ETV Bharat / city

ਅੰਮ੍ਰਿਤਸਰ ਵਿੱਚ ਹਾਈਵੋਲਟੇਜ ਡਰਾਮਾ, ਮੁਲਜ਼ਮ ਨੂੰ ਗ੍ਰਿਫਤਾਰ ਕਰਨ ਆਈ ਸੀ ਪੁਲਿਸ

ਅੰਮ੍ਰਿਤਸਰ ਵਿੱਚ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋਇਆ ਜਦੋ ਪੁਲਿਸ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ। ਇਸ ਦੌਰਾਨ ਮੁਲਜ਼ਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਲਦੇ ਉਸ ਨੇ ਕੋਠੇ ਉੱਤੋਂ ਛਾਲ ਮਾਰ ਦਿੱਤੀ।

high voltage drama During police raid
ਅੰਮ੍ਰਿਤਸਰ ਵਿੱਚ ਹਾਈਵੋਲਟੇਜ ਡਰਾਮਾ
author img

By

Published : Sep 1, 2022, 2:32 PM IST

Updated : Sep 1, 2022, 5:19 PM IST

ਅੰਮ੍ਰਿਤਸਰ: ਸ਼ਹਿਰ ਵਿੱਚ ਪੁਲਿਸ ਦੀ ਛਾਪੇਮਾਰੀ ਦੌਰਾਨ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਆਈ ਸੀ। ਪਰ ਮੁਲਜ਼ਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਕੋਠੇ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸਦਾ ਪੈਰ ਟੁੱਟ ਗਿਆ।

ਅੰਮ੍ਰਿਤਸਰ ਵਿੱਚ ਹਾਈਵੋਲਟੇਜ ਡਰਾਮਾ

ਮਿਲੀ ਜਾਣਕਾਰੀ ਮੁਤਾਬਿਕ ਇਹ ਮਾਮਲਾ ਅੰਮ੍ਰਿਤਸਰ ਦੇ ਘਾਹ ਮੰਡੀ ਇਲਾਕੇ ਦਾ ਹੈ ਜਿੱਥੇ ਪੁਲਿਸ ਦੀ ਐਸਟੀਐਫ ਵੱਲੋਂ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਦੋ ਸ਼ੱਕੀ ਨੌਜਵਾਨਾਂ ਦੇ ਭੱਜਣ ਤੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਦੇਖ ਕੇ ਰੋਹਿਤ ਅਤੇ ਉਸਦਾ ਸਾਥੀ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਸੀ। ਰੋਹਿਤ ਦੇਸੀ ਪਿਸਤੌਲ ਦੇ ਨਾਲ ਬਿਲਡਿੰਗ ਉੱਤੇ ਚੜ ਪਿਆ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਕੋਠੇ ਤੋਂ ਛਾਲ ਮਾਰ ਦਿੱਤੀ। ਜਿਸ ਨੂੰ ਪੁਲਿਸ ਨੇ ਗਲੀ ਵਿੱਚ ਡਿੱਗਣ ’ਤੇ ਕਾਬੂ ਕਰ ਲਿਆ।

ਮਾਮਲੇ ਸਬੰਧੀ ਡੀਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੱਕੀ ਨੌਜਵਾਨਾਂ ਸਬੰਧੀ ਅੰਮ੍ਰਿਤਸਰ ਦੇ ਘਾਹ ਮੰਡੀ ਚੌਕ ਵਿਚ ਤਫਤੀਸ਼ ਕਰ ਰਹੇ ਸੀ ਕਿ ਅਚਾਨਕ ਦੋ ਨੌਜਵਾਨ ਜਿਹਨਾ ਵਿੱਚੋਂ ਇੱਕ ਦਾ ਨਾਂ ਰੋਹਿਤ ਦੱਸਿਆ ਜਾ ਰਿਹਾ ਹੈ ਅਤੇ ਉਸਦੇ ਸਾਥੀ ਨੂੰ ਇਕ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ ਅਤੇ ਜਲਦ ਹੀ ਹੋਰ ਵੀ ਵਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜੋ: ਤਰਨ ਤਾਰਨ ਵਿੱਚ BSF ਨੇ 2 ਪਾਕਿਸਤਾਨੀ ਕੀਤੇ ਗ੍ਰਿਫ਼ਤਾਰ

Last Updated : Sep 1, 2022, 5:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.