ETV Bharat / city

ਪੰਜਾਬ ਪੁਲਿਸ ਇੰਨੀ ਵੀ ਮਾੜੀ ਨਹੀਂ....ਹਵਲਦਾਰ ਦੇ ਉਪਰਾਲੇ ਨੂੰ ਸਲਾਮ.. - ਲੋੜਵੰਦਾਂ ਦੀ ਮਦਦ

ਕੁੱਝ ਮੁਲਾਜ਼ਮਾਂ ਕਾਰਨ ਪੰਜਾਬ ਪੁਲਿਸ ਵਿਭਾਗ ਦੀ ਬਦਨਾਮੀ ਹੋਈ ਹੈ, ਪਰ ਕੁੱਝ ਪੁਲਿਸ ਮੁਲਾਜ਼ਮ ਅਜਿਹੇ ਹਨ, ਜੋ ਕਿ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਕਰਦੇ ਹਨ ਤੇ ਪੁਲਿਸ ਵਿਭਾਗ ਦਾ ਮਾਣ ਵਧਾਉਂਦੇ ਹਨ। ਅਜਿਹੇ ਹੀ ਮੁਲਾਜ਼ਮ ਹਨ ਅੰਮ੍ਰਿਤਸਰ ਦੇ ਹਵਲਦਾਰ ਹਰਪ੍ਰੀਤ ਸਿੰਘ ਜੋ ਕਿ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ।

ਬੇਸਹਾਰਾ ਲੋਕਾਂ ਦਾ ਸਹਾਰਾ ਬਣਿਆ ਅੰਮ੍ਰਿਤਸਰ ਦਾ ਹਵਲਦਾਰ

author img

By

Published : May 24, 2021, 10:35 PM IST

ਅੰਮ੍ਰਿਤਸਰ : ਤੁਸੀਂ ਪੁਲਿਸ ਨੂੰ ਅੰਡੇ ਚੋਰੀ ਕਰਦਿਆਂ ਵੇਖਿਆ, ਤੁਸੀਂ ਪੁਲਿਸ ਨੂੰ ਨਸ਼ੇ 'ਚ ਗਾਲੀ ਗਲੌਚ ਕਰਦਿਆਂ ਸੁਣਿਆ, ਕੋਰੋਨਾ ਕਾਲ ਚ ਲੋਕਾਂ 'ਤੇ ਤਸ਼ਦਦ ਕਰਦੇ ਵੇਖਿਆ...ਅਜਿਹੇ ਕੁੱਝ ਮੁਲਾਜ਼ਮਾਂ ਕਾਰਨ ਪੰਜਾਬ ਪੁਲਿਸ ਵਿਭਾਗ ਦੀ ਬਦਨਾਮੀ ਹੋਈ ਹੈ...ਪਰ ਕੁੱਝ ਪੁਲਿਸ ਮੁਲਾਜ਼ਮ ਅਜਿਹੇ ਵੀ ਹਨ ਜਿਨ੍ਹਾਂ ਤੇ ਪੰਜਾਬ ਪੁਲਿਸ ਨੂੰ ਮਾਣ ਹੈ.. ਅੰਮ੍ਰਿਤਸਰ ਦੇ ਹਵਲਦਾਰ ਹਰਪ੍ਰੀਤ ਸਿੰਘ ਜੋ ਕਿ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ।

ਬੇਸਹਾਰਾ ਲੋਕਾਂ ਦਾ ਸਹਾਰਾ ਬਣਿਆ ਅੰਮ੍ਰਿਤਸਰ ਦਾ ਹਵਲਦਾਰ

ਬੇਸਹਾਰਾ ਲੋਕਾਂ ਦਾ ਸਹਾਰਾ ਬਣਿਆ ਹਵਲਦਾਰ

ਹਰਪ੍ਰੀਤ ਸਿੰਘ ਬੀਤੇ 2 ਸਾਲਾਂ ਤੋਂ ਅੰਮ੍ਰਿਤਸਰ ਦੇ ਪਿੰਡ ਭੋਏਵਾਲ 'ਚ ਸਥਿਤ ਸਹਾਰਾ ਸੇਵਾ ਸੁਸਾਇਟੀ ਦੇ ਅਨਾਥ ਆਸ਼ਰਮ ਵਿਖੇ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰ ਰਹੇ ਹਨ। ਹਰਪ੍ਰੀਤ ਸਿੰਘ ਆਪਣੀ ਤਨਖ਼ਾਹ ਚੋਂ ਦਸਵੰਧ ਕੱਢ ਲੋੜਵੰਦਾਂ ਦੀ ਭੋਜਨ,ਕਪੜਿਆਂ ਤੇ ਇਲਾਜ ਦੀ ਸੇਵਾ ਕਰਦੇ ਹਨ। ਹਰਪ੍ਰੀਤ ਰੋਜ਼ਾਨਾ 2 ਘੰਟੇ ਦਾ ਸਮਾਂ ਕਰਕੇ ਆਸ਼ਰਮ ਪੁੱਜ ਕੇ ਬੇਸਹਾਰਾ ਲੋਕਾਂ ਦੀ ਸੇਵਾ ਕਰਦੇ ਹਨ।

ਸਹਾਰਾ ਆਸ਼ਰਮ 'ਚ ਰਹਿਣ ਇੱਕ ਬਜ਼ੁਰਗ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਬੇਹਦ ਬਿਮਾਰ ਸੀ, ਹਰਪ੍ਰੀਤ ਸਿੰਘ ਨੇ ਉਸ ਨੂੰ ਆਸ਼ਰਮ ਲਿਆਂਦਾ ਤੇ ਉਸ ਦਾ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਰੋਜ਼ਾਨਾਂ ਆਸ਼ਰਮ ਆ ਕੇ ਸਭ ਦੀ ਸੇਵਾ ਕਰਦੇ ਤੇ ਉਨ੍ਹਾਂ ਨਾਲ ਸਮਾਂ ਬਤੀਤ ਕਰਦੇ ਹਨ। ਹਰਪ੍ਰੀਤ ਦੇ ਆਉਣ ਨਾਲ ਆਸ਼ਰਮ ਦੇ ਸਭ ਬੱਚੇ ਤੇ ਬਜ਼ੁਰਗ ਖੁਸ਼ ਹੋ ਜਾਂਦੇ ਹਨ।

ਲੋੜਵੰਦਾਂ ਦੀ ਮਦਦ ਦੀ ਕੀਤੀ ਅਪੀਲ

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ 'ਚ ਬਤੌਰ ਹਵਲਦਾਰ ਸੇਵਾਵਾਂ ਨਿਭਾ ਰਹੇ ਹਨ। ਹਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨਾ ਚੰਗਾ ਲਗਦਾ ਹੈ ਤੇ ਇਸ ਲਈ ਉਹ ਗੁਰੂਆਂ ਦੀ ਬਾਣੀ ਨੂੰ ਧਿਆਨ 'ਚ ਰੱਖ ਆਪਣੀ ਸਮਰਥਾ ਮੁਤਾਬਕ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਹਰਪ੍ਰੀਤ ਨੇ ਦੱਸਿਆ ਕਿ ਲੋਕਾਂ ਨਾਲ ਮਾੜਾ ਵਿਵਹਾਰ ਕਰਨ ਵਾਲਿਆਂ ਤੇ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਤੇ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਵਿਭਾਗ ਵੱਲੋਂ ਉਸ ਦੀ ਹੌਸਲਾ ਅਫਜਾਈ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਇਸ ਆਸ਼ਰਮ ਚ ਉਹ ਲੋਕ ਹਨ ਜਿਨ੍ਹਾਂ ਨੂੰ ਕਿਸੇ ਗੰਭੀਰ ਬਿਮਾਰੀ ਦੇ ਚਲਦੇ ਸੜਕਾਂ ਤੇ ਲਵਾਰਸ ਹਾਲਤ 'ਚ ਛੱਡ ਦਿੱਤਾ ਜਾਂਦਾ ਹੈ।

ਹਰ ਵਿਅਕਤੀ ਜਿਓ ਸਕੇ ਚੰਗੀ ਜ਼ਿੰਦਗੀ

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਕਈ ਲੋਕਾਂ ਵੱਲੋਂ ਉਨ੍ਹਾਂ ਬੇਹਦ ਪਿਆਰ ਮਿਲਿਆ ਤੇ ਕਈ ਅਣਜਾਣ ਲੋਕ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਹੋਰਨਾਂ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਜ 'ਚ ਇਨਸਾਨੀਅਤ ਬਰਕਾਰ ਰਹਿ ਸਕੇ ਤੇ ਹਰ ਵਿਅਕਤੀ ਚੰਗੀ ਜ਼ਿੰਦਗੀ ਜਿਓ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.