ETV Bharat / city

ਅੰਮ੍ਰਿਤਸਰ ਸਮੂਹਿਕ ਖੁਦਕੁਸ਼ੀ ਮਾਮਲਾ: ਸਾਬਕਾ ਡੀਆਈਜੀ ਨੂੰ 8 ਸਾਲ ਤੇ ਡੀਐੱਸਪੀ ਨੂੰ ਹੋਈ 4 ਸਾਲ ਦੀ ਕੈਦ

ਅਦਾਲਤ ਨੇ ਅੰਮ੍ਰਿਤਸਰ ਦੇ ਬਹੁਚਰਚਿਤ ਸਮੂਹਿਕ ਖੁਦਕੁਸ਼ੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਪੰਜ ਲੋਕਾਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਅਦਾਲਤ ਨੇ ਸਾਬਕਾ ਡੀਆਈਜੀ ਕੁਲਤਾਰ ਸਿਘ ਨੂੰ 8 ਸਾਲ ਤੇ ਮੌਜੂਦਾ ਡੀਐੱਸਪੀ ਹਰਦੇਵ ਸਿਘ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਅੰਮ੍ਰਿਤਸਰ ਸਮੂਹਿਕ ਖੁਦਕੁਸ਼ੀ ਮਾਮਲਾ
ਅੰਮ੍ਰਿਤਸਰ ਸਮੂਹਿਕ ਖੁਦਕੁਸ਼ੀ ਮਾਮਲਾ
author img

By

Published : Feb 19, 2020, 8:13 PM IST

ਅੰਮ੍ਰਿਤਸਰ: ਅਦਾਲਤ ਨੇ ਬਹੁਚਰਚਿਤ ਸਮੂਹਿਕ ਖੁਦਕੁਸ਼ੀ ਮਾਮਲੇ ਵਿੱਚ ਆਪਣਾ ਫ਼ੈਸਲੈ ਸੁਣਾਇਆ ਹੈ। ਆਪਣੇ ਫ਼ੈਸਲੇ 'ਚ ਅਦਾਲਤ ਨੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਤੇ ਡੀਐੱਸਪੀ ਹਰਦੇਵ ਸਿੰਘ ਸਣੇ 6 ਨੂੰ ਸਜ਼ਾ ਸੁਣਾਈ ਹੈ।

ਅਦਾਲਤ ਨੇ ਸਾਬਕਾ ਡੀਆਈਜੀ ਕੁਲਤਾਰ ਸਿਘ ਨੂੰ 8 ਸਾਲ ਤੇ ਮੌਜੂਦਾ ਡੀਐੱਸਪੀ ਹਰਦੇਵ ਸਿਘ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 4 ਹੋਰ ਦੋਸ਼ੀਆਂ ਨੂੰ 8-8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ 'ਤੇ ਜੁਰਮਾਨਾ ਵੀ ਲਾਇਆ ਹੈ। ਕੁਲਤਾਰ 'ਤੇ 23,000 ਰੁਪਏ ਤੇ ਡੀਐੱਸਪੀ ਹਰਦੇਵ ਸਿੰਘ 'ਤੇ 20,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਅੰਮ੍ਰਿਤਸਰ ਸਮੂਹਿਕ ਖੁਦਕੁਸ਼ੀ ਮਾਮਲਾ

ਕੀ ਹੈ ਮਾਮਲਾ?

ਸਾਲ 2004 'ਚ ਪੁਲਿਸ ਤੋਂ ਤੰਗ ਪਰਿਵਾਰ ਦੇ 5 ਮੈਂਬਰਾਂ ਨੇ ਸਮੂਹਿਕ ਖੁਦਕੁਸ਼ੀ ਕਰ ਲਈ ਸੀ। ਇਸ 'ਚ ਹਰਦੀਪ ਸਿੰਘ, ਉਸ ਦੀ ਪਤਨੀ, ਮਾਂ ਅਤੇ ਜੋੜੇ ਦੇ 2 ਬੱਚਿਆਂ ਨੇ ਖੁਦਕੁਸ਼ੀ ਕੀਤੀ ਸੀ। ਖ਼ੁਦਕੁਸ਼ੀ ਤੋਂ ਪਹਿਲਾਂ, ਪਰਿਵਾਰ ਨੇ ਉਨ੍ਹਾਂ ਦੇ ਘਰ ਦੀਆਂ ਕੰਧਾਂ 'ਤੇ ਇੱਕ ਚਿੱਠੀ ਲਿਖੀ ਸੀ ਅਤੇ ਮਿੱਤਰਾਂ ਅਤੇ ਜਾਣਕਾਰਾਂ ਨੂੰ ਸੁਸਾਈਡ ਨੋਟ ਦੀਆਂ ਕਾਪੀਆਂ ਭੇਜੀਆਂ ਸਨ। ਦੱਸਣਯੋਗ ਹੈ ਕਿ ਉਸ ਸਮੇ ਕੁਲਤਾਰ ਸਿੰਘ ਨੂੰ ਐੱਸਐੱਸਪੀ ਵਜੋਂ ਤਾਇਨਾਤ ਸਨ ਜਦੋਂ ਉਨ੍ਹਾਂ ਨੇ ਖੁਦਕੁਸ਼ੀ ਕੀਤੀ। ਪਰਿਵਾਰ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਲਈ ਦੋਸ਼ੀ ਠਹਿਰਾਇਆ ਸੀ।

ਦੋਸ਼ ਇਹ ਵੀ ਹੈ ਕਿ ਕੁਲਤਾਰ ਨੇ ਹਰਦੀਪ ਦੀ ਪਤਨੀ ਨਾਲ ਆਪਣੇ ਦਫ਼ਤਰ 'ਚ ਜਬਰ ਜਨਾਹ ਕੀਤਾ ਸੀ। ਉਹ ਹਰਦੀਪ ਨੂੰ ਬਲੈਕਮੇਲ ਕਰਦੇ ਹੋਏ ਉਸ ਦੀ ਪਤਨੀ ਨੂੰ ਚੰਡੀਗੜ੍ਹ ਦੇ ਇਕ ਗੈਸਟ ਹਾਊਸ 'ਚ ਵੀ ਲੈ ਕੇ ਗਿਆ ਸੀ। ਕੁਲਤਾਰ ਡੀਆਈਜੀ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.