ETV Bharat / city

ਅੰਮ੍ਰਿਤਸਰ ਦੱਖਣੀ ਤੋਂ ਕਾਂਗਰਸ-ਆਪ ਦੇ ਤਕੜੇ ਮੁਕਾਬਲੇ ਵਿੱਚ ਉਮੀਦਵਾਰ ਬਦਲ ਕੇ ਚੋਣ ਲੜ ਰਿਹੈ ਅਕਾਲੀ ਦਲ - Inderbir Singh Nijjer

Punjab Assembly Election 2022: ਕੀ ਅੰਮ੍ਰਿਤਸਰ ਦੱਖਣੀ ਸੀਟ 'ਤੇ ਇੰਦਰਬੀਰ ਬੁਲਾਰੀਆ ਤੀਜੀ ਵਾਰ ਬਣਨਗੇ ਵਿਧਾਇਕ ਤੇ ਜਾਂ ਫੇਰ ਅਕਾਲੀ ਦਲ ਦੇ ਤਲਬੀਰ ਸਿੰਘ ਗਿੱਲ ਦੇਣਗੇ ਟੱਕਰ ਤੇ ਜਾਂ ਫੇਰ ਆਮ ਆਦਮੀ ਪਾਰਟੀ ਦੇ ਇੰਦਰਬੀਰ ਸਿੰਘ ਨਿੱਝਰ ਨਾਲ ਹੀ ਹੋਵੇਗਾ ਸਿੱਧਾ ਮੁਕਾਬਲਾ, ਜਾਣੋਂ ਇਥੋਂ ਦਾ ਸਿਆਸੀ ਹਾਲ...।Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਅੰਮ੍ਰਿਤਸਰ ਦੱਖਣੀ (Amritsar South Assembly Constituency) ’ਤੇ ਕਾਂਗਰਸ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ (Inderbir Singh Bolaria) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਕਾਂਗਰਸ-ਆਪ ਦੇ ਤਕੜੇ ਮੁਕਾਬਲੇ ਵਿੱਚ ਉਮੀਦਵਾਰ ਬਦਲ ਕੇ ਚੋਣ ਲੜ ਰਿਹੈ ਅਕਾਲੀ ਦਲ

author img

By

Published : Jan 18, 2022, 6:36 PM IST

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਅੰਮ੍ਰਿਤਸਰ ਦੱਖਣੀ ਸੀਟ (Amritsar South Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਅੰਮ੍ਰਿਤਸਰ ਦੱਖਣੀ (Amritsar South Assembly Constituency)

ਜੇਕਰ ਅੰਮ੍ਰਿਤਸਰ ਦੱਖਣੀ ਸੀਟ (Amritsar South Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ (Inderbir Singh Bolaria) ਮੌਜੂਦਾ ਵਿਧਾਇਕ ਹਨ। ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ 2017 ਵਿੱਚ ਦੂਜੀ ਵਾਰ ਵਿਧਾਇਕ ਬਣੇ ਸੀ। ਹੁਣ ਉਨ੍ਹਾਂ ਨੂੰ ਪਾਰਟੀ ਨੇ ਦੂਜੀ ਵਾਰ ਉਮੀਦਵਾਰ ਬਣਾਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਉਥੋਂ ਕਾਂਗਰਸ ਲਈ ਬੁਲਾਰੀਆ ਕਿੰਨਾ ਕੁ ਲਾਹੇਵੰਦ ਸਾਬਤ ਹੁੰਦੇ ਹਨ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੱਖਣੀ ਸੀਟ (Amritsari South Constituency) ’ਤੇ 93.51 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ (Inderbir Singh Bolaria) ਵਿਧਾਇਕ ਚੁਣੇ ਗਏ ਸੀ। ਇੰਦਰਬੀਰ ਸਿੰਘ ਬੁਲਾਰੀਆ ਨੇ ਉਸ ਸਮੇਂ ਆਮ ਆਦਮੀ ਪਾਰਟੀ ਦੇ ਇੰਦਰਬੀਰ ਸਿੰਘ ਨਿੱਝਰ (Inderbir Singh Nijjer)ਨੂੰ ਹਰਾਇਆ ਸੀ, ਜਦੋਂਕਿ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਟਿੱਕਾ (Gurpartap Singh Tikka) ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੂੰ 47581 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਇੰਦਰਬੀਰ ਸਿੰਘ ਨਿੱਝਰ ਨੂੰ 24923 ਵੋਟਾਂ ਹਾਸਲ ਹੋਈਆਂ ਸੀ ਤੇ ਅਕਾਲੀ ਭਾਜਪਾ ਦੇ ਗਠਜੋੜ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਟਿੱਕਾ 16596 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 51.36 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 26.9 ਸੀ ਤੇ ਅਕਾਲੀ ਭਾਜਪਾ ਗਠਜੋੜ ਦਾ 17.91 ਫੀਸਦ ਵੋਟ ਸ਼ੇਅਰ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅੰਮ੍ਰਿਤਸਰ ਦੱਖਣੀ (Amritsar South Assembly Constituency) 'ਤੇ 91.32 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ ਭਾਜਪਾ ਗਠਜੋੜ (SAD-BJP) ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੂੰ 48310 ਵੋਟਾਂ ਪਈਆਂ ਸੀ ਤੇ ਜਿੱਤ ਹਾਸਲ ਕੀਤੀ ਸੀ। ਕਾਂਗਰਸ (Congress)ਦੇ ਜਸਬੀਰ ਸਿੰਘ ਡਿੰਪਾ ਨੂੰ 33254 ਵੋਟਾਂ ਪਈਆਂ ਸੀ, ਜਦੋਂਕਿ ਆਜਾਦ ਉਮੀਦਵਾਰ ਨੇ 7550 ਵੋਟਾਂ ਹਾਸਲ ਕੀਤੀਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅਮ੍ਰਿਤਸਰ ਦੱਖਣੀ (Amritsar South Assembly Constituency) 'ਤੇ ਅਕਾਲੀ-ਭਾਜਪਾ ਗਠਜੋੜ ਦਾ ਵੋਟ ਸ਼ੇਅਰ 52.91 ਸੀ ਜਦੋਂਕਿ ਕਾਂਗਰਸ ਦਾ ਵੋਟ ਸ਼ੇਅਰ 36.42 ਰਿਹਾ ਸੀ ਤੇ ਆਜਾਦ ਉਮੀਦਵਾਰ ਨੇ 8.27 ਫੀਸਦੀ ਵੋਟ ਹਾਸਲ ਕੀਤੀ ਸੀ।

ਅਮ੍ਰਿਤਸਰ ਦੱਖਣੀ (Amritsar South Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਹੁਣ ਕਾਂਗਰਸ ਵਲੋਂ ਇਸ ਸੀਟ 'ਤੇ ਆਪਣਾ ਉਮੀਦਵਾਰ ਦੁਹਰਾਇਆ ਗਿਆ ਹੈ। ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ ਸਰਕਾਰ ਦੇ ਵਿਧਾਇਕ ਹਨ ਤੇ ਉਨ੍ਹਾਂ ਨੂੰ ਦੂਜੀ ਵਾਰ ਟਿਕਟ ਦਿੱਤੀ ਗਈ ਹੈ। ਉਹ ਤੀਜੀ ਵਾਰ ਚੋਣ ਲੜਨਗੇ। 2012 ਵਿੱਚ ਉਹ ਅਕਾਲੀ ਦਲ ਤੋਂ ਚੋਣ ਜਿੱਤੇ ਸੀ ਤੇ ਬਾਅਦ ਵਿੱਚ ਉਨ੍ਹਾਂ ਕਾਂਗਰਸ ਜੁਆਇਨ ਕਰ ਲਈ ਸੀ ਤੇ ਕਾਂਗਰਸ ਨੇ ਉਮੀਦਵਾਰ ਬਣਾਇਆ, ਜਿਸ ਨਾਲ 2017 ਵਿੱਚ ਉਨ੍ਹਾਂ ਨੇ ਕਾਂਗਰਸ ਤੋਂ ਵੀ ਚੋਣ ਜਿੱਤ ਲਈ। ਉਨ੍ਹਾਂ ਦੇ ਸਾਹਮਣੇ ਇਸ ਵਾਰ ਆਮ ਆਦਮੀ ਪਾਰਟੀ ਦੇ ਇੰਦਰਬੀਰ ਸਿੰਘ ਨਿੱਝਰ ਹੀ ਚੋਣ ਮੈਦਾਨ ਵਿੱਚ ਹਨ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਰਪ੍ਰਤਾਪ ਸਿੰਘ ਟਿੱਕਾ ਨੂੰ ਟਿਕਟ ਨਾ ਦੇ ਕੇ ਤਲਬੀਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਹੈ। ਅਜੇ ਭਾਜਪਾ-ਪੀਐਲਸੀ ਤੇ ਅਕਾਲੀ ਦਲ ਸੰਯੁਕਤ ਗਠਜੋੜ ਵੱਲੋਂ ਉਮੀਦਵਾਰ ਦਾ ਐਲਾਨ ਬਾਕੀ ਹੈ। ਜਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਭਾਜਪਾ ਦਾ ਪ੍ਰਭਾਵ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:ਕੇਜਰੀਵਾਲ ਕਰ ਗਏ 'ਖੇਲਾ' ! ਸਿੱਧੂ ਨੂੰ ਵੀ ਦੱਸਿਆ 'ਆਪ' ਤੋਂ ਸੀਐਮ ਦੀ ਪਸੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.