ਅੰਮ੍ਰਿਤਸਰ: ਲੋਕ ਇਨਸਾਫ ਪਾਰਟੀ ਦੇ ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਰਾਜਬੀਰ ਸਿੰਘ ਪੱਖੋਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਉੱਥੇ ਹੀ ਉਨ੍ਹਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਵਾਉਣ ਲਈ ਰਣਜੀਤ ਸਿੰਘ ਬ੍ਰਹਮਪੁਰਾ ਖੁਦ ਉਨ੍ਹਾਂ ਦੇ ਘਰ ਪਹੁੰਚੇ। ਉੱਥੇ ਹੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਇਹ ਪਰਿਵਾਰ ਪਹਿਲਾਂ ਹੀ ਉਨ੍ਹਾਂ ਦੇ ਨਾਲ ਸੀ ਅਤੇ ਇਨ੍ਹਾਂ ਦੇ ਪਰਿਵਾਰ ਦੇ ਨਾਲ ਸਾਡੀ ਪੁਰਾਣੀ ਸਾਂਝ ਬਰਕਰਾਰ ਹੈ।
ਉੱਥੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਹ ਆਪਣੀ ਪਾਰਟੀ ਦੇ ਵਿਚ ਉਨ੍ਹਾਂ ਦਾ ਸੁਆਗਤ ਕਰਦੇ ਹਨ ਅਤੇ ਉਨ੍ਹਾਂ ਦਾ ਜੋ ਬਣਦਾ ਮਾਣ ਸਤਿਕਾਰ ਹੈ ਉਹ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਸੀਐੱਮ ਚਿਹਰੇ ਤੇ ਬੋਲਦਿਆਂ ਕਿਹਾ ਕਿ ਚਰਨਜੀਤ ਚੰਨੀ ਆਪਣੇ ਆਪ ਨੂੰ ਗ਼ਰੀਬ ਮੁੱਖਮੰਤਰੀ ਕਹਿੰਦੇ ਹਨ, ਪਰ ਉਨ੍ਹਾਂ ਦੇ ਘਰੋਂ ਕਰੋੜਾਂ ਰੁਪਿਆ ਮਿਲਣਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਕਿਸੇ ਵੀ ਗ਼ਰੀਬ ਮੁੱਖ ਮੰਤਰੀ ਕੋਲ ਇੰਨੇ ਪੈਸੇ ਨਹੀਂ ਮਿਲ ਸਕਦੇ।
ਉਧਰ ਰਾਜਬੀਰ ਸਿੰਘ ਪੱਖੋਕੇ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਵਿਚਾਰ ਕੀਤਾ ਗਿਆ. ਉਨ੍ਹਾਂ ਨਾਲ ਹੀ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਵੀ ਅੱਜ ਵੀ ਉਨ੍ਹਾਂ ਨਾਲ ਕੋਈ ਵੀ ਤਕਰਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਜੋ ਹੁਕਮ ਕੀਤਾ ਗਿਆ ਉਨ੍ਹਾਂ ਵੱਲੋਂ ਉਸ ਹੁਕਮ 'ਤੇ ਫੁੱਲ ਚੜਾਉਦੇ ਹੋਏ ਅੱਜ ਤਕੜੀ ਦਾ ਦਾਮਨ ਫੜਿਆ ਗਿਆ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਿਹਰੇ ਦਾ ਐਲਾਨ, ਸਿਆਸੀ ਪਾਰਟੀਆਂ ਲਈ ਮਜਬੂਰੀ !