ਅੰਮ੍ਰਿਤਸਰ: ਸਾਰੇ ਭਾਰਤ ਵਿੱਚ ਭਲਕੇ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਅੰਮ੍ਰਿਤਸਰ ਵਿੱਚ ਨੈਸ਼ਨਲ ਹਿਊਮਨ ਰਾਇਟਸ ਸਮਾਜ ਸੇਵੀ ਸੰਸਥਾ ਵੱਲੋਂ ਦੀਵੇ ਜਗਾਏ ਗਏ। ਉਨ੍ਹਾਂ ਦੀਵਿਆਂ ਨਾਲ 'ਆਈ ਲਵ ਇੰਡੀਆ' ਲਿਖ ਦੇਸ਼ ਪ੍ਰਤੀ ਅਪਣੀ ਖ਼ੁਸ਼ੀ ਜ਼ਾਹਰ ਕੀਤੀ।
ਇਸ ਦੌਰਾਨ ਸੰਸਥਾ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਏਕਤਾ ਦਾ ਪ੍ਰਤੀਕ ਹੈ, ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ (ਭਾਰਤ ਤੇ ਪਾਕਿਸਤਾਨ) ਨੂੰ ਆਪਣੇ ਵਿਚਾਲੇ ਚੱਲ ਰਹੇ ਸਾਰੇ ਵਿਵਾਦਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਲੋਕਾਂ ਵਿਚਾਲੇ ਭਾਈਚਾਰਕ ਸਾਂਝ ਕਾਇਮ ਹੋਵੇ। ਉਨ੍ਹਾਂ ਕਿਹਾ ਕਿ ਉਹ 6-7 ਸਾਲਾਂ ਤੋਂ ਦੀਵੇ ਜਗ੍ਹਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਮਾਸਕ ਤੇ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣ ਤਾਂ ਜੋ ਉਹ ਕੋਰੋਨਾ ਮਹਾਂਮਾਰੀ ਤੋਂ ਬੱਚ ਸਕਣ।