ਅੰਮ੍ਰਿਤਸਰ : ਅਕਾਲੀ ਦਲ ਦੀ ਆਗੂ ਅਤੇ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇੱਥੇ ਉਨ੍ਹਾਂ ਗੁਰੂ ਘਰ ਦਾ ਅਸ਼ੀਰਵਾਦ ਲਿਆ ਅਤੇ ਗੁਰਬਾਣੀ ਦਾ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸੰਗਰੂਰ ਵਿੱਚ ਚੋਣ ਹੋ ਰਹੀਆਂ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਬੀਬੀ ਕਮਲਦੀਪ ਕੌਰ ਦੀ ਜਿੱਤ ਹੋਵੇ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਬੀਬੀ ਕਮਲਦੀਪ ਕੌਰ ਦਾ ਸਾਥ ਦੇਣ ਇਸ ਸੂਬੇ ਨੇ ਹਮੇਸ਼ਾ ਹੀ ਸ਼ਹੀਦਾਂ ਦਾ ਸਤਿਕਾਰਕੀਤਾ ਹੈ।
ਸਾਡੀ ਸ਼ਾਨ ਸਾਡੇ ਸ਼ਹੀਦ ਹਨ ਅੱਜ ਜ਼ਿੰਦਾ ਸ਼ਹੀਦਾਂ ਵਾਸਤੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਕੌਮ ਵਾਸਤੇ ਉਨ੍ਹਾਂ ਨੂੰ ਬੇਨਤੀ ਕਰਦਿਆਂ ਸੰਗਤਾਂ ਨੂੰ ਉਨ੍ਹਾਂ ਸ਼ਹੀਦਾਂ ਨੂੰ 30-30 ਸਾਲ ਕਾਲ ਕੋਠੜੀਆਂ ਵਿੱਚ ਬੰਦ ਪਏ ਹਨ ਅਤੇ ਸੜ ਰਹੇ ਹਨ। ਇਹਨਾਂ ਆਪਣਾ ਸਾਰਾ ਜੀਵਨ ਆਪਣੇ ਸੁਪਨੇ ਤਿਆਗ ਕੇ ਸਿੱਖ ਕੌਮ ਦੇ ਵਾਸਤੇ ਲੜਾਈ ਕੀਤੀ। ਕੱਲ੍ਹ ਇੱਕ ਇਤਿਹਾਸ ਲਿਖਿਆ ਜਾਵੇਗਾ ਹੀ ਅੱਜ ਜਿਹੜੀ ਬੀਬੀ ਕਮਲਦੀਪ ਕੌਰ ਇਨ੍ਹਾਂ ਸ਼ਹੀਦਾਂ ਦੇ ਇਨ੍ਹਾਂ ਸਭ ਵਾਸਤੇ ਅੱਗੇ ਆਏ ਹਨ। ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਕੋਈ ਸਿਆਸਤ ਵਿੱਚ ਨਹੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਰਕੇ ਸਿੱਖ ਕੌਮ ਲਈ ਅੱਗੇ ਆਏ ਹਨ। ਸਿੱਖ ਪੰਥ ਲਈ ਇਹ ਲੜਾਈ ਲੜਨ ਲਈ ਮਨ ਬਣਾਇਆ ਉਨ੍ਹਾਂ ਦਾ ਮੈਂ ਸ਼ੁਕਰਾਨਾ ਕਰਦੀ ਹਾਂ।
ਸੰਗਰੂਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਕੱਲ੍ਹ ਇੱਕ ਇਤਿਹਾਸ ਲਿਖਣਾ ਜਿਹੜੀ ਬੀਬੀ ਕਮਲਦੀਪ ਕੌਰ ਅੱਜ ਇਨਸਾਫ਼ ਵਾਸਤੇ ਲੜ ਰਹੀ ਹੈ। ਦਿੱਲੀ ਨੇ ਕਦੇ ਪੰਜਾਬ ਦਾ ਅਤੇ ਪੰਜਾਬੀਆਂ ਦਾ ਭਲਾ ਨਹੀਂ ਕੀਤਾ। ਅੱਜ ਸੰਗਰੂਰ ਵਾਸੀਆਂ ਨੇ ਫ਼ੈਸਲਾ ਕਰਨਾ ਹੈ ਕਿ ਉਹਨਾਂ ਇਨਸਾਫ ਦੇ ਨਾਲ ਖੜ੍ਹਨਾ ਹੈ ਜਾਂ ਨਹੀਂ। ਜਿਹੜੇ ਲੜਾਈ ਲੜ ਰਹੇ ਹਨ ਜਿਨ੍ਹਾਂ ਨੇ ਬੇਇਨਸਾਫੀ ਕੀਤੀ ਹੈ। ਉਹਨਾਂ ਨਾਲ ਖੜਨਾ ਹੈ? ਇਹ ਉਹਨਾਂ ਨੇ ਫੈਸਲਾ ਕਰਨਾ ਹੈ ਜਾਂ ਜਿਹੜੇ ਪੰਥ ਵਿੱਚ ਫੁੱਟ ਪਾ ਕੇ ਵੋਟਾਂ ਜਿੱਤਣਾ ਚਾਹੁੰਦੇ ਹਨ। ਉਨ੍ਹਾਂ ਨਾਲ ਖੜਨਾ ਹੈ? ਮੈਨੂੰ ਉਮੀਦ ਹੈ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਜਿਹੜੇ ਬੰਦੀ ਸਿੰਘ ਕਾਲ ਕੋਠੜੀ ਵਿੱਚ ਬੰਦ ਹਨ। ਉਨ੍ਹਾਂ ਰਿਹਾਅ ਕਰਨ ਵਾਸਤੇ ਬੀਬੀ ਕਮਲਦੀਪ ਕੌਰ ਨੂੰ ਜਿਤਾਉਣਗੇ ਹੁਣ ਵੇਖਣਾ ਸਿੱਖ ਕੌਮ ਬੀਬੀ ਕਮਲਦੀਪ ਕੌਰ ਨਾਲ ਖੜ੍ਹੀ ਹੈ ਕਿ ਨਹੀਂ ਸਿੱਖ ਕੌਮ ਕੀ ਸੋਚਦੀ ਹੈ। ਜ਼ਿੰਦਾ ਸ਼ਹੀਦਾਂ ਬਾਰੇ ਕੀ ਸੋਚਦੀ ਹੈ ਇਹ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਣ ਦੇ ਆਪਣੇ ਵਾਅਦੇ ਤੋਂ ਅੱਗੇ ਵਧੀ