ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਕੋਰੋਨਾ (Corona) ਮਹਾਂਮਾਰੀ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵੈਕਸੀਨ (Corona vaccine) ਦਾ ਟੀਕਾਕਰਨ ਲਗਾਇਆ ਜਾ ਰਿਹਾ ਹੈ ਉਥੇ ਦੂਜੇ ਪਾਸੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੋਰੋਨਾ ਵੈਕਸੀਨ (Corona vaccine) ਦਾ ਟੀਕਾਕਰਨ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਬਾਹਰ ਬਣੇ ਕੰਪਲੈਕਸ ਵਿੱਚ ਸ਼ੁਰੂ ਕਰ ਦਿੱਤਾ ਹੈ। ਜਿਸ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਣ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੀਆਂ ਸੀ।
ਇਹ ਵੀ ਪੜੋ: MISC Alert ! ਦਿੱਲੀ 'ਚ ਕੋਰੋਨਾ ਤੋਂ ਬਾਅਦ ਬੱਚਿਆਂ ਵਿਚਾਲੇ ਫੈਲੀ ਖ਼ਤਰਨਾਕ ਬਿਮਾਰੀ, 100 ਵੱਧ ਮਾਮਲੇ
ਸੰਗਤ ਨੇ ਐਸਜੀਪੀਸੀ (SGPC) ਪ੍ਰਧਾਨ ਦਾ ਧੰਨਵਾਦ ਕਰਦੇ ਕਿਹਾ ਕਿ ਹਰੇਕ ਸ਼ਰਧਾਲੂ ਨੂੰ ਕੋਰੋਨਾ ਵੈਕਸੀਨ ਦਾ ਟੀਕਾਕਰਣ (Corona vaccine) ਜ਼ਰੂਰ ਲਗਵਾਉਣਾ ਚਾਹੀਦਾ ਹੈ। ਦੱਸ ਦਈਏ ਕਿ ਰੋਜ਼ਾਨਾ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿੱਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਜਿਹਨਾਂ ਦੀ ਟੀਕਾਕਰਨ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: Covid-19: Corona Virus ਨੂੰ ਹਲਕੇ ’ਚ ਲੈਣ ਵਾਲੇ ਦੇਖਣ ਇਹ ਖ਼ਬਰ...