ETV Bharat / city

ਨਵਜੋਤ ਸਿੱਧੂ ਨੂੰ ਕਿਉਂ ਮਿਲੇ ਡਾ. ਵੇਰਕਾ? - ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪੁੱਜੇ ਡਾ. ਰਾਜਕੁਮਾਰ ਵੇਰਕਾ

ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਦਾ ਦਰਜਾ ਮਿਲਣ ਤੋਂ ਬਾਅਦ ਡਾ. ਰਾਜ ਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਦਾਅਵਾ ਕਰਦੇ ਹੋਇਆਂ ਡਾ. ਵੇਰਕਾ ਨੇ ਕਿਹਾ ਕਿ ਸਾਰੀ ਕਾਂਗਰਸ ਇੱਕਜੁਟ ਹੈ, ਕੋਈ ਵੀ ਲੀਡਰ ਪਾਰਟੀ ਤੋਂ ਬਾਹਰ ਨਹੀਂ ਹੈ।

ਫ਼ੋਟੋ
author img

By

Published : Jul 27, 2019, 9:03 PM IST

ਅੰਮ੍ਰਿਤਸਰ: ਕੈਬਨਿਟ ਮੰਤਰੀ ਦਾ ਦਰਜਾ ਮਿਲਣ ਤੋਂ ਬਾਅਦ ਡਾ. ਰਾਜ ਕੁਮਾਰ ਵੇਰਕਾ ਸ਼ਨੀਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਕੋਠੀ 'ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆਂ ਡਾ. ਵੇਰਕਾ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਮਿਲਣ ਆਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਡਿਵੈਲਪਮੈਂਟ ਦੇ ਮੁੱਦੇ 'ਤੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਸਿੱਧੂ ਨਾਲ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵੀ ਚਰਚਾ ਕੀਤੀ ਗਈ ਹੈ।

ਵੀਡੀਓ

ਡਾ. ਵੇਰਕਾ ਨੇ ਕਿਹਾ ਕਿ ਸਿੱਧੂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਜੋ ਕਾਂਗਰਸ ਪਾਰਟੀ ਨੂੰ ਬਲ ਮਿਲ ਸਕੇ। ਡਾ. ਵੇਰਕਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਿੱਧੂ ਨਾਲ ਮੁਲਾਕਾਤ ਨਿੱਜੀ ਤੌਰ 'ਤੇ ਸੀ, ਇਸ 'ਚ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਵੇਰਕਾ ਨੇ ਕਿਹਾ ਕਿ ਸਿੱਧੂ ਅੱਜ ਵੀ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਹਮੇਸ਼ਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ।

ਨਵਜੋਤ ਸਿੰਘ ਸਿੱਧੂ ਨੇ ਅਧਿਕਾਰੀਆਂ ਨਾਲ ਕੋਠੀ ਵਿਖੇ ਕੀਤੀ ਪਹਿਲੀ ਮੀਟਿੰਗ

ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਹੀਂ ਹੈ, ਸਿੱਧੂ ਕਾਂਗਰਸ ਵਿੱਚ ਹਨ ਅਤੇ ਕਾਂਗਰਸ ਵਿੱਚ ਹੀ ਰਹਿਣਗੇ। ਵੇਰਕਾ ਨੇ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ ਇਸ ਲਈ ਉਹ ਸਿੱਧੂ ਬਾਰੇ ਗ਼ਲਤ ਅਫਵਾਹਾਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਇਕਜੁਟ ਹੈ ਕੋਈ ਵੀ ਲੀਡਰ ਪਾਰਟੀ ਤੋਂ ਬਾਹਰ ਨਹੀਂ ਹੈ।

Intro:ਅਮ੍ਰਿਤਸਰ

ਬਲਜਿੰਦਰ ਬੋਬੀ

ਕੈਬਨਿਟ ਮੰਤਰੀ ਦਾ ਦਰਜਾ ਮਿਲਣ ਤੋਂ ਬਾਅਦ ਡਾਕਟਰ ਰਾਜ ਕੁਮਾਰ ਵੇਰਕਾ ਅੱਜ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਉਹਨਾ ਦੀ ਕੋਠੀ ਪਹੁੰਚੇ।

ਡਾਕਟਰ ਵੇਰਕਾ ਨੇ ਕਿਹਾ ਕਿ ਸਿੱਧੂ ਨਾਲ ਡਿਵੈਲਪਮੈਂਟ ਦੇ ਮੁਦੇ ਤੇ ਗੱਲ ਬਾਤ ਹੋਈ ਹੈ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵੀ ਚਰਚਾ ਕੀਤੀ ਗਈ ਹੈ। ਵੇਰਕਾ ਨੇ ਕਿਹਾ ਕਿ ਸਿੱਧੂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਜੋ ਕਾਂਗਰਸ ਪਾਰਟੀ ਨੂੰ ਬੱਲ ਮਿਲ ਸਕੇ।

Body:ਡਾਕਟਰ ਵੇਰਕਾ ਨੇ ਕਿਹਾ ਕਿ ਇਹ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਨਿੱਜੀ ਨਿੱਜੀ ਸੀ ਨਾ ਕਿ ਉਹਨਾਂ ਨੂੰ ਕਿਸੇ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਭੇਜਿਆ ਹੈ। ਵੇਰਕਾ ਨੇ ਕਿਹਾ ਕਿ ਸਿੱਧੂ ਅੱਜ ਵੀ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਹਮੇਸ਼ਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇਂ।

ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਹੀਂ ਹੈ ਸਿੱਧੂ ਕਾਂਗਰਸ ਵਿੱਚ ਹਨ ਤੇ ਕਾਂਗਰਸ ਵਿੱਚ ਹੀ ਰਹਿਣਗੇਂ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ। ਵੇਰਕਾ ਨੇ ਕਿਹਾ ਕਿ ਵਿਰੋਧੀਆ ਕੋਲ ਕੋਈ ਮੁੱਦਾ ਨਹੀਂ ਹੈ ਇਸ ਲਈ ਉਹ ਸਿੱਧੂ ਬਾਰੇ ਗ਼ਲਤ ਅਫਵਾਹਾਂ ਉਡਾ ਰਹੇ ਹਨ ਸਾਰੀ ਕਾਂਗਰਸ ਇਕਜੁਟ ਹੈ ਕੋਈ ਵੀ ਲੀਡਰ ਪਾਰਟੀ ਤੋਂ ਬਾਹਰ ਨਹੀਂ ਹੈ।

Bite.... ਡਾਕਟਰ ਰਾਜ ਕੁਮਾਰ ਵੇਰਕਾ

Conclusion:ਕੈਬਨਿਟ ਮੰਤਰੀ ਦਾ ਦਰਜਾ ਮਿਲਣ ਤੋਂ ਬਾਅਦ ਡਾਕਟਰ ਵੇਰਕਾ ਦਾ ਸਿੱਧੂ ਨੂੰ ਮਿਲਣਾ ਕੀਤੇ ਨਾ ਕਿਤੇ ਕਈ ਸਵਾਲ ਜਰੂਰ ਪੈਦਾ ਕਰਦਾ ਹੈ ਕਿ ਆਖਿਰ ਇਨੇ ਲੰਬੇ ਸਮੇਂ ਬਾਅਦ ਹੀ ਕਿਉਂ ਕੋਈ ਵਿਧਾਇਕ ਜਾ ਮੰਤਰੀ ਸਿੱਧੂ ਨੂੰ ਮਿਲਣ ਗਿਆ । ਰਾਜਨੀਤਿਕ ਗਲੀਆਰੇ ਵਿੱਚ ਕਈ ਤਰ੍ਹਾਂ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.