ਅੰਮ੍ਰਿਤਸਰ : ਸ਼ਹਿਰ ਦੇ ਕਟਰਾ ਜੈਮਲ ਸਿੰਘ ਇਲਾਕੇ ਦੇ ਬਾਜ਼ਾਰ ਵਿੱਚ ਦੇਰ ਰਾਤ ਦੋ ਦੁਕਾਨਾਂ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਦੋਹਾਂ ਦੁਕਾਨਾਂ ਤੋਂ ਲੱਖਾਂ ਰੁਪਏ ਦੀ ਚੋਰੀ ਕੀਤੀ ਹੈ।
ਘਟਨਾ ਬਾਰੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰਨਾਂ ਦੁਕਾਨਦਾਰਾਂ ਤੋਂ ਦੁਕਾਨ ਦੇ ਸ਼ਟਰ ਟੁੱਟੇ ਹੋਣ ਦੀ ਜਾਣਕਾਰੀ ਮਿਲੀ। ਜਦ ਉਹ ਦੁਕਾਨ ਉੱਤੇ ਪੁੱਜੇ ਤਾਂ ਉਨ੍ਹਾਂ ਨੇ ਵੇਖਿਆ ਕਿ ਦੁਕਾਨ ਦੇ ਸ਼ਟਰ ਟੁੱਟੇ ਹੋਏ ਸਨ ਅਤੇ ਦੁਕਾਨ ਦੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਹੈ ਅਤੇ ਗੋਲਕ ਖ਼ਾਲੀ ਹਨ। ਚੋਰਾਂ ਨੇ ਦੁਕਾਨ ਵਿੱਚ ਮੌਜ਼ੂਦ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਸਨ।
ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਉਨ੍ਹਾਂ ਨੂੰ ਬਾਜ਼ਾਰ ਦੀ ਦੋ ਦੁਕਾਨਾਂ ਵਿੱਚ ਲੱਖਾਂ ਦੀ ਚੋਰੀ ਹੋਣ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਤਫਤੀਸ਼ ਕੀਤੀ ਅਤੇ ਸੀਸੀਟੀਵੀ ਕੈਮਰੇ ਦੀ ਫੁੱਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫੁੱਟੇਜ ਵਿੱਚ ਚੋਰੀ ਦੀ ਵਾਰਦਾਤ ਕੈਦ ਤਾਂ ਹੋਈ ਹੈ ਪਰ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ। ਕਿਉਂਕਿ ਮੁਲਜ਼ਮਾਂ ਨੇ ਮੂੰਹ ਉੱਤੇ ਕਪੜਾ ਬੰਨਿਆ ਹੋਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।