪਰ ਮੁੜ ਤਿਉਹਾਰਾਂ ਮੌਕੇ ਉਨ੍ਹਾਂ ਨੂੰ ਆਮਦਨ ਹੋਣ ਦੀ ਆਸ ਹੈ।

ਗਣੇਸ਼ ਚਤੁਰਥੀ ਦਾ ਤਿਉਹਾਰ
ਗਣੇਸ਼ ਚਤੁਰਥੀ ਦਾ ਤਿਉਹਾਰ
author img

By

Published : Sep 9, 2021, 9:39 PM IST

ਅੰਮ੍ਰਿਤਸਰ: ਗਣੇਸ਼ ਚਤੁਰਥੀ ਨੂੰ ਸ਼ਰਧਾਲੂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗਣੇਸ਼ ਚਤੁਰਥੀ ਤੋਂ ਪਹਿਲਾਂ ਭਗਵਾਨ ਗਣੇਸ਼ ਜੀ ਦੀ ਮੂਰਤੀ ਘਰ ਵਿੱਚ ਸਥਾਪਤ ਕੀਤੀ ਜਾਂਦੀ ਹੈ ਤੇ ਇਸ ਦੀ ਪੂਜਾ ਕਰਕੇ ਸ਼ਰਧਾਲੂ ਮੂਰਤੀ ਨੂੰ ਜਲਪ੍ਰਵਾਹ ਕਰਦੇ ਹਨ।

ਗਣੇਸ਼ ਚਤੁਰਥੀ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਰੌਣਕ ਵੇਖਣ ਨੂੰ ਮਿਲੀ। ਵੱਡੀ ਗਿਣਤੀ 'ਚ ਲੋਕ ਸੜਕ ਕਿਨਾਰੇ ਲੱਗੀਆਂ ਮੂਰਤੀਕਾਰਾਂ ਦੀਆਂ ਦੁਕਾਨਾਂ 'ਤੇ ਭਗਵਾਨ ਗਣੇਸ਼ ਦੀ ਮੂਰਤੀਆਂ ਖਰੀਦਦੇ ਹੋਏ ਨਜ਼ਰ ਆਏ। ਇਸ ਮੌਕੇ ਸ਼ਰਧਾਲੂਆਂ 'ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਈਟੀਵੀ ਭਾਰਤ ਨੇ ਕੋਰੋਨਾ ਕਾਲ ਦੌਰਾਨ ਮੂਰਤੀਕਾਰਾਂ ਤੋਂ ਉਨ੍ਹਾਂ ਦੇ ਕਾਰੋਬਾਰ ਸਬੰਧੀ ਆਏ ਬਦਲਾਅ ਬਾਰੇ ਜਾਣਿਆ।

ਮੂਰਤੀਕਾਰਾਂ ਨੂੰ ਗਾਹਕਾਂ ਦੀ ਆਸ
ਮੂਰਤੀਕਾਰਾਂ ਨੂੰ ਗਾਹਕਾਂ ਦੀ ਆਸ

ਮੂਰਤੀਕਾਰਾਂ ਦਾ ਰੁਜ਼ਗਾਰ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਮੂਰਤੀਕਾਰ ਸਾਕਾਰਾਮ ਨੇ ਦੱਸਿਆ ਕਿ ਉਹ ਬੀਤੇ 25 ਸਾਲਾਂ ਤੋਂ ਮੂਰਤੀਆਂ ਬਣਾਉਣ ਦਾ ਕੰਮ ਕਰਦਾ ਹੈ। ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰ ਵੀ ਮੂਰਤੀ ਬਣਾਉਂਦੇ ਹਨ। ਮੂਰਤੀਆਂ ਬਣਾਉਣ ਵਿੱਚ ਬੇਹਦ ਮਿਹਨਤ ਲੱਗਦੀ ਹੈ।

ਮੂਰਤੀਆਂ ਬਣਾਉਣ 'ਚ ਲਗਦਾ ਹੈ ਕਈ ਮਹੀਨੀਆਂ ਦਾ ਸਮਾਂ

ਮੂਰਤੀਕਾਰ ਸਾਕਾਰਾਮ ਨੇ ਦੱਸਿਆ ਕਿ ਇੱਕ ਮੂਰਤੀ ਨੂੰ ਬਣਾਉਣ ਦੇ ਲਈ ਉਨ੍ਹਾਂ ਨੂੰ ਲਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਹੈ। ਮੂਰਤੀ ਤਿਆਰ ਹੋਣ ਮਗਰੋਂ ਮੂਰਤੀ ਨੂੰ ਸੁਕਾਇਆ ਜਾਂਦਾ ਹੈ ਅਤੇ ਫਿਰ 2 ਜਾਂ 3 ਦਿਨ ਬਾਅਦ ਇਸ ਨੂੰ ਰੰਗ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੱਡੀ ਮੂਰਤੀਆਂ ਬਣਾਉਣ ਲਈ 3 ਤੋਂ 4 ਮਹੀਨੀਆਂ ਤੱਕ ਦਾ ਸਮਾਂ ਵੀ ਲੱਗਦਾ ਹੈ। ਮੂਰਤੀਆਂ ਨੂੰ ਰੰਗ ਕਰਕੇ ਮੋਤੀ, ਗੋਟੇ ਆਦਿ ਨਾਲ ਸਜਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਅੱਧੇ ਫੁੱਟ ਤੋਂ ਲੈ ਕੇ 6 ਫੁੱਟ ਤੱਕ ਦੀਆਂ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਮੂਰਤੀਆਂ ਤੋਂ ਇਲਾਵਾ ਉਹ ਮਿੱਟੀ ਦੇ ਭਾਂਡੇ, ਮਿੱਟੀ ਦੇ ਖਿਡੌਣੇ ਤੇ ਹੋਰਨਾਂ ਘਰੇਲੂ ਸਜਾਵਟੀ ਸਮਾਨ ਤਿਆਰ ਕਰਦੇ ਹਨ।

ਗਣੇਸ਼ ਚਤੁਰਥੀ ਦਾ ਤਿਉਹਾਰ

ਤਿਉਹਾਰ ਮੌਕੇ ਗਾਹਕਾਂ ਦੀ ਆਸ

ਮੂਰਤੀਕਾਰ ਨੇ ਦੱਸਿਆ ਬੀਤੇ ਸਾਲ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਗਿਆ ਸੀ, ਪਰ ਇਸ ਸਾਲ ਮਹਾਂਮਾਰੀ ਦੇ ਕੇਸ ਘੱਟਣ ਦੇ ਨਾਲ-ਨਾਲ ਹੌਲੀ- ਹੌਲੀ ਉਨ੍ਹਾਂ ਦਾ ਕਾਰੋਬਾਰ ਲੀਹ 'ਤੇ ਆ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਗਣੇਸ਼ ਚਤੁਰਥੀ ਦੇ ਮੌਕੇ ਵੱਡੀ ਗਿਣਤੀ ਵਿੱਚ ਗਾਹਕ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰੋਜ਼ੀ ਰੋਟੀ ਮਹਿਜ਼ ਮੂਰਤੀਆਂ ਵੇਚ ਕੇ ਹੀ ਚਲਦੀ ਹੈ। ਇਸ ਵਾਰ ਉਨ੍ਹਾਂ ਨੂੰ ਗਾਹਕਾਂ ਦੀ ਆਉਣ ਨਾਲ ਕੁੱਝ ਮੁਨਾਫਾ ਕਮਾਉਣ ਦੀ ਉਮੀਦ ਹੈ।

ਲੋਕਾਂ 'ਚ ਗਣੇਸ਼ ਚਤੁਰਥੀ ਨੂੰ ਲੈ ਕੇ ਭਾਰੀ ਉਤਸ਼ਾਹ

ਇਸ ਮੌਕੇ ਮੂਰਤੀਕਾਰਾਂ ਭਗਵਾਨ ਗਣੇਸ਼ ਦੀ ਮੂਰਤੀ ਖਰੀਦਣ ਆਏ ਲੋਕਾਂ ਨੇ ਕਿਹਾ ਕਿ ਉਹ ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਲੈ ਕੇ ਬੇਹਦ ਉਤਸ਼ਾਹਤ ਹਨ। ਉਹ ਮੂਰਤੀ ਲਿਜਾ ਕੇ ਘਰ ਵਿੱਚ ਸਥਾਪਤ ਕਰਨਗੇ। 10 ਦਿਨਾਂ ਤੱਕ ਭਗਵਾਨ ਗਣੇਸ਼ ਜੀ ਦੀ ਵਿਸ਼ੇਸ਼ ਪੂਜਾ ਹੁੰਦੀ ਹੈ ਤੇ ਆਖ਼ਰੀ ਦਿਨ ਮੂਰਤੀ ਵਿਸਰਜਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਘਰ ਵਿੱਚ ਪੌਜ਼ੀਟਿਵ ਐਨਰਜੀ ਤੇ ਖੁਸ਼ਨੁਮਾ ਮਾਹੌਲ ਰਹਿੰਦਾ ਹੈ ਤੇ ਇਸ ਵਾਰ ਉਹ ਜਲਦ ਹੀ ਕੋਰੋਨਾ ਮਹਾਂਮਾਰੀ ਖ਼ਤਮ ਹੋਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਗੇ।

ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ ਬੇਰੁਜ਼ਗਾਰ ਮੂਰਤੀਕਾਰ: ਦਹਾਕਿਆਂ ਤੋਂ ਸ਼ਿਲਪਕਾਰੀ ਦਾ ਕੰਮ ਕਰ ਰਿਹਾ ਪਰਿਵਾਰ ਬਣਾ ਰਿਹੈ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.