ਅੰਮ੍ਰਿਤਸਰ: ਜੋੜਾ ਫਾਟਕ ਉੱਤੇ ਟਰੇਨ ਰੁਕਣ ਦਾ ਮਾਮਲਾ (Amritsar Joda Fatak case) ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਹੈ। ਟਰੇਨ ਆਉਣ ਤੋਂ ਪਹਿਲਾਂ ਗੇਟ ਵਰਕਰ 100 ਤੋਂ ਵੱਧ ਵਾਹਨਾਂ ਨੂੰ ਹਟਾਉਣ ਵਿੱਚ ਰੁੱਝਿਆ ਰਿਹਾ। ਭੀੜ ਜ਼ਿਆਦਾ ਹੋਣ ਕਾਰਨ ਉਹ ਇਨ੍ਹਾਂ ਨੂੰ ਹਟਾਉਣ ਵਿੱਚ ਅਸਫ਼ਲ ਰਿਹਾ ਅਤੇ ਆਖ਼ਰਕਾਰ ਟਰੇਨ ਨੂੰ ਬ੍ਰੇਕ ਲਗਾਉਣੀ ਪਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਏ ਰੇਲਵੇ ਵਿਭਾਗ ਜਲਦ ਇਸ 'ਤੇ ਕਾਰਵਾਈ ਸ਼ੁਰੂ ਕਰਨ ਜਾ ਰਿਹਾ ਹੈ। ਜੌੜਾ ਫਾਟਕ ਰੇਲਵੇ ਕਰਾਸਿੰਗ 'ਤੇ ਖੁੱਲ੍ਹੇ ਫਾਟਕ ਤੋਂ ਰੇਲ ਗੱਡੀਆਂ ਲੰਘਣ ਦੀਆਂ ਘਟਨਾਵਾਂ ਰੋਜ਼ਾਨਾ ਵਾਪਰਨ ਲੱਗ ਪਈਆਂ ਹਨ। ਇਸ ਫਾਟਕ ਉੱਤ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ।
ਸੋਮਵਾਰ ਨੂੰ ਇੱਕ ਖੁੱਲ੍ਹੇ ਜੋੜਾ ਫਾਟਕ ਤੋਂ ਲੰਘਣ ਵਾਲੀ ਰੇਲਗੱਡੀ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜੋੜਾ ਫਾਟਕ ’ਤੇ ਤਾਇਨਾਤ ਮੁਲਾਜ਼ਮ ਕਰੀਬ 15-20 ਮਿੰਟ ਤੱਕ ਗੇਟ ਬੰਦ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਉੱਥੋਂ ਲੰਘ ਰਹੀ ਭੀੜ ਨੇ ਨਾ ਤਾਂ ਬ੍ਰੇਕ ਲਗਾਈ ਅਤੇ ਨਾ ਹੀ ਟਰੈਕ ਨੂੰ ਸਾਫ਼ ਕੀਤਾ। ਅਖੀਰ ਜਲੰਧਰ ਵਾਲੇ ਪਾਸੇ ਤੋਂ ਆ ਰਹੀ ਟਰੇਨ ਨੂੰ ਬ੍ਰੇਕ ਲਗਾਉਣੀ ਪਈ। ਜਿਸ ਤੋਂ ਬਾਅਦ ਫਾਟਕ ਸਟਾਫ਼ ਨੇ ਲੋਕਾਂ ਨੂੰ ਗੱਡੀਆਂ ਨੂੰ ਅੱਗੇ-ਪਿੱਛੇ ਜਾਣ ਲਈ ਬੇਨਤੀ ਕੀਤੀ ਅਤੇ ਟਰੇਨ ਨੂੰ ਰਵਾਨਾ ਕਰ ਦਿੱਤਾ ਗਿਆ।
ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਪੁਰਾਣਾ ਅੰਡਰ ਰੇਲਵੇ ਕਰਾਸਿੰਗ ਬੰਦ ਹੋ ਗਿਆ ਹੈ। ਜਿਸ ਕਾਰਨ ਰੇਲਵੇ ਕਰਾਸਿੰਗ 'ਤੇ ਭੀੜ ਵਧਣ ਲੱਗੀ ਹੈ। ਸੋਮਵਾਰ ਸ਼ਾਮ ਨੂੰ ਵੀ ਅਜਿਹਾ ਹੀ ਹੋਇਆ। ਜਲੰਧਰ ਤੋਂ ਆ ਰਹੀ ਰੇਲਗੱਡੀ ਜੋੜਾ ਫਾਟਕ ਕੋਲ ਪੁੱਜੀ ਤਾਂ ਉੱਥੋਂ ਲੰਘ ਰਹੀ ਭੀੜ ਨੇ ਆਪਣੀਆਂ ਗੱਡੀਆਂ ਨਹੀਂ ਰੋਕੀਆਂ। ਜਿਸ ਕਾਰਨ ਫਾਟਕ ਬੰਦ ਨਹੀਂ ਹੋ ਸਕਿਆ ਅਤੇ ਸਥਿਤੀ ਨੂੰ ਦੇਖਦੇ ਹੋਏ ਟਰੇਨ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ।
ਇਹ ਵੀ ਪੜੋ: ਮਨੀਸ਼ ਸਿਸੋਦੀਆ ਦੇ ਲਾਕਰ ਦੀ ਜਾਂਚ ਲਈ ਅੱਜ ਪਹੁੰਚੇਗੀ CBI, ਆਪ ਅਤੇ ਭਾਜਪਾ ਦੇ ਵਿਧਾਇਕਾਂ ਦਾ ਪ੍ਰਦਰਸ਼ਨ ਜਾਰੀ