ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ 2022 (Assembly election 2022) ਦਾ ਬਿਗੁਲ ਬਜ ਚੁੱਕਾ ਹੈ। ਇਸ ਤੋਂ ਪਹਿਲਾਂ ਸਾਰੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਚੁੱਕੀਆਂ ਹਨ। ਜੇਕਰ ਗੱਲ ਕੀਤੀ ਜਾਵੇ ਹਲਕਾ ਮਜੀਠਾ (Majitha constituency)ਦੀ ਤਾਂ ਮਜੀਠਾ ਹਲਕਾ ਦੇ ਵਿੱਚ ਅੱਜ 12 ਕਰੋੜ ਦੇ ਵਿਕਾਸ ਕਾਰਜਾਂ ਲਈ ਚੈੱਕ ਭਗਵੰਤਪਾਲ ਸਿੰਘ ਸੱਚਰ ਵੱਲੋਂ ਦਿੱਤੇ ਗਏ। ਉਥੇ ਹੀ ਭਗਵੰਤਪਾਲ ਸਿੰਘ ਸੱਚਰ (Bhagwantpal Singh Sachar) ਨੇ ਕਿਹਾ ਕਿ ਮਜੀਠਾ ਹਲਕੇ ਵਿਚ ਵਿਕਾਸ ਕਾਰਜਾਂ ਨੂੰ ਪੂਰੀ ਤੇਜ਼ੀ ਦੇ ਨਾਲ ਵਧਾਇਆ ਜਾ ਰਿਹਾ ਹੈ ਅਤੇ ਲੋਕ ਇਸ ਵਾਰ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਜ਼ਰੂਰ ਭੇਜਣਗੇ।
ਮਜੀਠਾ ਹਲਕੇ ਵਿੱਚ ਦਿੱਤੀ ਵੱਡੀ ਗਰਾਂਟ
ਉਦੋਂ ਹੀ ਭਗਵੰਤਪਾਲ ਸਿੰਘ ਸੱਚਰ ਵੱਲੋਂ 12 ਕਰੋੜ ਦੇ ਚੈੱਕ ਅੱਜ ਹਲਕਾ ਮਜੀਠਾ ਵਿੱਚ ਵੰਡੇ ਗਏ ਜਿਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਦੇ ਉਹ ਆਪਣੇ ਹਲਕੇ ਦੇ ਵਿੱਚ ਰਹੇ ਹਨ ਉਦੋਂ ਤੋਂ ਲੈ ਕੇ ਹੁਣ ਤਕ ਆਪਣੇ ਹਲਕੇ ਵਿੱਚ ਕਰੋੜਾਂ ਰੁਪਏ ਦੀ ਗਰਾਂਟ ਉਹ ਵੰਡ ਚੁੱਕੇ ਹਨ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦਾ ਉਮੀਦਵਾਰ ਤਿੰਨ ਵਾਰੀ ਮਜੀਠੇ ਹਲਕੇ ਵਿੱਚੋਂ ਹਾਰਿਆ ਹੈ ਉਹ ਉਨ੍ਹਾਂ ਦੀ ਗਲਤੀ ਕਰਕੇ ਹੀ ਹਾਰਿਆ ਹੈ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਜਦੋਂ ਪਹਿਲਾਂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੂੰ ਟਿਕਟ ਦਿੱਤੀ ਗਈ ਸੀ ਉਸ ਵੇਲੇ ਉਹ ਬੁਰੀ ਤਰ੍ਹਾਂ ਨਾਲ ਹਾਰੇ ਅਤੇ ਉਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਵੱਲੋਂ ਸੁਰਿੰਦਰ ਸ਼ੈਲੀ ਨੂੰ ਟਿਕਟ ਦੇ ਕੇ ਨਵਾਜਿਆ ਤਾਂ ਲਾਲੀ ਮਜੀਠੀਆ ਵੱਲੋਂ ਆਜ਼ਾਦ ਉਮੀਦਵਾਰੀ ਭਰ ਕੇ ਫਿਰ ਦੁਬਾਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਗਿਆ।
ਜਿੱਤ ਪ੍ਰਾਪਤ ਕਰਕੇ ਵਪਾਸ ਜਾਵਾਂਗੇ
ਉਥੇ ਹੀ ਉਨ੍ਹਾਂ ਨੇ ਕਿਹਾ ਕਿ 2017 ਵਿੱਚ ਫੇਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਸਨ ਅਤੇ ਉਨ੍ਹਾਂ ਦੀ ਇਕ ਵਾਰ ਫੇਰ ਤੋਂ ਕਰਾਰੀ ਹਾਰ ਹੋਈ ਸੀ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਨਿਸ਼ਚਿਤ ਕੀਤਾ ਗਿਆ ਸੀ ਕਿ ਭਗਵੰਤਪਾਲ ਸਿੰਘ ਸੱਚਰ ਨੂੰ ਟਿਕਟ ਦੇ ਕੇ ਇਸ ਵਾਰ ਮਜੀਠਾ ਹਲਕੇ ਦੇ ਵਿੱਚੋਂ ਚੋਣ ਮੈਦਾਨ ਉੱਤੇ ਉਤਾਰਿਆ ਜਾਵੇਗਾ ਅਤੇ ਹੁਣ ਲੋਕ ਮੇਰੇ ਨਾਲ ਹਨ ਅਤੇ ਜਿੱਤ ਪ੍ਰਾਪਤ ਕਰਕੇ ਹੀ ਅਸੀਂ ਵਾਪਸ ਜਾਵਾਂਗੇ। ਉਥੇ ਭਗਵੰਤਪਾਲ ਸਿੰਘ ਸੱਚਰ ਵੱਲੋਂ ਲਗਾਤਾਰੀ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਅਤੇ ਉਨ੍ਹਾਂ ਦੇ ਭਰਾ ਦੇ ਉਪਰ ਸ਼ਬਦੀ ਹਮਲੇ ਵੀ ਕੀਤੇ ਗਏ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਹੀ ਮਜੀਠਾ ਹਲਕੇ ਦੇ ਵਿੱਚ ਵਿਚਰ ਰਹੇ ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਸੀ, ਜਿਨ੍ਹਾਂ ਨੇ ਪਹਿਲਾਂ ਚੋਣ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਚ ਪਾਈ ਸੀ।
ਟਿਕਟਾਂ ਵੇਚਣ ਦਾ ਦੋਸ਼ ਲਗਾਇਆ
ਰਾਘਵ ਚੱਢਾ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਰਾਘਵ ਚੱਢਾ ਵੱਲੋਂ ਲਗਾਤਾਰੀ ਪੈਸੇ ਲੈ ਕੇ ਟਿਕਟਾਂ ਵੰਡੀਆਂ ਜਾ ਰਹੀਆਂ ਸੀ , ਜਿਸ ਕਾਰਨ ਉਨ੍ਹਾਂ ਦਾ ਵਿਰੋਧ ਹੋਇਆ (Opposition of Raghav Chadha is only due to selling of tickets:Sachar)ਤੇ ਉਹ ਲੋਕਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਸਿਰਫ਼ ਅਤੇ ਸਿਰਫ਼ ਬੇਵਕੂਫ ਬਣਾ ਰਹੇ ਹਨ ਹੋਰ ਕੁਝ ਨਹੀਂ। ਉੱਥੇ ਹੀ ਉਨ੍ਹਾਂ ਨੇ ਕਾਂਗਰਸੀ ਆਗੂ ਜੱਗਾ ਮਜੀਠੀਆ ਬਾਰੇ ਬੋਲਦੇ ਹੋਏ ਕਿਹਾ ਕਿ ਹਰੇਕ ਵਿਅਕਤੀ ਸੁਪਨਾ ਲੈ ਸਕਦਾ ਹੈ ਅਤੇ ਸੁਫਨਾ ਲੈਣ ਦਾ ਹੱਕ ਹਰੇਕ ਵਿਅਕਤੀ ਨੂੰ ਵੀ ਹੈ ਅਤੇ ਇਹ ਕਾਂਗਰਸ ਪਾਰਟੀ ਹੈ ਇਸ ਵਿਚ ਹਰੇਕ ਵਿਅਕਤੀ ਆਪਣੀ ਦਾਅਵੇਦਾਰੀ ਠੋਕ ਸਕਦਾ ਹੈ।
ਮੋਦੀ ਦੇ ਝਾਂਸੇ ਵਿੱਚ ਨਹੀਂ ਆਉਣਗੇ ਲੋਕ
ਸੱਚਰ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ (Try to defame Punjab)ਕੀਤੀ ਜਾ ਰਹੀ ਹੈ ਅਤੇ ਕੁਰਸੀਆਂ ਖਾਲੀ ਸੀ ਤੇ ਇਸੇ ਕਾਰਨ ਉਹ ਇਥੇ ਨਹੀਂ ਆਏ ਤੇ ਰਾਹ ਵਿੱਚੋਂ ਵਾਪਸ ਪਰਤ ਗਏ ਸੀ, ਲੇਕਿਨ ਲੋਕ ਹੁਣ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਝਾਂਸੇ ਵਿਚ ਨਹੀਂ ਆਉਣਗੇ। ਦੂਜੇ ਪਾਸੇ ਆਪ ਵਰਕਰਾਂ ਨੇ ਕਿਹਾ ਕਿ ਕਿ ਜੋ ਰਾਘਵ ਚੱਢਾ ਉਤੇ ਟਿਕਟਾਂ ਦੇਣ ਲਈ ਪੈਸੇ ਲੈਣ ਦੇ ਇਲਜ਼ਾਮ ਲੱਗ ਰਹੇ ਹਨ ਉਹ ਸਰਾਸਰ ਬੇਬੁਨਿਆਦ ਹਨ ਅਤੇ ਜਦੋਂ ਕਿਸੇ ਉਮੀਦਵਾਰ ਦੀ ਟਿਕਟ ਅਨਾਊਂਸ ਹੁੰਦੀ ਹੈ ਤਾਂ ਕਿਸੇ ਵੇਲੇ ਪਾਰਟੀ ਵਿੱਚ ਥੋੜ੍ਹਾ ਬਹੁਤ ਵਰਕਰ ਰੌਲਾ ਪਾਉਂਦੇ ਹਨ ਅਤੇ ਥੋੜ੍ਹੇ ਦਿਨਾਂ ਬਾਅਦ ਸਾਰਾ ਮਾਹੌਲ ਫਿਰ ਸੈੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਸੁਖਜਿੰਦਰ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਤੇ ਸਵਾਲ ਚੁੱਕ ਰਹੇ ਹਨ ਪਹਿਲਾਂ ਅਸੀਂ ਸੁਖਜਿੰਦਰ ਰੰਧਾਵਾ ਨੂੰ ਪੁੱਛਣਾ ਚਾਹੁੰਦੇ ਹਾਂ ਜਦੋਂ ਉਹ ਜੇਲ੍ਹ ਮੰਤਰੀ ਸੀ ਉਦੋਂ ਉਨ੍ਹਾਂ ਜੇਲ੍ਹ ਵਿਚ ਕੀ ਸੁਧਾਰ ਕੀਤੇ।
ਇਹ ਵੀ ਪੜ੍ਹੋ:ਵਿਧਾਨ ਸਭਾ ਦੀਆਂ ਚੋਣਾਂ 2022: ਲੁਧਿਆਣਾ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਹਿਲੀ ਸ਼ਿਕਾਇਤ