ETV Bharat / city

ਜਾਣੋ ਕਿਉਂ, ਇੱਕ ਬੱਚੇ ਦੀਆਂ ਦੋ ਮਾਵਾਂ ਵਿਚਾਲੇ ਹੋਇਆ ਝਗੜਾ

ਅੰਮ੍ਰਿਤਸਰ 'ਚ ਇੱਕ ਬੱਚੇ ਦੀ ਦੋ ਮਾਵਾਂ ਦੇ ਸਾਹਮਣੇ ਆਉਂਣ ਮਗਰੋਂ ਮਾਮਲਾ ਉਲਝ ਗਿਆ ਹੈ। ਇੱਕ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਬੱਚੀ ਨੂੰ ਜਨਮ ਦਿੱਤਾ ਹੈ, ਤੇ ਦੂਜੇ ਪਾਸੇ ਬੱਚੀ ਨੂੰ ਗੋਦ ਲੈਣ ਵਾਲੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਬੱਚੀ ਨੂੰ ਮਾਪਿਆਂ ਦੀ ਮਰਜ਼ੀ ਮੁਤਾਬਕ ਗੋਦ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਬੱਚੇ ਦੀ ਦੋਹਾਂ ਮਾਵਾਂ ਚੋਂ ਆਖਿਰ ਬੱਚਾ ਕਿਸ ਦਾ ਹੈ ਜਾਨਣ ਲਈ ਪੜ੍ਹੋ ਪੂਰੀ ਖਬਰ..

ਇੱਕ ਬੱਚੇ ਦੀਆਂ ਦੋ ਮਾਵਾਂ ਵਿਚਾਲੇ ਹੋਇਆ ਝਗੜਾ
ਇੱਕ ਬੱਚੇ ਦੀਆਂ ਦੋ ਮਾਵਾਂ ਵਿਚਾਲੇ ਹੋਇਆ ਝਗੜਾ
author img

By

Published : Aug 8, 2021, 6:06 PM IST

Updated : Aug 8, 2021, 10:32 PM IST

ਅੰਮ੍ਰਿਤਸਰ: ਸ਼ਹਿਰ ਦੇ ਨਵੀਂ ਆਬਾਦੀ ਇਲਾਕੇ ਵਿੱਚ ਰਹਿਣ ਵਾਲੀ ਇੱਕ ਮਾਂ ਆਪਣੇ ਬੱਚੇ ਨੂੰ ਲੈਣ ਲਈ ਸੰਘਰਸ਼ ਕਰ ਰਹੀ ਹੈ। ਕਿਉਂਕਿ ਔਰਤ ਦੇ ਪਹਿਲਾਂ ਹੀ ਦੋ ਧੀਆਂ ਸਨ ਤੇ ਇੱਕ ਹੋਰ ਧੀ ਨੇ ਜਨਮ ਲਿਆ। ਉਸ ਨੇ ਆਪਣੀ ਤੀਜੀ ਧੀ ਨੂੰ ਸਾਂਭ ਸੰਭਾਲ ਲਈ ਇੱਕ ਪਰਿਵਾਰ ਨੂੰ ਗੋਦ ਦਿੱਤਾ ਸੀ,ਪਰ ਮੁੜ ਧੀ ਵਾਪਸ ਮੰਗਣ 'ਤੇ ਉਕਤ ਪਰਿਵਾਰ ਵੱਲੋਂ ਬੱਚੇ ਨੂੰ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਪੀੜਤ ਮਾਂ ਨੇ ਦੱਸਿਆ ਕਿ ਉਸ ਦੇ ਘਰ ਪਹਿਲਾਂ ਹੀ ਦੋ ਧੀਆਂ ਹਨ। ਡੇਢ ਮਹੀਨੇ ਪਹਿਲਾਂ ਹੀ ਉਸ ਨੇ ਆਪਣੀ ਤੀਜੀ ਧੀ ਨੂੰ ਜਨਮ ਦਿੱਤਾ। ਇਸ ਮਗਰੋਂ ਉਨ੍ਹਾਂ ਦੇ ਇਲਾਕੇ ਵਿੱਚ ਹੀ ਰਹਿਣ ਵਾਲਾ ਇੱਕ ਨੌਜਵਾਨ ਨੂੰ ਕਿਸੇ ਹੋਰ ਮਹਿਲਾ ਨੇ ਧੀ ਹੋਣ ਦੀ ਜਾਣਕਾਰੀ ਦਿੱਤੀ। ਉਸ ਸਮੇਂ ਤੋਂ ਹੀ ਉਹ ਨੌਜਵਾਨ ਤੇ ਉਸ ਦੀ ਪਤਨੀ ਉਸ ਦੇ ਘਰ ਦੇ ਚੱਕਰ ਲਗਾ ਰਹੇ ਸਨ ਤੇ ਧੀ ਦੇ ਚੰਗੇ ਪਾਲਣ-ਪੋਸ਼ਣ ਲਈ ਉਨ੍ਹਾਂ ਨੂੰ ਧੀ ਗੋਦ ਦੇਣ ਦਾ ਦਬਾਅ ਬਣਾ ਰਹੇ ਸਨ। ਇਸ ਦੇ ਲਈ ਉਕਤ ਨੌਜਵਾਨ ਨੇ ਉਸ ਦੇ ਪਤੀ ਕੋਲੋ ਵੀ ਫੋਨ ਉੱਤੇ ਬੱਚੀ ਗੋਦ ਦੇਣ ਅਪੀਲ ਕੀਤੀ। ਉਨ੍ਹਾਂ ਨੇ ਜਾਣਕਾਰੀ ਦੇਣ ਵਾਲੀ ਮਹਿਲਾ ਦੇ ਦਬਾਅ ਪਾਉਣ 'ਤੇ ਉਕਤ ਪਹਿਵਾਰ ਨੂੰ ਧੀ ਦੇ ਦਿੱਤੀ।

ਇੱਕ ਬੱਚੇ ਦੀਆਂ ਦੋ ਮਾਵਾਂ ਵਿਚਾਲੇ ਹੋਇਆ ਝਗੜਾ

ਪੀੜਤਾ ਮੁਤਾਬਕ ਉਨ੍ਹਾਂ ਨੇ ਮਾਪਿਆਂ ਨੂੰ ਬੱਚੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ ਤੇ ਬਾਅਦ ਵਿੱਚ ਉਨ੍ਹਾਂ ਦੇ ਫੋਨ ਨੰਬਰ ਬਲਾਕ ਕਰ ਦਿੱਤੇ ਤੇ ਉਨ੍ਹਾਂ ਨੂੰ ਬੱਚੀ ਨਾਲ ਮਿਲਨ ਨਹੀਂ ਦਿੱਤਾ ਗਿਆ। ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਕੋੋਲੋਂ ਆਪਣੀ ਧੀ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਬੱਚੀ ਨੂੰ ਗੋਦ ਲੈਣ ਵਾਲੇ ਪਰਿਵਾਰ ਵੱਲੋਂ 35 ਹਜ਼ਾਰ ਰੁਪਏ ਦੀ ਮੰਗ ਕਰਨ ਤੇ ਬੱਚੀ ਨੂੰ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ਲਾਏ ਹਨ।

ਉਥੇ ਹੀ ਦੂਜੇ ਪਾਸੇ ਬੱਚੀ ਨੂੰ ਗੋਦ ਲੈਣ ਵਾਲੇ ਪਰਿਵਾਰ ਦੇ ਮੈਂਬਰ ਯਸ਼ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਪਿਆਂ ਦੀ ਸਹਿਮਤੀ ਨਾਲ ਬੱਚੀ ਨੂੰ ਗੋਦ ਲਿਆ ਸੀ। ਇਸ ਸਬੰਧੀ ਸਬੂਤ ਵਜੋਂ ਉਨ੍ਹਾਂ ਕੋਲ ਵੀਡੀਓ ਵੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਸ਼ੀ ਦੇ ਤੌਰ 'ਤੇ ਬੱਚੀ ਦੇ ਮਾਪਿਆਂ ਨੂੰ 35 ਹਜ਼ਾਰ ਰੁਪਏ ਦਿੱਤੇ ਸਨ ਤੇ ਉਹ ਹੀ ਵਾਪਸ ਮੰਗੇ ਹਨ। ਬੱਚੀ ਦੇ ਮਾਪੇ ਉਨ੍ਹਾਂ 35000 ਰੁਪਏ ਦੇਣ ਅਤੇ ਬੱਚੀ ਵਾਪਸ ਲੈ ਜਾਣ।

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਬੱਚੇ ਦੀਆਂ ਦੋ ਮਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਬੇਹਦ ਉਲਝ ਗਿਆ ਹੈ ਦੋਵੇਂ ਹੀ ਪਰਿਵਾਰਾਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਲਾਏ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਬੱਚੀ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਐਂਬੂਲੈਂਸ ਨੇ ਔਰਤਾਂ ਨੂੰ ਮਾਰੀ ਟੱਕਰ, ਦੇਖੋ ਭਿਆਨਕ ਵੀਡੀਓ..

Last Updated : Aug 8, 2021, 10:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.