ETV Bharat / city

ਪੈਟਰੋਲ-ਡੀਜ਼ਲ ਦੇ ਵਧਦੀਆਂ ਕੀਮਤਾਂ ਕਾਰਨ ਪੰਪ ਮਾਲਕਾਂ 'ਤੇ ਵੀ ਪੈ ਰਹੀ ਮਾਰ - ਕੇਂਦਰੀ ਪੈਟਰੋਲੀਅਮ ਮੰਤਰੀ

ਪੈਟਰੋਲ ਪੰਪ ਦੇ ਮਾਲਕਾਂ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਘੱਟਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਵਲੋਂ ਅਕਸਾਈਜ਼ ਡਿਊਟੀ ਅਤੇ ਸੂਬਾ ਸਰਕਾਰਾਂ ਵਲੋਂ ਵੈਟ ਘੱਟ ਨਹੀਂ ਕੀਤੇ ਜਾ ਰਹੇ। ਜਿਸ ਕਾਰਨ ਹਰ ਵਿਅਕਤੀ ਦੀ ਜੇਬ੍ਹ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ ਸਰਕਾਰ ਇਨ੍ਹਾਂ ਨੂੰ ਕੁਝ ਘੱਟ ਕਰਦੀ ਹੈ ਤਾਂ ਆਮ ਆਦਮੀ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਪੈਟਰੋਲ ਡੀਜ਼ਲ ਦੇ ਵੱਧਦੇ ਰੇਟਾਂ ਕਾਰਨ ਪੈਟਰੋਲ ਪੰਪ ਦੇ ਮਾਲਕਾਂ 'ਤੇ ਵੀ ਪੈ ਰਹੀ ਮਾਰ

author img

By

Published : Jun 15, 2021, 1:50 PM IST

ਅੰਮ੍ਰਿਤਸਰ: ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਾਲ ਆਮ ਲੋਕਾਂ ਦੀ ਜਿੰਦਗੀ 'ਤੇ ਕਾਫ਼ੀ ਪ੍ਰਭਾਵ ਪਿਆ ਹੈ। ਲੋਕਾਂ ਦੇ ਅਰਥਚਾਰੇ ਨੂੰ ਮਹਿੰਗਾਈ ਨੇ ਸੱਟ ਮਾਰੀ ਹੈ। ਜਿਸ ਨਾਲ ਉਨ੍ਹਾਂ ਦੀ ਜੇਬ੍ਹ 'ਤੇ ਆਸਰ ਪਿਆ ਹੈ। ਇਸ ਨੂੰ ਲੈਕੇ ਪੈਟਰੋਲ ਪੰਪ ਦੇ ਮਾਲਿਕ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਸਬੰਧੀ ਜਦੋਂ ਈਟੀਵੀ ਭਾਰਤ ਨੇ ਪੰਪ ਮਾਲਿਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦਾ ਸਾਰਾ ਸਿਸਟਮ ਕੰਪਨੀਆਂ ਦੇ ਹੱਥ ਦੇ ਦਿੱਤਾ ਗਿਆ ਹੈ। ਜਿਸ ਕਾਰਨ ਜਿਥੇ ਗ੍ਰਾਹਕ ਮਹਿੰਗਾਈ ਦੀ ਮਾਰ ਝੱਲ ਰਿਹਾ, ਉਥੇ ਹੀ ਪੰਪ ਮਾਲਿਕ ਵੀ ਇਸ ਦੇ ਪ੍ਰਭਾਵ 'ਚ ਆ ਰਹੇ ਹਨ।

ਪੈਟਰੋਲ ਡੀਜ਼ਲ ਦੇ ਵੱਧਦੇ ਰੇਟਾਂ ਕਾਰਨ ਪੈਟਰੋਲ ਪੰਪ ਦੇ ਮਾਲਕਾਂ 'ਤੇ ਵੀ ਪੈ ਰਹੀ ਮਾਰ

ਅਕਸਾਈਜ ਡਿਊਟੀ 'ਤੇ ਵੈਟ

ਇਸ ਸਬੰਧੀ ਪੈਟਰੋਲ ਪੰਪ ਦੇ ਮਾਲਿਕ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਘੱਟਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਵਲੋਂ ਅਕਸਾਈਜ ਡਿਊਟੀ ਅਤੇ ਸੂਬਾ ਸਰਕਾਰਾਂ ਵਲੋਂ ਵੈਟ ਘੱਟ ਨਹੀਂ ਕੀਤੇ ਜਾ ਰਹੇ। ਜਿਸ ਕਾਰਨ ਹਰ ਵਿਅਕਤੀ ਦੀ ਜੇਬ੍ਹ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ ਸਰਕਾਰ ਇਨ੍ਹਾਂ ਨੂੰ ਕੁਝ ਘੱਟ ਕਰਦੀ ਹੈ ਤਾਂ ਆਮ ਆਦਮੀ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਪੰਪ ਮਾਲਿਕਾਂ ਦਾ ਕਮਿਸ਼ਨ

ਇਸ ਦੇ ਨਾਲ ਹੀ ਪੈਟਰੋਲ ਪੰਪ ਦੇ ਮਾਲਿਕ ਦਾ ਕਹਿਣਾ ਕਿ ਵੱਧ ਰਹੀ ਮਹਿੰਗਾਈ ਕਾਰਨ ਉਨ੍ਹਾਂ ਨੂੰ ਵੀ ਨੁਕਸਾਨ ਝੱਲਣੇ ਪੈ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਪੈਟਰੋਲ ਦੀਆਂ ਕੀਮਤਾਂ 'ਚ ਤਾਂ ਦਿਨ ਪਰ ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਪਰ ਪੰਪ ਮਾਲਿਕਾਂ ਦਾ ਕਮਿਸ਼ਨ ਨਹੀਂ ਵਧਾਇਆ ਜਾਂਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂਨੀਅਨ ਨਾਲ ਕਈ ਵਾਰ ਗੱਲ ਕਰ ਚੁੱਕੇ ਹਨ ਅਤੇ ਨਾਲ ਹੀ ਕੇਂਦਰੀ ਪੈਟਰੋਲੀਅਮ ਮੰਤਰੀ ਨੂੰ ਵੀ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਕਿ ਵਧਦੀ ਮਹਿੰਗਾਈ ਕਾਰਨ ਉਨ੍ਹਾਂ ਦੀ ਆਮਦਨ ਸਥਿਰ ਹੈ ਪਰ ਖਰਚ ਵੱਧਦੇ ਜਾ ਰਹੇ ਹਨ।

ਪੈਟਰੋਲ ਪੰਪ ਵਾਲੇ ਦਿੰਦੇ ਅਡਵਾਂਸ ਰੈਵੀਨਿਊ

ਪੰਪ ਮਾਲਿਕ ਦਾ ਕਹਿਣਾ ਕਿ ਸਿਰਫ਼ ਉਨ੍ਹਾਂ ਦੇ ਕੰਮ 'ਚ ਹੀ ਸਰਕਾਰ ਨੂੰ ਅਡਵਾਂਸ ਰੈਵਨਿਊ ਜਾਂਦਾ ਹੈ, ਜਦਕਿ ਬਾਕੀ ਦੇ ਕਾਰੋਬਾਰਾਂ 'ਚ ਸਰਕਾਰ ਨੂੰ ਦੇਰੀ ਨਾਲ ਰੈਵਨਿਊ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਸਰਕਾਰ ਉਨ੍ਹਾਂ ਦਾ ਧਿਆਨ ਨਹੀਂ ਰੱਖਦੀ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਵੈਟ ਵੱਧ ਹੋਣ ਕਾਰਨ ਨਾਲ ਲੱਗਦੇ ਸੂਬਿਆਂ ਤੋਂ ਲੋਕ ਤੇਲ ਭਰਵਾ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਵੀ ਪੰਪ ਦੇ ਕਰਿੰਦਿਆਂ ਵਲੋਂ ਆਪਣੀ ਡਿਊਟੀ ਕੀਤੀ ਗਈ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ਖੁਦਕੁਸ਼ੀ ਕਰ ਰਹੇ ਡੀਲਰ

ਇਸ ਦੇ ਨਾਲ ਹੀ ਪੰਪ ਮਾਲਿਕ ਦਾ ਕਹਿਣਾ ਕਿ ਪੈਟਰੋਲ ਅਤੇ ਡੀਜ਼ਲ ਦੇ ਡੀਲਰਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਕਈ ਡੀਲਰ ਖੁਦਕੁਸ਼ੀਆਂ ਦੇ ਰਾਹ ਤੁਰ ਪਏ ਹਨ। ਉਨ੍ਹਾਂ ਦਾ ਕਹਿਣਾ ਕਿ ਬਹੁਤੇ ਡੀਲਰਾਂ ਕੋਲ ਤੇਲ ਪਵਾਉਣ ਲਈ ਵੀ ਪੈਸੇ ਨਹੀਂ ਹਨ, ਜਿਸ ਕਾਰਨ ਉਹ ਕੰਮ ਛੱਡ ਕੇ ਘਰ ਬੈਠ ਗਏ ਹਨ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਵੱਲ ਵਿੀ ਧਿਆਨ ਦਿੱਤਾ ਜਾਵੇ।

ਇਹ ਵੀ ਪੜ੍ਹੋ:ਚਾਰਧਾਮ ਯਾਤਰਾ ਹੋਈ ਮੁਲਤਵੀ , ਜਾਣੋ ਕੀ ਹੈ ਕਾਰਨ ?

ETV Bharat Logo

Copyright © 2025 Ushodaya Enterprises Pvt. Ltd., All Rights Reserved.