ਅੰਮ੍ਰਿਤਸਰ: ਇੱਕ ਨਿੱਜੀ ਪ੍ਰੋਗਰਾਮ ’ਚ ਸ਼ਿਰਕਤ ਕਰਨ ਪਹੁੰਚੇ ਫਿਲਮੀ ਅਦਾਕਾਰਾ ਸਤਿੰਦਰ ਸੱਤੀ (punjabi film industry is happy with victory of bhagwant maan) ਨੇ ਜਿੱਥੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ (artist satinder satti praised bhagwant maan)। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਜੋ ਵੀ ਕੰਮ ਕੀਤਾ ਹੈ ਬਹੁਤ ਹੀ ਜਨੂੰਨ ਨਾਲ ਕੀਤਾ (bhagwant maan did everything with sipirit) ਹੈ ਆਮ ਆਦਮੀ ਪਾਰਟੀ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਲੇਕਿਨ ਭਗਵੰਤ ਮਾਨ ਆਮ ਆਦਮੀ ਪਾਰਟੀ ਲਈ ਚੱਟਾਨ ਬਣ ਕੇ ਖੜ੍ਹੇ ਰਹੇ।
ਸੱਤੀ ਨੇ ਕਿਹਾ ਕਿ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਇਕ ਫਿਲਮੀ ਜਗਤ ਦੇ ਵਿਚੋਂ ਕੋਈ ਕਲਾਕਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਇਸ ਦੇ ਨਾਲ ਹੀ ਬੋਲਦੇ ਹੋਏ ਸਤਿੰਦਰ ਸੱਤੀ ਨੇ ਕਿਹਾ ਕਿ ਅਸੀਂ ਪੂਰੀ ਆਸ ਕਰਦੇ ਹਾਂ ਕਿ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਵਾਅਦੇ ਜਾਂ ਗਾਰੰਟੀਆਂ ਦਿੱਤੀਆਂ ਹਨ ਉਸ ਨੂੰ ਭਗਵੰਤ ਮਾਨ ਜਲਦ ਤੋਂ ਜਲਦ ਪੂਰੀਆਂ ਕਰਵਾਉਣਗੇ।
ਫ਼ਿਲਮ ਇੰਡਸਟਰੀ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਹੁਣ ਆਪਣੀ ਫਿਲਮ ਇੰਡਸਟਰੀ ਲਈ ਵੀ ਕੁਝ ਵਧੀਆ ਕਰਨ ਅਤੇ ਚੰਗੀਆਂ ਫਿਲਮਾਂ ਦੀ ਪਾਲਿਸੀ ਬਣਾਉਣ ਅਤੇ ਚੰਗੀਆਂ ਫ਼ਿਲਮਾਂ ਨੂੰ ਟੈਕਸ ਰਹਿਤ ਕਰਨ ਦੀ ਵੀ ਪਾਲਸੀ ਬਣਾਉਣ (bhagwant should introduce tax free policy for films)। ਉਨ੍ਹਾਂ ਕਿਹਾ ਕਿ ਪੰਜਾਬ ਦੀ ਫ਼ਿਲਮ ਇੰਡਸਟਰੀ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਆਪਣਾ ਨਾਮ ਕਮਾ ਚੁੱਕੀ ਹੈ।
ਕਿਓਂਕਿ ਮੁੰਬਈ ਤੋਂ ਕੁਝ ਅਦਾਕਾਰ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਪੰਜਾਬ ਪਹੁੰਚ ਰਹੇ ਹਨ ਲੇਕਿਨ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਪੰਜਾਬ ਦਾ ਕੋਈ ਬਜਟ ਵਿੱਚ ਵਾਧਾ ਨਹੀਂ ਹੋ ਰਿਹਾ ਇਸ ਲਈ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਹੁਣ ਕੋਈ ਪੰਜਾਬ ਲਈ ਵਧੀਆ ਪਾਲਿਸੀ ਲੈ ਕੇ ਆਉਣਾ ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਅਜਿਹਾ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਬਣੀ ਹੈ ਅਤੇ ਹੁਣ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦਾ ਇਹ ਸੁਪਨਾ ਪੂਰਾ ਕਰਨ ਦਾ ਵੇਲਾ ਹੈ।
ਜ਼ਿਕਰਯੋਗ ਹੈ ਕਿ ਸਤਿੰਦਰ ਸੱਤੀ ਜਿੱਥੇ ਫਿਲਮੀ ਅਦਾਕਾਰਾ ਹੈ ਉਥੇ ਹੀ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ‘ਚ ਵੀ ਆਪਣੀਆਂ ਸੇਵਾਵਾਂ ਕੁਝ ਸਮਾਂ ਪਹਿਲਾਂ ਦਿੱਤੀਆਂ ਗਈਆਂ ਹਨ ਲੇਕਿਨ ਭਗਵੰਤ ਮਾਨ ਦੇ ਜਿੱਤਣ ਨਾਲ ਸਤਿੰਦਰ ਸੱਤੀ ਆਪਣੇ ਫਿਲਮੀ ਅਦਾਕਾਰ ਭਾਈਚਾਰੇ ਦਾ ਸਾਥ ਦੇਂਦੀ ਹੋਈ ਨਜ਼ਰ ਆਈ ਉਨ੍ਹਾਂ ਕਿਹਾ ਕਿ ਹੁਣ ਸਾਨੂੰ ਪੂਰੀ ਆਸ ਹੈ ਕਿ ਭਗਵੰਤ ਮਾਨ ਜਿੱਥੇ ਪੰਜਾਬ ਦੇ ਲੋਕਾਂ ਦਾ ਸੋਚਾਂਗੇ ਉਤੇ ਹੀ ਫਿਲਮ ਇੰਡਸਟਰੀ ਬਾਰੇ ਵੀ ਜ਼ਰੂਰ ਕੁਝ ਵਧੀਆ ਸੋਚਣਗੇ।
ਉਨ੍ਹਾਂ ਕਿਹਾ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਅਤੇ ਆਪਣੀ ਫ਼ਿਲਮ ਇੰਡਸਟਰੀ ਲਈ ਕੀ ਕੁਝ ਨਵਾਂ ਕਰਦੇ ਹਨ ਜਾਂ ਦੂਸਰੀ ਰਵਾਇਤੀਆਂ ਪਾਰਟੀਆਂ ਵਾਂਗ ਪੰਜਾਬ ਦੇ ਲੋਕਾਂ ਜਾਂ ਫਿਲਮ ਇੰਡਸਟਰੀ ਦੇ ਕਲਾਕਾਰਾਂ ਨਾਲ ਕੋਈ ਜਜ਼ਬਾਤਾਂ ਨਾਲ ਖਿਲਵਾੜ ਤਾਂ ਨਹੀਂ ਕਰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਹੁਣ ਪੂਰੇ ਪੰਜਾਬ ਨੂੰ ਭਗਵੰਤ ਮਾਨ ਤੋਂ ਇਕ ਉਮੀਦ ਦੀ ਕਿਰਨ ਜਾਗਦੀ ਹੋਈ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ