ਅੰਮ੍ਰਿਤਸਰ: ਸ਼ਹਿਰ ਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਭਾਰਤੀ ਫੌਜ ਦੀ ਖੁਫੀਆਂ ਜਾਣਕਾਰੀ ਪਾਕਿਸਤਾਨ ਨੂੰ ਦੇਣ ਵਾਲੇ ਦੋ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਦੋਵੇਂ ਜਾਸੂਸ ਪਾਕਿਸਤਾਨ ’ਚ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਪਹੁੰਚਾ ਰਹੇ ਸੀ ਜਿਨ੍ਹਾਂ ਨੂੰ ਹਿਰਾਸਤ ਚ ਲੈ ਲਿਆ ਹੈ।
2 ਜਾਸੂਸਾਂ ਨੂੰ ਕੀਤਾ ਗ੍ਰਿਫਤਾਰ: ਮਿਲੀ ਜਾਣਕਾਰੀ ਮੁਤਾਬਿਕ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਜ਼ਫਰ ਰਿਆਜ਼ ਅਤੇ ਉਸਦੇ ਸਾਥੀ ਸ਼ਮਸ਼ਾਦ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਦੋਵੇ ਅੰਮ੍ਰਿਤਸਰ ਚ ਕਿਰਾਏ ਦੇ ਮਕਾਨ ਚ ਰਹਿੰਦੇ ਸੀ ਜਿੱਥੇ ਦੋਵੇਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਨਿੰਬੂ ਪਾਣੀ ਵੇਚਦੇ ਸੀ।
ਜ਼ਫਰ ਦਾ ਪਾਕਿਸਤਾਨੀ ਨਾਗਰਿਕ ਨਾਲ ਹੋਇਆ ਸੀ ਵਿਆਹ: ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਲ 2005 ਚ ਜਫਰ ਦਾ ਵਿਆਹ ਇੱਕ ਪਾਕਿਸਤਾਨ ਨਾਗਰਿਕ ਰਾਬੀਆ ਦੇ ਨਾਲ ਹੋਇਆ ਸੀ। ਸਾਲ 2012 ’ਚ ਇੱਕ ਹਾਦਸੇ ਦੇ ਕਾਰਨ ਉਨ੍ਹਾਂ ਦੇ ਘਰ ਦੀ ਹਾਲਤ ਖਰਾਬ ਹੋ ਗਈ। ਜਿਸ ਕਾਰਨ ਰਾਬੀਆ ਜਫਰ ਨੂੰ ਆਪਣੇ ਨਾਲ ਪਾਕਿਸਤਾਨ ਲੈ ਗਈ।
ਜ਼ਫਰ ਪਾਕਿਸਤਾਨੀ ਖੁਫੀਆ ਅਧਿਕਾਰੀ ਨਾਲ ਮਿਲਿਆ: ਇਲਾਜ ਦੇ ਬਹਾਨੇ ਜਫਰ ਭਾਰਤ ਆਉਂਦਾ ਜਾਂਦਾ ਰਹਿੰਦਾ ਸੀ। ਇਸੇ ਦੌਰਾਨ ਉਹ ਪਾਕਿਸਤਾਨ ਦੇ ਇੱਕ ਖੁਫੀਆ ਅਧਿਕਾਰੀ ਦੇ ਸੰਪਰਕ ਚ ਆਇਆ ਜਿਸਦਾ ਨਾਂ ਅਵੈਸੀ ਸੀ ਜਿਸ ਨੇ ਖੁਦ ਨੂੰ ਐਫਆਰਆਰਓ ਲਾਹੌਰ ਦੇ ਦਫਤਰ ਚ ਕੰਮ ਕਰਨ ਦਾ ਦਾਅਵਾ ਕੀਤਾ ਸੀ। ਇਸੇ ਵਿਅਕਤੀ ਨੇ ਜ਼ਫਰ ਨੂੰ ਆਈਐਸਆਈ ਦੇ ਲਈ ਕੰਮ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਜਫਰ ਵੇ ਭਾਰਤੀ ਫੌਜ ਦੀ ਇਮਾਰਤਾਂ, ਵਾਹਨਾਂ ਆਦਿ ਦੀਆਂ ਤਸਵੀਰਾਂ ਉਨ੍ਹਾਂ ਦੇ ਨਾਲ ਸਾਂਝਾ ਕੀਤੀਆਂ। ਪੁਲਿਸ ਨੂੰ ਜਾਂਚ ਦੌਰਾਨ ਮੋਬਾਇਲ ਚੋਂ ਇਸ ਸਬੰਧੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ।
ਸ਼ਮਸਾਦ ਨੂੰ ਵੀ ਕੀਤਾ ਤਿਆਰ: ਇਸ ਤੋਂ ਬਾਅਦ ਜਫਰ ਨੇ ਆਪਣੇ ਨਾਲ ਸ਼ਮਸ਼ਾਦ ਨੂੰ ਵੀ ਮਿਲਾ ਲਿਆ ਜੋ ਕਿ ਪਿਛਲੇ 20 ਸਾਲਾਂ ਤੋਂ ਅੰਮ੍ਰਿਤਸਰ ਚ ਰਹਿ ਰਿਹਾ ਹੈ। ਅੰਮ੍ਰਿਤਸਰ ਚ ਉਹ ਨਿੰਬੂ ਪਾਣੀ ਵੇਚਣ ਦਾ ਕੰਮ ਕਰਦਾ ਹੈ। ਦੋਹਾਂ ਨੇ ਮਿਲ ਕੇ ਭਾਰਤੀ ਫੌਜ ਦੀਆਂ ਗੱਡੀਆਂ, ਏਅਰਫੋਰਸ ਸਟੇਸ਼ਨ ਅਤੇ ਅੰਮ੍ਰਿਤਸਰ ਕੈਂਟ ਇਲਾਕੇ ਦੀ ਤਸਵੀਰਾਂ ਕਲਿੱਕ ਕਰਕੇ ਸਾਂਝੀਆਂ ਕੀਤੀਆਂ ਸੀ।
ਦੋਹਾਂ ਨੂੰ ਅਦਾਲਤ ਚ ਕੀਤਾ ਜਾਵੇਗਾ ਪੇਸ਼: ਫਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫਤ ਚ ਹਨ। ਦੋਵਾਂ ਨੂੰ ਪੁਲਿਸ ਰਿਮਾਂਡ ਦੇ ਲਈ ਕੋਰਟ ਚ ਪੇਸ਼ ਕੀਤਾ ਜਾਵੇਗਾ। ਮੁਲਜ਼ਮਾਂ ਦੇ ਪੂਰੇ ਜਾਸੂਸੀ ਨੈੱਟਵਰਕ ਦਾ ਪਤਾ ਲਗਾਉਣ ਦੇ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਰੋਡਰੇਜ਼ ਮਾਮਲੇ ’ਚ ਸਿੱਧੂ ਦੀ ਸਜ਼ਾ ਵਧਾਈ ਜਾਵੇ ਜਾਂ ਨਹੀਂ, ਸੁਪਰੀਮ ਕੋਰਟ ’ਚ ਫੈਸਲਾ ਅੱਜ