ਅੰਮ੍ਰਿਤਸਰ: ਕੋਰੋਨਾ ਦੌਰਾਨ ਬਲੈਕ ਫੰਗਸ ਦਾ ਖਤਰਾ ਪੂਰੇ ਦੇਸ਼ ਚ ਮੰਡਰਾ ਰਿਹਾ ਹੈ। ਕਈ ਥਾਵਾਂ ਤੇ ਬਲੈਕ ਫੰਗਸ ਦਾ ਖਤਰਾ ਇਸ ਕਦਰ ਵਧ ਗਿਆ ਹੈ ਕਿ ਇਸਨੂੰ ਮਹਾਮਾਰੀ ਤੱਕ ਐਲਾਨ ਦਿੱਤਾ ਹੈ। ਪਿਛਲੇ ਦਿਨੀਂ ਰਾਜਸਥਾਨ ਸਰਕਾਰ ਨੇ ਬਲੈਕ ਫੰਗਸ ਦੇ ਵਧ ਰਹੇ ਖਤਰੇ ਨੂੰ ਲੈਕੇ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ।
ਇਸ ਵਧ ਰਹੀ ਬਿਮਾਰੀ ਨੂੰ ਲੈਕੇ ਅੰਮ੍ਰਿਤਸਰ ਚ ਈਟੀਵੀ ਦੀ ਟੀਮ ਵਲੋਂ ਫੰਗਸ ਵਰਗੀਆਂ ਬਿਮਾਰੀਆਂ ਦਾ ਇਲਾਜ਼ ਕਰਨ ਵਾਲੇ ਡਾਕਟਰ ਨਾਲ ਖਾਸ ਗੱਲਬਾਤ ਕੀਤੀ ਗਈ ।ਇਸ ਸਬੰਧੀ ਈ ਐਮ ਟੀ ਸਰਜਨ ਡਾ. ਕਰੁਣੇਸ਼ ਗੁਪਤਾ ਨੇ ਦੱਸਿਆ ਕਿ ਬਲੈਕ ਫੰਗਸ ਨਾਮ ਦੀ ਬਿਮਾਰੀ ਕੋਈ ਨਵੀਂ ਬਿਮਾਰੀ ਨਹੀਂ ਹੈ ਪਰ ਕੋਰੋਨਾ ਦੀ ਸਹਿਯੋਗੀ ਹੋਣ ਕਾਰਨ ਅੱਜਕਲ ਜ਼ਿਆਦਾ ਹੋਦਂ ਵਿਚ ਆ ਰਹੀ ਹੈ ਜਿਸਦੇ ਚਲਦੇ ਲੋਕ ਇਸਦੇ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਘੱਟ ਇਮੀਊਨਿਟੀ ਵਾਲੇ ਲੋਕਾਂ ਨੂੰ ਬਿਮਾਰ ਕਰਦੀ ਹੈ ।ਉਨ੍ਹਾਂ ਦੱਸਿਆ ਕਿ ਫੰਗਸ ਜ਼ਿਆਦਾਤਰ ਮਿੱਟੀ, ਗਲੇ ਹੋਏ ਫਲਾਂ, ਹਵਾ ਵਿਚ ਅਤੇ ਇੱਥੋ ਤੱਕ ਇਸਦੇ ਕੁਝ ਕਣ ਸਾਡੇ ਅੰਦਰ ਵੀ ਮੌਜੂਦ ਹੁੰਦੇ ਹਨ ਪਰ ਇਹ ਘੱਟ ਐਕਟਿਵ ਨਹੀਂ ਹੁੰਦੇ ਪਰ ਜਦੋਂ ਸਾਡੀ ਇਮੀਊਨਿਟੀ ਘਟਦੀ ਹੈ ਤਾਂ ਇਹ ਐਕਟਿਵ ਹੋ ਸਾਨੂੰ ਬਿਮਾਰ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਜ਼ਿਆਦਾਤਰ ਅੱਖ,ਨੱਕ ਅਤੇ ਦਿਮਾਗ ‘ਤੇ ਅਟੈਕ ਕਰਦੀ ਹੈ ਜਿਸਦੇ ਚੱਲਦੇ ਇਹ ਡੈੱਡ ਬਲੱਡ ਟੀਸੂ ਨੂੰ ਖਾਸ ਕਰਕੇ ਉਸਦੀ ਸਪਲਾਈ ਨੂੰ ਡੈੱਡ ਕਰਦੀ ਹੈ।ਜਿਸ ਲਈ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਇਸਦਾ ਜਲਦ ਇਲਾਜ਼ ਕਰਵਾਉਣ ਅਤੇ ਇਸਨੂੰ ਅੱਗੇ ਫੈਲਣ ਤੋਂ ਰੋਕਣ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬਿਮਾਰੀ ਕੋਰੋਨਾ ਹੋਵੇ ਚਾਹੇ ਬਲੈਕ ਫੰਗਸ ਸਮੇਂ ਰਹਿੰਦੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਰਹਿਣ, ਇਹਤਿਆਤ ਵਰਤਣ ਅਤੇ ਪਰਕੌਸ਼ਣ ਲੈਣ ਦੀ ਲੋੜ ਹੈ।
ਇਹ ਵੀ ਪੜੋ:ਜਾਣੋ ਕਿਵੇਂ ਘਰ ਬੈਠੇ ਤੁਸੀ ਕਰ ਸਕਦੇ ਹੋ ਕੋਰੋਨਾ ਟੈਸਟ....