ETV Bharat / city

ਗੈਂਗਸਟਰ ਕੋਲੋਂ ਅੱਧਾ ਕਿੱਲੋ ਸੋਨਾ ਬਰਾਮਦ

ਅੰਮ੍ਰਿਤਸਰ ਪੁਲਿਸ ਵੱਲੋਂ ਅੰਗਰੇਜ਼ ਨਾਂਅ ਦੇ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਅੱਧਾ ਕਿੱਲੋ ਸੋਨਾ ਬਰਾਮਦ ਕੀਤਾ ਹੈ। ਗੈਂਗਸਟਰ ਕਰਨ ਮਸਤੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਵੱਲੋਂ ਅਜੇ ਵੀ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ।

ਫੋਟੋ
author img

By

Published : Oct 2, 2019, 8:58 AM IST

ਅੰਮ੍ਰਿਤਸਰ : ਪੁਲਿਸ ਵੱਲੋਂ ਕੁੱਝ ਦਿਨ ਪਹਿਲਾਂ ਅੰਗਰੇਜ਼ ਨਾਂਅ ਦੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਹੁਣ ਤੱਕ ਕਈ ਅਪਰਾਧਕ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕਾ ਹੈ। ਜਿਸ ਵਿੱਚ ਕਤਲ, ਲੁੱਟ ਖੋਹ ਅਤੇ ਹੋਰ ਕਈ ਅਪਰਾਧ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਐਮ.ਐੱਸ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਬੀਤੇ ਦਿਨੀਂ ਅੰਗਰੇਜ਼ ਨਾਂਅ ਦੇ ਗੈਂਗਸਟ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਕੋਲੋਂ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਗੈਂਗਸਟਰ ਕਰਨ ਮਸਤੀ ਕਤਲ ਵਿੱਚ ਸ਼ਾਮਲ ਸੀ। ਇਸ ਕਤਲ ਮਾਮਲੇ ਵਿੱਚ ਇੱਕ ਹੋਰ ਗੈਂਗਸਟਰ ਭਗਵਾਨ ਪੁਰੀਏ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।

ਵੀਡੀਓ

ਇਹ ਵੀ ਪੜ੍ਹੋ :ਜ਼ਿਮਨੀ ਚੋਣਾਂ 2019: ਪੜਤਾਲ ਦੌਰਾਨ 18 ਨਾਮਜ਼ਦਗੀ ਪੱਤਰ ਰੱਦ

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਅੱਧਾ ਕਿੱਲੋ ਸੋਨਾ ਬਰਾਮਦ ਕੀਤਾ ਗਿਆ ਹੈ। ਦਿੱਲੀ ਵਿੱਚ ਗੈਂਗਸਟਰ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ ਆ ਕੇ ਮੁਲਜ਼ਮ ਨੇ ਕਈ ਥਾਵਾਂ ਉੱਤੇ ਲੁੱਟਮਾਰ ਦੀਆਂ ਘਟਨਾਵਾਂ ਨੂੰ ਵੀ ਅੰਜ਼ਾਮ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਵਿੱਚ ਲੁੱਟ-ਖੋਹ, ਕਤਲ ਵਰਗੇ ਕਈ ਅਪਰਾਧਕ ਮਾਮਲੇ ਦਰਜ਼ ਹਨ। ਪੁਲਿਸ ਵੱਲੋਂ ਅਜੇ ਵੀ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਮੁਲਜ਼ਮ ਦੇ ਇੱਕ ਹੋਰ ਸਾਥੀ ਨੂੰ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਉੱਤੇ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Intro:ਅੰਮ੍ਰਿਤਸਰ ਪੁਲਿਸ ਵਲੋਂ ਗੈਂਗਸਟਰ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਅੱਧਾ ਕਿਲੋ ਸੋਨਾ ਕੀਤਾ ਬਰਾਮਦ
ਹੋਰ ਵੀ ਵੱਡੇ ਸਨਸਨੀ ਖੇਜ ਖੁਲਾਸੇ ਆਏ ਸਾਮਣੇ
ਕਰਨ ਮਸਤੀ ਨੂੰ ਵੀ ਇਸਨੇ ਮਾਰਿਆ ਸੀ
ਗੈਂਗਸਟਰ ਭਗਵਾਨ ਪੁਰੀਆ ਦੇ ਕਿਹਣ ਤੇBody:ਐਂਕਰ : ਅੰਮ੍ਰਿਤਸਰ ਪੁਲਿਸ ਵਲੋਂ ਪਿਛਲੇ ਦਿਨੀ ਗੈਂਗਸਟਰ ਫੜਿਆ ਸੀ ਉਸ ਨੂੰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਬਾਹਰ ਲਿਆਕੇ ਪੁੱਛਗਿੱਛ ਕੀਤੀ ਤੇ ਉਸ ਨੇ ਬੜੇ ਵੱਡੇ ਸਨਸਨੀ ਖੁਲਾਸੇ ਕੀਤੇ ਉਸ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਸੀ ਕਰਨ ਮਸਤੀ ਜੋ ਸੋਨੇ ਦੀ ਲੁੱਟ ਤੋਂ ਬਾਦ ਇਸ ਨਾਲੋਂ ਵੱਖ ਹੋਕੇ ਅੰਮ੍ਰਿਤਸਰ ਦੇ ਸੁੰਦਰ ਨਗਰ ਰਿਹਣ ਲੱਗ ਪਿਆ ਸੀ ਕੁਝ ਟਾਈਮ ਸੁੰਦਰ ਨਗਰ ਰਿਹਣ ਤੋਂ ਬਾਦ ਉਹ ਦਿੱਲੀ ਚਲਾ ਗਿਆ ਤੇ ਦਿੱਲੀ ਦੇ ਵਿਚ ਕਰਨ ਮਸਤੀ ਕਿਸੇ ਨਾਲ ਫੋਨ ਤੇ ਕਿਸੇ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ , ਜਿਸਦੇ ਵਿਚ ਅੰਗਰੇਜ ਸਿੰਘ ਨੂੰ ਗਿਆ ਕਿ ਇਸ ਨੇ ਮੇਨੂ ਮਾਰ ਦੇਣਾ ਤੇ ਅੰਗਰੇਜ ਸਿੰਘ ਨੇ ਸਾਰੀ ਗੱਲ ਗੈਂਗਸਟਰ ਭਗਵਾਨ ਪੁਰੀਏ ਨੂੰ ਦੱਸੀ ਤੇ ਉਸਨੇ ਕਿਹਾ ਇਕ ਇਹ ਇਸ ਤੋਂ ਪਿਹਲਾ ਤੂੰ ਇਸ ਨੂੰ ਮਾਰ ਦੇ , ਤੇ ਅੰਗਰੇਜ ਸਿੰਘ ਨੇ ਕਰਨ ਮਸਤੀ ਨੂੰ ਨੀਂਦ ਦੀ ਗੋਲੀਆਂ ਦੇਕੇ ਉਸ ਤੋਂ ਬਾਅਦ ਇਸ ਦਾ ਗੱਲ ਕੋਟ ਕੇ ਮਾਰ ਦਿੱਤਾ ਤੇ ਉਸਦੀ ਲਾਸ਼ ਕਰ ਦੀ ਡਿੱਕੀ ਵਿਚ ਪਾ ਕੇ ਦਿੱਲੀ ਦੇ ਕਿਸੇ ਸੁਨਸਾਨ ਜਗਹ ਤੇ ਸੁੱਟ ਦਿੱਤੀConclusion:ਇਸ ਦੇ ਦਿੱਲੀ ਪੁਲਿਸ ਕੋਲ ਵੀ ਮੁਕਦਮਾ ਦਰਜ ਹੈ ਤੇ ਇਸ ਨੇ ਭਗਵਾਨ ਪੁਰੀਏ ਦੇ ਕਿਹਣ ਤੇ ਕਰਨ ਮਸਤੀ ਦਾ ਮਰਡਰ ਕੀਤਾ ਸੀ ਤੇ ਉਸ ਤੋਂ ਬਾਦ ਅੰਮ੍ਰਿਤਸਰ ਵਿੱਚ ਗੁਰੂ ਬਾਜ਼ਾਰ ਦੋ ਲੁਟਾਂ ਇਕ ਪ੍ਰੇਮ ਕੁਮਾਰ ਤੇ ਦੂਜਾ ਮਰਾਠੇ ਵਾਲੀ ਦੁਕਾਨ ਤੇ ਲੁੱਟ ਕੀਤੀਆਂ ਸੀ ਜਿਸ ਦੋ ਸਨਿਯਾਰੇ ਨੇ ਵਿੱਚ ਕਰਨ ਮਸਤੀ ਦਾ ਰਿਸ਼ਤੇ ਵਿਚ ਜੀਜਾ ਸੀ ਉਸ ਕੋਲੋ ਸਮਾਂਨ ਬਰਾਮਦ ਕੀਤਾ ਹੈ ਤੇ ਦੂਜਾ ਤਰਨਤਾਰਨ ਦੇ ਬਿੱਟੂ ਨਾਮ ਦੇ ਵਿਅਕਤੀ ਨੂੰ ਫੜਿਆ ਹੈ ਤੇ ਇਨ੍ਹਾਂ ਕੋਲੋਂ ਅੱਧਾ ਕਿਲੋ ਸੋਨਾ ਬਰਾਮਦ ਹੋਇਆ ਹੈ ਇਕ ਕਿਲੋ ਸੋਨਾ ਇਨ੍ਹਾਂ ਕੋਲੋਂ ਪਿਛਲੇ ਬਰਾਮਦ ਕੀਤਾ ਸੀ , ਅਜੇ ਤਕ ਦੋ ਆਦਮੀ ਫੜੇ ਗਏ ਨੇ ਜਿਨ੍ਹਾਂ ਕੋਲੋਂ ਇਕਕੀਲੋ ਸੋਨਾ ਬਰਾਮਦ ਹੋਇਆ ਹੈ ਸੋਨਾ ਕੁਲ 11 ਕਿਲੋ ਤੋਂ ਵੱਧ ਸੀ ਇਨ੍ਹੇ ਤੇ ਅਗੇ ਵੀ ਕਈ ਮੁਕਦਮੇ ਦਰਜ ਨੇ ਅਜੇ ਦੋ ਸਨਿਯਰੇ ਹੋਰ ਅਸੀਂ ਕਾਬੂ ਕਰਨ ਜਾ ਰਹੇ ਹਾਂ ਅੰਗਰੇਜ ਸਿੰਘ ਦੇ ਉਤੇ 14 ਪਰਚੇ ਦਰਜ ਨੇ ਜਿਸ ਵਿਚ ਲੁਟਾ ਖੋਹ , ਮਰਡਰ , ਬੈਂਕ ਡਕੈਤੀ ਦੇ ਹਨ ਜਿਹੜਾ ਬਾਕੀ ਸੋਨਾ ਸੀ ਇਨ੍ਹਾਂ ਦੇ ਬਾਕੀ ਬੰਦਿਆਂ ਤੇ ਰਵੀ ਬਲਾਚੋਰੀਆਂ , ਤੇ ਅਰੁਣ ਛੁਰੀ ਮਾਰ ਤੇ ਹੋਰ ਕੁਝ ਸਾਥੀ ਜੱਗੂ ਨੂੰ ਡੇਢ ਕਿਲੋ ਸੋਨਾ ਦਿੱਤਾ ਸੀ , ਅਜੇ ਸਾਰੀਆਂ ਨੂੰ ਰੇਜ ਵਿਚ ਲਿਆਂਦਾ ਜਾ ਰਿਹਾ ਹੈ
ਬਾਈਟ : ਐਮ ਐਸ ਭੁੱਲਰ ਪੁਲਿਸ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.