ਅੰਮ੍ਰਿਤਸਰ: ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲਾ ਮਣਾਉਣ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪੁਰਾਤਨ ਰਿਵਾਇਤਾ ਅਨੁਸਾਰ 19 ਮਾਰਚ ਨੂੰ ਸਿੱਖ ਕੌਮ ਵੱਲੋਂ ਹੋਲੇ ਮਹੱਲਾ ਦਾ ਤਿਉਹਾਰ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹੋਲਾ ਮਹੱਲਾ ਖਾਲਸਾਈ ਰਿਵਾਇਤ ਮੁਤਾਬਿਕ 19 ਮਾਰਚ 2022 ਨੂੰ ਤਖ਼ਤ ਸ੍ਰੀ ਕੇਸ਼ਗੜ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਨਾਲ ਮਨਾਇਆ ਜਾ ਰਿਹਾ ਹੈ।
ਇਸ ਦੀ ਆਰੰਭਤਾ ਪੁਰਾਤਨ ਸਿੱਖ ਰਿਵਾਇਤ ਮੁਤਾਬਿਕ 13 ਮਾਰਚ 2022 ਰਾਤ 12 ਵਜੇ ਤੋਂ ਨਗਾੜੀਆ ਦੀ ਥਾਪ ਨਾਲ ਕੀਤੀ ਜਾਵੇਗੀ। ਜਿਸ ਸਬੰਧੀ 14 ਮਾਰਚ ਨੂੰ ਪਾਤਾਲਪੁਰੀ ਸਾਹਿਬ ਕੀਰਤਗੜ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਜਾਵੇਗੀ।
ਇਸ ਮੌਕੇ ਜਥੇਦਾਰ ਨੇ ਸੰਗਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵਧ ਚੜ ਕੇ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣਨ ਅਤੇ ਵਾਹਿਗੁਰੂ ਦਾ ਜਾਪ ਕਰਕੇ ਸ਼ਾਮਤਮਈ ਢੰਗ ਦੇ ਨਾਲ ਹੋਲਾ ਮਹੱਲਾ ਮਨਾਉਣ ਲਈ ਇੱਥੇ ਪਹੁੰਚਣ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰ ਟਰਾਲੀਆ ’ਤੇ ਉੱਚੀ ਆਵਾਜ਼ ਵਿਚ ਸਪੀਕਰ ਨਾ ਲਾਉਣ ਅਤੇ ਨਾ ਹੀ ਨੌਜਵਾਨ ਬੁੱਲਟ ਮੋਟਰ ਸਾਇਕਲ ਦੇ ਸਲਸਰ ਲਾ ਪਟਾਕੇ ਚਲਾਉਣ। ਸੰਗਤਾਂ ਸ਼ਾਤਮਈ ਢੰਗ ਨਾਲ ਇੱਥੇ ਪਹੁੰਚ ਕੇ ਹੋਲਾ ਮਹੱਲਾ ਦਾ ਤਿਉਹਾਰ ਮਨਾਉਣ ਅਤੇ ਪਰਮਾਤਮਾ ਅੱਗੇ ਅਰਦਾਸ ਕਰਨ।
ਇਹ ਵੀ ਪੜੋ: ਮਰਦ ਪ੍ਰਧਾਨ ਸਮਾਜ ’ਚ ਲੋਕੋ ਪਾਈਲਟ ਬਣ ਭੁਪਿੰਦਰ ਕੌਰ ਇਸ ਤਰ੍ਹਾਂ ਬਣੀ ਔਰਤਾਂ ਲਈ ਚਾਨਣ ਮੁਨਾਰਾ