ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਵਿਧਾਇਕਾਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਉੱਥੇ ਹੀ ਉਨ੍ਹਾਂ ਵੱਲੋਂ ਮੀਡੀਆ ਦੇ ਨਾਲ ਦੂਰੀ ਬਣਾਈ ਰੱਖੀ ਗਈ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਦੁਰਗਿਆਨਾ ਮੰਦਿਰ ਪਹੁੰਚੇ ਜਿੱਥੇ ਦੁਰਗਿਆਣਾ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਵੀ ਕੀਤਾ ਗਿਆ। ਉਥੇ ਹੀ ਦੁਰਗਿਆਣਾ ਮੰਦਰ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਚੁੱਪੀ ਤੋੜੀ ਅਤੇ ਕਿਹਾ ਕਿ ਉਹ ਮਾਤਾ ਦੀ ਜੋਤ ਅੱਗੇ ਖਲੋ ਕੇ ਉਨ੍ਹਾਂ ਨੇ ਇੱਕ ਹੀ ਅਰਦਾਸ ਕੀਤੀ ਹੈ ਕਿ ਪੰਜਾਬ ਦੇ ਕਲਿਆਣ ਦੇ ਨਾਲ-ਨਾਲ ਉਨ੍ਹਾਂ ਦਾ ਵੀ ਕਲਿਆਣ ਹੋਵੇ।
ਇਹ ਵੀ ਪੜੋ: ਸਿੱਧੂ ਨੇ ਬਣਾਈ video, ਆਉਂਦੇ ਹੀ ਹੋ ਗਈ viral
ਉੱਥੇ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਰਾਮ ਤੀਰਥ ਮੰਦਰ ਲਈ ਰਵਾਨਾ ਹੋਏ ਉੱਥੇ ਹੀ ਖਟਕੜ ਕਲਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਅੱਜ ਦੁਰਗਿਆਣਾ ਮੰਦਿਰ ਸਾਹਮਣੇ ਸਾਹਮਣੇ ਆਇਆ ਹੈ ਜਿਸ ਦਾ ਇੰਤਜ਼ਾਰ ਹਰ ਇੱਕ ਵਿਅਕਤੀ ਕਰ ਰਿਹਾ ਸੀ।
ਇਹ ਵੀ ਪੜੋ: 200 ਕਿਸਾਨ ਪਹੁੰਚਣਗੇ ਜੰਤਰ-ਮੰਤਰ, ਸਾਰਿਆਂ ਕੋਲ ਕਿਸਾਨ ਮੋਰਚਾ ਕਾਰਡ ਹੋਵੇਗਾ