ਅੰਮ੍ਰਿਤਸਰ: ਜੂਨ 84 ਦੇ ਘੱਲੂਘਾਰੇ (Operation Blue Star) ਦੌਰਾਨ ਜਿੱਥੇ ਕਈ ਸ਼ਿਵ ਸੈਨਾ ਪਾਰਟੀਆਂ ਨਾਲ ਜੁੜੇ ਆਗੂਆਂ ਨੂੰ ਪੁਲਿਸ ਵੱਲੋਂ ਘਰਾਂ ਵਿੱਚ ਨਜ਼ਰਬੰਦ ਕੀਤੇ ਜਾਣ ਦੀਆਂ ਖ਼ਬਰਾਂ ਸਨ, ਉੱਥੇ ਬਿਆਸ ’ਚ ਸ਼ਿਵ ਸੈਨਾ ਆਗੂਆਂ ਵੱਲੋਂ ਘੱਲੂਘਾਰੇ (Operation Blue Star) ਦੌਰਾਨ ਸ਼ਹੀਦ ਹੋਏ ਹਿੰਦੂ ਪਰਿਵਾਰਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਹ ਵੀ ਪੜੋ: Operation Blue Star: ਅੱਜ ਅਸੀਂ ਖਾਲਿਸਤਾਨ ਦਿਨ ਮਨਾ ਰਹੇ ਹਾਂ : ਸਿਮਰਜੀਤ ਸਿੰਘ ਮਾਨ
ਇਸ ਮੌਕੇ ਉਹਨਾਂ ਨੇ ਕਿਹਾ ਕਿ 84 ਦੇ ਘੱਲੂਘਾਰੇ (Operation Blue Star) ਦੌਰਾਨ ਵੱਡੀ ਗਿਣਤੀ ’ਚ ਸ਼ਹੀਦ ਹੋਏ ਹਿੰਦੂ ਪਰਿਵਾਰਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਪ੍ਰੋਗਰਾਮ ਉਲੀਕੇ ਗਏ ਸਨ। ਜਿਸ ਪ੍ਰੋਗਰਾਮ ਤਹਿਤ ਹਵਨ ਕਰਵਾਇਆ ਗਿਆ ਹੈ, ਜੋ ਕਿ ਸੰਪੂਰਨ ਹੋਇਆ। ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਬਿਆਸ ਵਿੱਚ ਇੱਕ ਸੰਖੇਪ ਮੀਟਿੰਗ ਦੌਰਾਨ ਸ਼ਿਵ ਸੈਨਾ ਵੱਲੋਂ ਘੱਲੂਘਾਰੇ (Operation Blue Star) ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹਵਨ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਪਾਰਟੀ ਆਗੂਆਂ ਵੱਲੋਂ ਉਕਤ ਪ੍ਰੋਗਰਾਮ ਕੀਤਾ ਗਿਆ।
ਇਹ ਵੀ ਪੜੋ: ਗੁ. ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ