ETV Bharat / city

ਆਮ ਆਦਮੀ ਕਲੀਨਿਕ ਦਾ ਰਿਆਲਟੀ ਚੈੱਕ, ਮਰੀਜ਼ਾਂ ਨੇ ਦੱਸੀ ਅਸਲੀਅਤ - ਆਮ ਆਦਮੀ ਕਲੀਨਿਕ ਦਾ ਦੌਰਾ

ਆਮ ਆਦਮੀ ਕਲੀਨਿਕ ਨੂੰ ਖੁੱਲ੍ਹੇ ਹੋਏ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਅੰਮ੍ਰਿਤਸਰ ਦੇ ਰਈਆ ਵਿਖੇ ਖੁੱਲ੍ਹੇ ਆਮ ਆਦਮੀ ਕਲੀਨਿਕ ਦਾ ਰਿਆਲਿਟੀ ਚੈੱਕ ਕੀਤਾ ਗਿਆ। ਪੜੋ ਇਹ ਪੂਰੀ ਖਬਰ...

Realty check of Aam Aadmi Clinic
ਆਮ ਆਦਮੀ ਕਲੀਨਿਕ ਦਾ ਰਿਆਲਟੀ ਚੈੱਕ
author img

By

Published : Sep 26, 2022, 12:18 PM IST

ਅੰਮ੍ਰਿਤਸਰ: ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਵਾਅਦਾ ਕਰਦਿਆਂ ਚੋਣ ਮਨੋਰਥ ਪੱਤਰ ਵਿਚ ਦਿੱਲੀ ਦੀ ਤਰਜ ’ਤੇ ਪੰਜਾਬ ਵਿੱਚ ਵੀ ਸਿਹਤ ਸੇਵਾਵਾਂ ਨੂੰ ਲੈ ਕੇ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਪੂਰਾ ਕਰਦਿਆਂ ਬੀਤੇ ਮਹੀਨੇ 15 ਅਗਸਤ ਨੂੰ 75ਵੇਂ ਅਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿੱਚ 75 ਆਮ ਆਦਮੀ ਕਲੀਨਿਕ ਪੰਜਾਬ ਵਾਸੀਆਂ ਦੇ ਸਪੁਰਦ ਕੀਤੇ ਗਏ ਸਨ ਅਤੇ 2 ਦਿਨ ਬਾਅਦ ਵਿੱਚ 25 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕਰਦਿਆਂ ਕੁੱਲ 100 ਕਲੀਨਿਕ ਸ਼ੁਰੂ ਕਰ ਦਿੱਤੇ ਗਏ ਸਨ।

ਹੁਣ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਰਈਆ ਵਿੱਚ ਸਥਿਤ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ। ਮੁਹੱਲਾ ਕਲੀਨਿਕ ਵਿੱਚ ਆਏ ਮਰੀਜ਼ਾਂ ਨੇ ਦੱਸਿਆ ਕਿ ਉਹ ਆਪਣੀ ਸਿਹਤ ਸਮੱਸਿਆ ਸਬੰਧੀ ਦੇ ਕਾਰਨ ਆਮ ਆਦਮੀ ਕਲੀਨਿਕ ਵਿਚ ਆਏ ਹਨ ਜਿੱਥੇ ਸਟਾਫ ਅਤੇ ਡਾਕਟਰ ਵਲੋਂ ਵਧਿਆ ਢੰਗ ਨਾਲ ਸਿਹਤ ਸੇਵਾਵਾਂ ਦੇਣ ਤੋਂ ਇਲਾਵਾ ਚੰਗੇ ਢੰਗ ਨਾਲ ਸਿਹਤ ਜਾਂਚ ਕਰ ਦਵਾਈ ਦਿੱਤੀ ਜਾ ਰਹੀ ਹੈ। ਉਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਦਾ ਧੰਨਵਾਦ ਕੀਤਾ।

ਆਮ ਆਦਮੀ ਕਲੀਨਿਕ ਦਾ ਰਿਆਲਟੀ ਚੈੱਕ

ਆਮ ਆਦਮੀ ਕਲੀਨਿਕ ਰਈਆ ਵਿੱਚ ਮੁੱਖ ਡਾਕਟਰ ਵਜੋਂ ਤੈਨਾਤ ਡਾ. ਹਰਮੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਸਹੀ ਅਤੇ ਸਮੇਂ ਅਨੁਸਾਰ ਚੰਗੀਆ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ ਅਤੇ ਪਹਿਲਾਂ ਨਾਲੋਂ ਹੁਣ ਕਲੀਨਿਕ ਵਿਚ ਮਰੀਜਾਂ ਦੀ ਗਿਣਤੀ ਵਧੀ ਹੈ। ਰੋਜ਼ਾਨਾ ਕਰੀਬ 70 ਮਰੀਜ ਆਪਣੀ ਸਿਹਤ ਸਬੰਧੀ ਸੇਵਾਵਾਂ ਲੈਣ ਲਈ ਕਲੀਨਿਕ ਪਹੁੰਚ ਰਹੇ ਹਨ।

ਉਨਾਂ ਦੱਸਿਆ ਕਿ ਕਲੀਨਿਕ ਸਾਹਮਣੇ ਬਣੀ ਮੰਡੀ ਕਾਰਨ ਥੋੜਾ ਆਉਣ ਜਾਣ ਦੀ ਦਿੱਕਤ ਆਉਂਦੀ ਹੈ ਜਿਸ ਲਈ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ, ਇਸਦੇ ਨਾਲ ਹੀ ਕਲੀਨਿਕ ’ਤੇ ਕੋਈ ਸੁਰੱਖਿਆ ਕਰਮੀ ਤੈਨਾਤ ਨਹੀਂ ਹੈ ਜਿਸ ਕਾਰਨ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਇਹ ਵੀ ਪੜੋ: ਚੰਡੀਗੜ੍ਹ ਯੂਨੀਵਰਸਿਟੀ MMS ਮਾਮਲਾ: ਅੱਜ ਤਿੰਨ ਮੁਲਜ਼ਮਾਂ ਦੀ ਮੁਹਾਲੀ ਖਰੜ ਅਦਾਲਤ ਵਿੱਚ ਪੇਸ਼ੀ

ETV Bharat Logo

Copyright © 2025 Ushodaya Enterprises Pvt. Ltd., All Rights Reserved.